LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੈਲਰੀ ਦੀ ਥਾਂ ਸਟਾਫ ਮੈਂਬਰ ਦੇ ਘਰ ਸੁੱਟੇ 91,000 ਸਿੱਕੇ, ਮੁਲਾਜ਼ਮ ਨੇ ਠੋਕਿਆ ਮੁਕੱਦਮਾ

11j salary

ਵਾਸ਼ਿੰਗਟਨ- ਅਮਰੀਕਾ ਵਿੱਚ ਰਹਿਣ ਵਾਲੇ ਇੱਕ ਕਰਮਚਾਰੀ ਨੇ ਆਪਣੇ ਬੌਸ ਉੱਤੇ ਮੁਕੱਦਮਾ ਕੀਤਾ। ਦਰਅਸਲ, ਬੌਸ ਨਾਲ ਝਗੜੇ ਤੋਂ ਬਾਅਦ ਕਰਮਚਾਰੀ ਨੇ ਨੌਕਰੀ ਛੱਡ ਦਿੱਤੀ, ਪਰ ਜਦੋਂ ਹਿਸਾਬ ਦੀ ਗੱਲ ਆਈ ਤਾਂ ਉਸ ਨੂੰ ਬੋਰੀ ਭਰ ਕੇ ਗੰਦੇ ਸਿੱਕੇ ਦਿੱਤੇ ਗਏ। ਇਸ ਦੇ ਨਾਲ ਹੀ ਉਸ ਦੇ ਘਰ 'ਤੇ ਇਤਰਾਜ਼ਯੋਗ ਸੰਦੇਸ਼ ਵੀ ਭੇਜਿਆ ਗਿਆ। ਕਰਮਚਾਰੀ ਦੀ ਸ਼ਿਕਾਇਤ ਤੋਂ ਬਾਅਦ ਅਮਰੀਕੀ ਲੇਬਰ ਵਿਭਾਗ ਨੇ ਬੌਸ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Also Read: ਫਿਲਮੀ ਅੰਦਾਜ਼ 'ਚ ਲਿਆ ਪਤਨੀ ਨਾਲ ਸਮੂਹਿਕ ਜਬਰ-ਜ਼ਨਾਹ ਦਾ ਬਦਲਾ, ਧਮਾਕੇ ਨਾਲ ਉਡਾਏ ਚਿੱਥੜੇ

ਇਸ ਦੇ ਨਾਲ ਹੀ ਇਨ੍ਹਾਂ ਸਿੱਕਿਆਂ ਦੀ ਕੀਮਤ ਵੀ ਉਸ ਦੀ ਬਾਕੀ ਤਨਖਾਹ ਤੋਂ ਘੱਟ ਸੀ। ਇਸ ਤੋਂ ਨਾਰਾਜ਼ ਹੋ ਕੇ ਕਰਮਚਾਰੀ ਨੇ ਆਪਣੇ ਬੌਸ 'ਤੇ ਮੁਕੱਦਮਾ ਦਰਜ ਕਰ ਦਿੱਤਾ। 'ਦਿ ਸਨ' ਦੀ ਰਿਪੋਰਟ ਮੁਤਾਬਕ 26 ਸਾਲਾ ਮੁਲਾਜ਼ਮ ਦਾ ਨਾਂ ਐਂਡਰੀਅਸ ਫਲੈਟੇਨ ਹੈ, ਜੋ ਜਾਰਜੀਆ ਦੇ ਫੇਏਟਵਿਲੇ 'ਚ ਕਾਰ ਮਕੈਨਿਕ ਵਜੋਂ ਕੰਮ ਕਰਦਾ ਸੀ। ਕੁਝ ਸਮਾਂ ਪਹਿਲਾਂ ਫਲੈਟਨ ਦਾ ਆਪਣੇ ਬੌਸ ਮਾਈਲਸ ਵਾਕਰ ਨਾਲ ਕੁਝ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਉਸ ਨੇ ਨੌਕਰੀ ਛੱਡਣ ਦਾ ਫੈਸਲਾ ਕੀਤਾ ਸੀ। ਪਰ ਨੌਕਰੀ ਛੱਡਣ ਤੋਂ ਪਹਿਲਾਂ ਜਦੋਂ ਐਂਡਰੀਅਸ ਫਲੈਟਨ ਨੇ ਸਾਰੇ ਬਕਾਏ ਦੇਣ ਦੀ ਮੰਗ ਕੀਤੀ ਤਾਂ ਬੌਸ ਨੇ ਉਸ ਨੂੰ ਨੋਟਾਂ ਦੀ ਬਜਾਏ ਸਿੱਕੇ ਦਿੱਤੇ, ਉਹ ਵੀ ਬੋਰੀ ਭਰ ਕੇ। ਇਨ੍ਹਾਂ ਸਿੱਕਿਆਂ ਦਾ ਭਾਰ ਲਗਭਗ 227 ਕਿਲੋ ਸੀ। ਕੁੱਲ ਮਿਲਾ ਕੇ ਇਹ 91,500 ਸਿੱਕੇ ਸਨ। ਸਿੱਕੇ ਗੰਦੇ ਵੀ ਸਨ ਕਿਉਂਕਿ ਉਨ੍ਹਾਂ ਨੂੰ ਤੇਲ ਵਿੱਚ ਡੁਬੋਇਆ ਗਿਆ ਸੀ।

Also Read: ਜ਼ਮਾਨਤ ਮਿਲਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਹੋਏ ਨਤਮਸਤਕ

ਮਕੈਨਿਕ ਐਂਡਰੀਅਸ ਦਾ ਕਹਿਣਾ ਹੈ ਕਿ ਉਸ ਨੂੰ ਹਿਸਾਬ ਦੇ ਤੌਰ 'ਤੇ ਇੰਨੇ ਚਿੱਲਰ ਦਿੱਤੇ ਗਏ ਸਨ ਕਿ ਉਨ੍ਹਾਂ ਨੂੰ ਗਿਣਨ ਵਿਚ ਉਸ ਦੇ ਪਸੀਨੇ ਛੁੱਟ ਗਏ। ਹਾਲਾਂਕਿ, ਗਿਣਤੀ ਕਰਨ ਤੋਂ ਬਾਅਦ ਵੀ ਸਿੱਕਿਆਂ ਦੀ ਕੀਮਤ ਅੰਤਿਮ ਤਨਖਾਹ ਤੋਂ ਘੱਟ ਨਿਕਲੀ। ਸਾਰੇ ਸਿੱਕੇ ਇਕੱਠੇ 67 ਹਜ਼ਾਰ ਰੁਪਏ ਸਨ, ਜਦਕਿ ਬਕਾਇਆ ਇਸ ਤੋਂ ਵੱਧ ਸੀ। ਐਂਡਰੀਅਸ ਨੇ ਇਨ੍ਹਾਂ ਸਿੱਕਿਆਂ ਦੀ ਫੋਟੋ ਖਿੱਚ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਰੀ ਕਹਾਣੀ ਸਾਂਝੀ ਕੀਤੀ, ਜੋ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ। ਮਕੈਨਿਕ ਨੇ ਇਸ ਘਟਨਾ ਨੂੰ ਲੈ ਕੇ ਅਮਰੀਕੀ ਲੇਬਰ ਕੋਰਟ 'ਚ ਸ਼ਿਕਾਇਤ ਦਰਜ ਕਰਵਾਈ ਹੈ। ਦੋਸ਼ ਹੈ ਕਿ ਬੌਸ ਨੇ ਓਵਰ ਟਾਈਮ ਅਤੇ ਹੋਰ ਭੱਤੇ ਨਹੀਂ ਦਿੱਤੇ। ਅਦਾਲਤ 'ਚ ਦੱਸਿਆ ਗਿਆ ਕਿ ਰਸਤੇ 'ਚ ਸੁੱਟੇ ਗਏ ਸਿੱਕਿਆਂ ਨੂੰ ਚੁੱਕਣ 'ਚ ਐਂਡਰੀਅਸ ਨੂੰ 7 ਘੰਟੇ ਦਾ ਸਮਾਂ ਲੱਗਾ, ਜਿਸ ਨੂੰ ਪਰੇਸ਼ਾਨੀ ਮੰਨਿਆ ਗਿਆ। ਇਸ ਦੇ ਨਾਲ ਹੀ ਬੌਸ ਦਾ ਕਹਿਣਾ ਹੈ ਕਿ ਉਸਨੂੰ ਪੂਰੇ ਪੈਸੇ ਦਿੱਤੇ ਗਏ ਸਨ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਕਿਵੇਂ ਦਿੱਤਾ ਗਿਆ।

Also Read: ਪਟਿਆਲਾ ’ਚ ਵੱਡੀ ਵਾਰਦਾਤ, ਕਾਂਗਰਸੀ ਸਰਪੰਚ ਦਾ ਗੋਲ਼ੀਆਂ ਮਾਰ ਕੇ ਕਤਲ

In The Market