LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬ੍ਰਿਟੇਨ ਜਾਣ ਵਾਲੇ ਵਿਦਿਆਰਥੀਆਂ ਲਈ ਚੰਗੀ ਖਬਰ, ਸ਼ੁਰੂ ਹੋਇਆ ਨਵਾਂ ਸਟੱਡੀ ਵੀਜ਼ਾ

study visa

ਲੰਡਨ (ਇੰਟ.)- ਗ੍ਰਹਿ ਵਿਭਾਗ (Department of Home Affairs) ਨੇ ਵੀਰਵਾਰ ਨੂੰ ਬ੍ਰਿਟੇਨ (Britain) ਵਿਚ ਪੜ੍ਹਾਈ (Study) ਕਰਨ ਵਾਲੇ ਭਾਰਤੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ ਲਈ ਰਸਮੀ ਤੌਰ 'ਤੇ ਨਵੀਂ ਪੋਸਟ-ਸਟੱਡੀ ਵਰਕ ਵੀਜ਼ਾ (Post Study Work Visa) ਸ਼ੁਰੂ ਕੀਤੀ ਹੈ। ਬ੍ਰਿਟਿਸ਼ ਯੂਨੀਵਰਸਿਟੀਆਂ (British Universities) ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਾਰਤ ਅਤੇ ਹੋਰ ਦੇਸ਼ਾਂ ਦੇ ਵਿਦਿਆਰਥੀ ਇਸ ਵੀਜ਼ਾ ਦੇ ਆਧਾਰ 'ਤੇ ਨੌਕਰੀ (Job) ਹਾਸਲ ਕਰਨ ਲਈ ਇਸ ਦੇਸ਼ ਵਿਚ ਰੁਕ ਸਕਣਗੇ। ਇਹ ਨਵਾਂ ਵਰਕ ਵੀਜ਼ਾ ਪ੍ਰੋਗਰਾਮ ਗ੍ਰੈਜੂਏਟ ਵਿਦਿਆਰਥੀਆਂ (New Work Visa Program Graduate Students) ਲਈ ਤਿਆਰ ਕੀਤਾ ਗਿਆ ਹੈ, ਜੋ ਮਾਨਤਾ ਪ੍ਰਾਪਤ ਬ੍ਰਿਟਿਸ਼ ਯੂਨੀਵਰਸਿਟੀਆਂ ਤੋਂ ਡਿਗਰੀ ਹਾਸਲ ਕਰਦੇ ਹਨ। ਉਹ ਇਸ ਵੀਜ਼ਾ ਦੇ ਆਧਾਰ 'ਤੇ ਬ੍ਰਿਟੇਨ ਵਿਚ ਦੋ ਸਾਲ ਰਹਿ ਕੇ ਨੌਕਰੀ ਦੀ ਭਾਲ ਕਰ ਸਕਣਗੇ।

Students Visa – Plus Marketing & Services

Read this- ਗੈਂਗਸਟਰ ਬੰਬੀਹਾ ਗਰੁੱਪ ਨੇ ਸ਼ੇਅਰ ਕੀਤੀ ਪੋਸਟ, ਡਿਪਟੀ ਮਰਡਰ ਦੀ ਲਈ ਜ਼ਿੰਮੇਵਾਰੀ

ਬ੍ਰਿਟੇਨ ਵਿਚ ਬੀਤੇ ਸਾਲ 56 ਹਜ਼ਾਰ ਤੋਂ ਜ਼ਿਆਦਾ ਭਾਰਤੀ ਵਿਦਿਆਰਥੀਆਂ ਨੂੰ ਸਟੂਡੈਂਟ ਵੀਜ਼ਾ ਜਾਰੀ ਕੀਤਾ ਗਿਆ ਹੈ। ਇਹ ਅੰਕੜਾ ਇਸ ਤੋਂ ਪਹਿਲਾਂ ਵਾਲੇ ਸਾਲ ਦੇ ਮੁਕਾਬਲੇ 13 ਫੀਸਦੀ ਜ਼ਿਆਦਾ ਸੀ। ਜਦੋਂ ਕਿ ਬ੍ਰਿਟੇਨ ਨੇ ਬੀਤੇ ਸਾਲ ਕੁਲ ਜਿੰਨੇ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕੀਤਾ, ਉਨ੍ਹਾਂ ਵਿਚੋਂ ਤਕਰੀਬਨ ਇਕ ਤਿਹਾਈ ਭਾਰਤੀਆਂ ਦੇ ਹਿੱਸੇ ਵਿਚ ਆਏ। ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੇ ਇਕ ਬਿਆਨ ਵਿਚ ਕਿਹਾ ਕਿ ਬ੍ਰਿਟਿਸ਼ ਸਰਕਾਰ ਦੇ ਅੰਕ ਅਧਾਰਿਤ ਇਮੀਗ੍ਰੇਸ਼ਨ ਸਿਸਟਮ ਦੇ ਤਹਿਤ ਭਾਰਤ ਅਤੇ ਪੂਰੀ ਦੁਨੀਆ ਦੇ ਪ੍ਰਤਿਭਾਵਾਨ ਵਿਦਿਆਰਥੀਆਂ ਲਈ ਬ੍ਰਿਟੇਨ ਵਿਚ ਹੁਣ ਕਾਰੋਬਾਰ, ਵਿਗਿਆਨ, ਤਕਨੀਕ ਅਤੇ ਕਲਾ ਵਰਗੇ ਖੇਤਰਾਂ ਵਿਚ ਸਰਵ ਉੱਚ ਪੱਧਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਦਾ ਮੌਕਾ ਹੈ। ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਬੀਤੇ ਸਾਲ ਇਸ ਵੀਜ਼ਾ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਹੁਣ ਇਸ ਨੂੰ ਲਾਗੂ ਕੀਤਾ ਗਿਆ ਹੈ। ਇਸ ਨਵੇਂ ਵਰਕ ਵੀਜ਼ਾ ਨਾਲ ਭਾਰਤੀ ਵਿਦਿਆਰਥੀਆਂ ਨੂੰ ਜ਼ਿਆਦਾ ਲਾਭ ਹੋਣ ਦੀ ਸੰਭਾਵਨਾ ਹੈ। ਕਿਉਂਕਿ ਉਹ ਘੱਟ ਤਜ਼ਰਬੇ ਦੀ ਸੰਭਾਵਨਾ ਦੇ ਆਧਾਰ 'ਤੇ ਡਿਗਰੀ ਕੋਰਸਾਂ ਦੀ ਚੋਣ ਕਰਦੇ ਹਨ।

In The Market