LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੀਨ 'ਚ ਮਿਲਿਆ H3N8 ਬਰਡ ਫਲੂ ਦਾ ਪਹਿਲਾ ਮਾਮਲਾ, ਚਾਰ ਸਾਲਾ ਬੱਚਾ ਮਿਲਿਆ ਇਨਫੈਕਟਿਡ

27a bird

ਬੀਜਿੰਗ- ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਅਜੇ ਖਤਮ ਨਹੀਂ ਹੋਇਆ ਸੀ ਕਿ ਚੀਨ ਦੇ ਹੇਨਾਨ ਸੂਬੇ 'ਚ ਬਰਡ ਫਲੂ ਦੇ H3N8 ਸਟ੍ਰੇਨ ਨਾਲ ਇਨਫੈਕਟਿਡ ਇਨਸਾਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਇਕ ਬਿਆਨ 'ਚ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਲੋਕਾਂ ਵਿੱਚ ਲਾਗ ਫੈਲਣ ਦਾ ਖ਼ਤਰਾ ਘੱਟ ਹੈ।

Also Read: ਜਾਖੜ 'ਤੇ ਨਰਮ ਪਈ ਕਾਂਗਰਸ, ਅਨੁਸ਼ਾਸਨੀ ਕਮੇਟੀ ਨੇ ਕੀਤੀ ਸੀ 2 ਸਾਲ ਲਈ ਮੁਅੱਤਲ ਕਰਨ ਦੀ ਸਿਫਾਰਿਸ਼

ਦਰਅਸਲ ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਨੇ ਦੱਸਿਆ ਕਿ ਜਿਸ ਬੱਚੇ ਵਿੱਚ ਬਰਡ ਫਲੂ ਦਾ H3N8 ਸਟ੍ਰੇਨ ਪਾਇਆ ਗਿਆ ਹੈ। ਉਸ ਨੂੰ ਬੁਖਾਰ ਸਮੇਤ ਹੋਰ ਵੀ ਕਈ ਲੱਛਣ ਮਿਲੇ ਹਨ। ਜਿਸ ਤੋਂ ਬਾਅਦ ਚਾਰ ਸਾਲਾ ਲੜਕੇ ਦੀ ਸਿਹਤ ਜਾਂਚ ਕੀਤੀ ਗਈ ਅਤੇ ਉਹ ਵਾਇਰਸ ਨਾਲ ਇਨਫੈਕਟਿਡ ਪਾਇਆ ਗਿਆ। NHC ਦੇ ਅਨੁਸਾਰ ਬੱਚੇ ਦੇ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਕੋਈ ਵੀ ਵਾਇਰਸ ਨਾਲ ਸੰਕਰਮਿਤ ਨਹੀਂ ਸੀ। ਬੱਚਾ ਘਰ ਵਿੱਚ ਪਾਲੀਆਂ ਮੁਰਗੀਆਂ ਅਤੇ ਕਾਂਵਾਂ ਦੇ ਸੰਪਰਕ ਵਿੱਚ ਆਉਣ ਕਾਰਨ ਇਨਫੈਕਟਿਡ ਹੋਇਆ ਹੈ।

ਘੋੜਿਆਂ, ਕੁੱਤਿਆਂ ਅਤੇ ਪੰਛੀਆਂ ਵਿੱਚ ਪਾਇਆ ਜਾਂਦਾ ਹੈ H3N8 
ਸਿਹਤ ਕਮਿਸ਼ਨ ਨੇ ਕਿਹਾ ਕਿ H3N8 ਘੋੜਿਆਂ, ਕੁੱਤਿਆਂ ਅਤੇ ਪੰਛੀਆਂ ਵਿੱਚ ਪਹਿਲਾਂ ਹੀ ਪਾਇਆ ਜਾ ਚੁੱਕਾ ਹੈ। ਪਰ ਇਹ H3N8 ਨਾਲ ਸੰਕਰਮਿਤ ਮਨੁੱਖ ਦਾ ਪਹਿਲਾ ਮਾਮਲਾ ਹੈ। ਇੱਕ ਸ਼ੁਰੂਆਤੀ ਮੁਲਾਂਕਣ ਨੇ ਇਹ ਨਿਰਧਾਰਿਤ ਕੀਤਾ ਹੈ ਕਿ ਵੇਰੀਐਂਟ ਵਿੱਚ ਅਜੇ ਤੱਕ ਮਨੁੱਖਾਂ ਨੂੰ ਜ਼ੋਰਦਾਰ ਢੰਗ ਨਾਲ ਸੰਕਰਮਿਤ ਕਰਨ ਦੀ ਸਮਰੱਥਾ ਨਹੀਂ ਹੈ ਅਤੇ ਵੱਡੇ ਪੱਧਰ 'ਤੇ ਮਹਾਂਮਾਰੀ ਦਾ ਖ਼ਤਰਾ ਘੱਟ ਹੈ।

Also Read: ਕੋਰੋਨਾ ਹਾਲਾਤਾਂ ਨੂੰ ਲੈ ਕੇ PM ਮੋਦੀ ਦੇਸ਼ ਭਰ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਚਰਚਾ

ਬਰਡ ਫਲੂ ਦੇ ਲੱਛਣ ਕੀ ਹਨ
ਇਸ ਬਿਮਾਰੀ ਦੇ ਲੱਛਣਾਂ ਵਿੱਚ ਜ਼ੁਕਾਮ, ਖਾਂਸੀ, ਸਾਹ ਚੜ੍ਹਨਾ, ਮਾਸਪੇਸ਼ੀਆਂ ਵਿੱਚ ਦਰਦ, ਸਿਰ ਦਰਦ, ਠੰਢ ਨਾਲ ਬੁਖਾਰ ਆਦਿ ਸ਼ਾਮਲ ਹਨ। ਇਹ ਆਮ ਤੌਰ 'ਤੇ ਬਿਮਾਰ ਪੰਛੀ ਦੇ ਸੰਪਰਕ ਦੁਆਰਾ ਫੈਲਦਾ ਹੈ। ਇਸ ਦੇ ਲੱਛਣ ਦਿਖਾਈ ਦੇਣ ਵਿੱਚ ਲਗਭਗ 2 ਤੋਂ ਅੱਠ ਦਿਨ ਲੱਗ ਜਾਂਦੇ ਹਨ। ਜੇਕਰ ਅਸੀਂ ਇਸ ਦੀ ਰੋਕਥਾਮ ਲਈ ਟੀਕਾਕਰਨ ਦੀ ਗੱਲ ਕਰੀਏ ਤਾਂ ਇਹ ਕੋਵਿਡ-19 ਵੈਕਸੀਨ ਦੇ ਲਗਭਗ ਦੋ ਹਫ਼ਤਿਆਂ ਬਾਅਦ ਲਿਆ ਜਾ ਸਕਦਾ ਹੈ।

In The Market