LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਰੀਕਾ 'ਚ ਹੁਣ 5-11 ਸਾਲ ਦੇ ਬੱਚਿਆਂ ਨੂੰ ਵੀ ਲੱਗੇਗਾ ਕੋਰੋਨਾ ਦਾ ਟੀਕਾ, FDA ਨੇ ਦਿੱਤੀ ਮਨਜ਼ੂਰੀ

30o6

ਵਾਸ਼ਿੰਗਟਨ: ਅਮਰੀਕਾ 'ਚ ਹੁਣ 5 ਤੋਂ 11 ਸਾਲ ਤੱਕ ਦੇ ਬੱਚਿਆਂ ਨੂੰ ਵੀ ਕੋਰੋਨਾ ਵੈਕਸੀਨ ਦਿੱਤੀ ਜਾਵੇਗੀ। ਸ਼ਨੀਵਾਰ ਨੂੰ ਯੂਐੱਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫਡੀਏ) ਨੇ ਬੱਚਿਆਂ ਲਈ ਇੱਕ ਟੀਕੇ ਨੂੰ ਮਨਜ਼ੂਰੀ ਦਿੱਤੀ। Pfizer-Biontech ਵੈਕਸੀਨ ਪਹਿਲੀ ਕੰਪਨੀ ਬਣ ਗਈ ਹੈ, ਜਿਸ ਤੋਂ US FDA (ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ) ਨੇ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਇੱਕ ਟੀਕੇ ਨੂੰ ਮਨਜ਼ੂਰੀ ਦਿੱਤੀ ਹੈ।

Also Read: ਫ਼ਾਜ਼ਿਲਕਾ ਪੁਲਿਸ ਵਲੋਂ 4 ਹੈਂਡ ਗਰਨੇਡ, ਹਥਿਆਰ ਤੇ ਨਗਦੀ ਸਣੇ ਇਕ ਵਿਅਕਤੀ ਕਾਬੂ

ਅਮਰੀਕਾ ਵਿਚ 6 ਮਿਲੀਅਨ ਤੋਂ ਵੱਧ ਬੱਚੇ ਹੋਏ ਕੋਰੋਨਾ ਪੀੜਤ
ਇਸ ਮਨਜ਼ੂਰੀ ਤੋਂ ਬਾਅਦ Pfizer Biotech (Pfizer and BioNTech) ਨੇ ਕਿਹਾ ਕਿ ਇਸ ਵੈਕਸੀਨ ਦੀਆਂ ਦੋ ਖੁਰਾਕਾਂ ਬੱਚਿਆਂ ਨੂੰ 21 ਦਿਨਾਂ ਦੇ ਫਰਕ 'ਤੇ ਦਿੱਤੀਆਂ ਜਾਣਗੀਆਂ। ਫਾਈਜ਼ਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਲਬਰਟ ਬੋਲਾ ਨੇ ਕਿਹਾ, 'ਅਮਰੀਕਾ ਵਿੱਚ 60 ਲੱਖ ਤੋਂ ਵੱਧ ਬੱਚੇ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਸ ਤੋਂ ਇਲਾਵਾ ਘੱਟ ਉਮਰ ਦੇ ਲੋਕ ਅਤੇ ਨੌਜਵਾਨ ਵੀ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ। ਵੈਕਸੀਨ ਦੇ ਆਉਣ ਨਾਲ ਬੱਚਿਆਂ ਨੂੰ ਬਿਹਤਰ ਸੁਰੱਖਿਆ ਮਿਲੇਗੀ ਅਤੇ ਇਹ ਕੋਰੋਨਾ ਵਿਰੁੱਧ ਇਸ ਜੰਗ ਵਿੱਚ ਵੱਡੀ ਭੂਮਿਕਾ ਨਿਭਾਏਗੀ। ਇਸ ਟੀਕੇ ਨਾਲ ਅਸੀਂ ਬੱਚਿਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਮਾਜ ਨੂੰ ਸਾਰਿਆਂ ਲਈ ਸੁਰੱਖਿਅਤ ਕਰ ਸਕਾਂਗੇ।

Also Read: PSEB ਵਲੋਂ 5ਵੀਂ, 8ਵੀਂ, 10ਵੀਂ ਤੇ 12ਵੀਂ ਦੀ ਪ੍ਰੀਖਿਆ ਲਈ ਹਿਦਾਇਤਾਂ ਜਾਰੀ, ਇਸ ਪੈਟਰਨ 'ਚ ਪੈਣਗੇ ਪੇਪਰ

ਕੋਰੋਨਾ ਦਾ ਬੱਚਿਆਂ 'ਤੇ ਬੁਰਾ ਪ੍ਰਭਾਵ
ਬੱਚਿਆਂ ਲਈ ਟੀਕਾਕਰਨ ਸ਼ੁਰੂ ਹੋਣ ਤੋਂ ਪਹਿਲਾਂ, ਯੂਐੱਸ ਐੱਫਡੀਏ ਮੰਗਲਵਾਰ ਨੂੰ ਇਸ ਟੀਕੇ ਬਾਰੇ ਵਧੇਰੇ ਵਿਸਤ੍ਰਿਤ ਜਾਣਕਾਰੀ ਲਵੇਗੀ। ਇਸ ਤੋਂ ਬਾਅਦ ਹੀ ਬੱਚਿਆਂ ਦਾ ਟੀਕਾਕਰਨ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਐੱਫਡੀਏ ਦੇ ਮੁਖੀ ਡਾਕਟਰ ਪੀਟਰ ਨੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਨੇ ਨਾ ਸਿਰਫ਼ ਆਰਥਿਕ ਨੁਕਸਾਨ ਕੀਤਾ ਹੈ ਸਗੋਂ ਸਮਾਜਿਕ ਨੁਕਸਾਨ ਵੀ ਕੀਤਾ ਹੈ। ਮਹਾਂਮਾਰੀ ਦਾ ਬੱਚਿਆਂ 'ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ। ਮਹਾਂਮਾਰੀ ਨੇ ਬੱਚਿਆਂ ਦੇ ਸਰੀਰਕ ਵਿਕਾਸ ਦੇ ਨਾਲ-ਨਾਲ ਸਮਾਜਿਕ ਵਿਕਾਸ 'ਤੇ ਵੀ ਬਹੁਤ ਮਾੜਾ ਪ੍ਰਭਾਵ ਪਾਇਆ ਹੈ।

Also Read: ਸਾਊਥ ਦੇ ਸੁਪਰਸਟਾਰ ਪੁਨੀਤ ਦੀ ਮੌਤ ਦੀ ਖਬਰ ਸੁਣ ਦੋ ਲੋਕਾਂ ਨੂੰ ਆਇਆ ਹਾਰਟ ਅਟੈਕ, ਹੋਈ ਮੌਤ

ਤੁਹਾਨੂੰ ਦੱਸ ਦੇਈਏ ਕਿ 5 ਤੋਂ 11 ਸਾਲ ਦੀ ਉਮਰ ਦੇ ਲਗਭਗ 70 ਫੀਸਦੀ ਸੰਕਰਮਿਤ ਬੱਚਿਆਂ ਨੂੰ ਕੋਰੋਨਾ ਮਹਾਂਮਾਰੀ ਦੇ ਗੰਭੀਰ ਲੱਛਣਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਇਹ ਅਸਥਮਾ ਅਤੇ ਮੋਟਾਪੇ ਵਰਗੀਆਂ ਬਿਮਾਰੀਆਂ ਦਾ ਵੀ ਵੱਡਾ ਕਾਰਨ ਬਣ ਗਿਆ ਹੈ।

In The Market