LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰੀ ਵਿਰੋਧ ਤੋਂ ਬਾਅਦ ਸ਼੍ਰੀਲੰਕਾ 'ਚ ਹਟਾਈ ਗਈ ਐਮਰਜੈਂਸੀ, ਚੀਨ ਖਿਲਾਫ ਪ੍ਰਦਰਸ਼ਨ ਜਾਰੀ

6a srilanka

ਕੋਲੰਬੋ- ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਮੰਗਲਵਾਰ ਨੂੰ ਐਮਰਜੈਂਸੀ ਨੂੰ ਹਟਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਵਿਗੜਦੇ ਹਾਲਾਤਾਂ ਨੂੰ ਦੇਖਦਿਆਂ 1 ਅਪ੍ਰੈਲ ਨੂੰ ਐਮਰਜੈਂਸੀ ਲਗਾਉਣ ਦਾ ਫੈਸਲਾ ਕੀਤਾ ਸੀ ਪਰ ਉਦੋਂ ਤੋਂ ਉਨ੍ਹਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੰਗਲਵਾਰ ਸ਼ਾਮ ਨੂੰ ਵੀ ਹਜ਼ਾਰਾਂ ਵਿਦਿਆਰਥੀਆਂ ਨੇ ਰਾਜਧਾਨੀ ਕੋਲੰਬੋ ਵਿੱਚ ਭਾਰੀ ਮੀਂਹ ਵਿਚਾਲੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਘਰ ਤੱਕ ਮਾਰਚ ਕੱਢਿਆ।

Also Read: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ, ਇੱਥੇ ਵਿਕ ਰਿਹਾ ਹੈ ਸਭ ਤੋਂ ਮਹਿੰਗਾ ਤੇਲ

ਦੂਜੇ ਪਾਸੇ ਲਗਾਤਾਰ ਵਧਦੇ ਆਰਥਿਕ ਸੰਕਟ ਦੇ ਵਿਚਕਾਰ ਦੇਸ਼ ਭਰ ਵਿੱਚ ਚੀਨ ਦੇ ਖਿਲਾਫ ਗੁੱਸਾ ਵਧਦਾ ਜਾ ਰਿਹਾ ਹੈ। ਸ੍ਰੀਲੰਕਾ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਕੋਲ ਪੈਸਾ ਨਹੀਂ ਹੈ ਕਿਉਂਕਿ ਉਸ ਨੇ ਚੀਨ ਨੂੰ ਸਭ ਕੁਝ ਵੇਚ ਦਿੱਤਾ ਹੈ। ਚੀਨ ਦੂਜੇ ਦੇਸ਼ਾਂ ਨੂੰ ਉਧਾਰ ਦੇ ਕੇ ਸਭ ਕੁਝ ਖਰੀਦ ਰਿਹਾ ਹੈ।

ਸ਼੍ਰੀਲੰਕਾਈ ਫੌਜ ਦੀ ਚੇਤਾਵਨੀ
ਸ਼੍ਰੀਲੰਕਾ ਦੀ ਫੌਜ ਨੇ ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਮੰਗਲਵਾਰ ਨੂੰ ਜਾਰੀ ਬਿਆਨ 'ਚ ਫੌਜ ਨੇ ਕਿਹਾ ਕਿ ਵਿਰੋਧ ਦੇ ਨਾਂ 'ਤੇ ਹਿੰਸਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸ਼੍ਰੀਲੰਕਾ ਦੇ ਰੱਖਿਆ ਸਕੱਤਰ ਜਨਰਲ (ਸੇਵਾਮੁਕਤ) ਕਮਲ ਗੁਣਾਰਤਨੇ ਨੇ ਲੋਕਾਂ ਨੂੰ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਸ਼੍ਰੀਲੰਕਾ ਵਿੱਚ ਡੂੰਘੇ ਆਰਥਿਕ ਸੰਕਟ ਕਾਰਨ ਲੋਕਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪੁਲਿਸ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ।

Also Read: ਹਿਮਾਚਲ CM ਦੇ ਗੜ੍ਹ 'ਚ ਆਪ ਦਾ ਰੋਡ ਸ਼ੋਅ; ਪੰਜਾਬ ਦੇ ਨਾਲ ਲੱਗਦੇ ਇਲਾਕਿਆਂ 'ਤੇ ਫੋਕਸ

06 ਅਪ੍ਰੈਲ ਤੋਂ 08 ਅਪ੍ਰੈਲ ਤੱਕ 6.5 ਘੰਟੇ ਤੱਕ ਦੇ ਬਿਜਲੀ ਕੱਟ ਦੀ ਮਨਜ਼ੂਰੀ
ਸ਼੍ਰੀਲੰਕਾ ਵਿੱਚ 06 ਅਪ੍ਰੈਲ ਤੋਂ 08 ਅਪ੍ਰੈਲ ਤੱਕ 6.5 ਘੰਟੇ ਤੱਕ ਦੇ ਬਿਜਲੀ ਕੱਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪਬਲਿਕ ਯੂਟਿਲਿਟੀ ਕਮਿਸ਼ਨ ਦੇ ਚੇਅਰਮੈਨ ਜਨਕ ਰਤਨਾਇਕ ਦਾ ਕਹਿਣਾ ਹੈ ਕਿ ਭਾਰਤ ਤੋਂ ਉਧਾਰ ਲਏ ਗਏ ਪੈਸੇ ਨਾਲ ਈਂਧਨ ਦੀ ਦਰਾਮਦ ਲਈ ਵਿਦੇਸ਼ੀ ਭੰਡਾਰ 'ਚ ਕਮੀ ਨੂੰ ਅਸਥਾਈ ਤੌਰ 'ਤੇ ਘੱਟ ਕੀਤਾ ਗਿਆ ਹੈ।

ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਦੀ ਚੇਤਾਵਨੀ
ਸ੍ਰੀਲੰਕਾ ਪੁਲਿਸ ਨੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਕਾਨੂੰਨ ਨਾ ਤੋੜਨ ਦੀ ਚੇਤਾਵਨੀ ਦਿੱਤੀ ਹੈ। ਪੁਲਿਸ ਹੁਣ ਤੱਕ 54 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਸ ਦੇ ਨਾਲ ਹੀ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ।

In The Market