LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ ਚੀਨ ਨੇ ਬਣਾਇਆ 'ਨਕਲੀ ਚੰਨ', ਵਸਾਏਗਾ ਇਨਸਾਨੀ ਬਸਤੀ

17j moon

ਬੀਜਿੰਗ: ਨਕਲੀ ਸੂਰਜ ਦੇ ਬਾਅਦ ਹੁਣ ਚੀਨ ਨੇ ਨਕਲੀ ਚੰਨ ਵੀ ਬਣਾ ਲਿਆ ਹੈ। ਨਕਲੀ ਚੰਨ ਬਣਾਉਣ ਦੇ ਪਿੱਛੇ ਗੁਰਤਾ ਬਲ ਨਾਲ ਸਬੰਧ ਇਕ ਪ੍ਰਯੋਗ ਕਰਨਾ ਸੀ, ਜਿਸ ਵਿਚ ਨਕਲੀ ਚੰਨ ਤੋਂ ਗ੍ਰੈਵਿਟੀ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ। ਇਸ ਵਿਚ ਚੁੰਬਕੀ ਸ਼ਕਤੀ ਦਾ ਟੈਸਟ ਕੀਤਾ ਗਿਆ ਤਾਂ ਜੋ ਭਵਿੱਖ ਵਿਚ ਚੁੰਬਕੀ ਸ਼ਕਤੀ ਨਾਲ ਚੱਲਣ ਵਾਲੇ ਯਾਨ ਅਤੇ ਆਵਾਜਾਈ ਦੇ ਨਵੇਂ ਢੰਗ ਲੱਭੇ ਜਾਣ ਅਤੇ ਚੰਨ 'ਤੇ ਇਨਸਾਨੀ ਬਸਤੀ ਬਣਾ ਸਕੀਏ। ਚੀਨ ਦੇ ਵਿਗਿਆਨੀਆਂ ਨੇ ਹਾਲੇ ਇਕ ਛੋਟਾ ਜਿਹਾ ਪ੍ਰਯੋਗ ਕੀਤਾ ਹੈ।ਇਸ ਮਗਰੋਂ ਇਸ ਸਾਲ ਦੇ ਅਖੀਰ ਤੱਕ ਇਕ ਤਾਕਤਵਰ ਚੁੰਬਕੀ ਸ਼ਕਤੀ ਵਾਲਾ ਵੈਕਊਮ ਚੈਂਬਰ ਬਣਾਏਗਾ, ਜਿਸ ਦਾ ਵਿਆਸ 2 ਫੁੱਟ ਦਾ ਹੋਵੇਗਾ ਤਾਂ ਜੋ ਇਸ ਤੋਂ ਗੁਰਤਾ ਬਲ ਪੂਰੀ ਤਰ੍ਹਾਂ ਖ਼ਤਮ ਕਰਕੇ ਡੱਡੂ ਨੂੰ ਹਵਾ ਵਿਚ ਉਡਾਇਆ ਜਾ ਸਕੇ। ਹਾਲਾਂਕਿ ਡੱਡੂ ਨੂੰ ਅਜਿਹੇ ਵੈਕਊਮ ਚੈਂਬਰ ਵਿਚ ਪਹਿਲਾਂ ਵੀ ਲੈਵਿਟੇਟ ਕਰਾਇਆ ਜਾ ਚੁੱਕਾ ਹੈ। 

Also Read: ਚੀਨ ਦੀ ਜਨਮ ਦਰ 'ਚ ਰਿਕਾਰਡ ਗਿਰਾਵਟ, ਸਰਕਾਰ ਦੀ ਵਧੀ ਚਿੰਤਾ

ਚਾਈਨਾ ਯੂਨੀਵਰਸਿਟੀ ਆਫ ਮਾਈਨਿੰਗ ਐਂਡ ਤਕਨਾਲੋਜੀ ਦੇ ਜਿਓਟੈਕਨੀਕਲ ਇੰਜੀਨੀਅਰ ਲੀ ਰੂਈਲਿਨ ਨੇ ਕਿਹਾ ਕਿ ਜਿਵੇਂ ਚੰਨ ਦੀ ਸਤਹਿ ਹੁੰਦੀ ਹੈ, ਉਵੇਂ ਹੀ ਇਸ ਵੈਕਊਮ ਚੈਂਬਰ ਨੂੰ ਪੱਥਰਾਂ ਅਤੇ ਧੂੜ ਨਾਲ ਭਰ ਦਿੱਤਾ ਜਾਵੇਗਾ। ਚੰਨ ਦੀ ਅਜਿਹੀ ਸਤਹਿ ਪਹਿਲੀ ਵਾਰ ਧਰਤੀ 'ਤੇ ਬਣਾਈ ਜਾਵੇਗੀ। ਇਸ ਦਾ ਛੋਟਾ ਪ੍ਰਯੋਗ ਅਸੀਂ ਕਰ ਚੁੱਕੇ ਹਾਂ ਜੋ ਸਫਲ ਰਿਹਾ ਹੈ ਪਰ ਅਗਲੇ ਪ੍ਰਯੋਗ ਵਿਚ ਘੱਟ ਗੁਰਤਾ ਬਲ ਸ਼ਕਤੀ ਲੰਬੇ ਸਮੇਂ ਤੱਕ ਬਣਾਈ ਰੱਖਣ ਲਈ ਇਸ ਪ੍ਰਯੋਗ ਨੂੰ ਜ਼ਿਆਦਾ ਦਿਨ ਚਲਾਉਣ ਦੀ ਯੋਜਨਾ ਹੈ। ਲੀ ਨੇ ਕਿਹਾ ਕਿ ਅਸੀਂ ਇਹ  ਪ੍ਰਯੋਗ ਪੂਰੀ ਤਰ੍ਹਾਂ ਨਾਲ ਸਫਲ ਕਰਨ ਦੇ ਬਾਅਦ ਇਸ ਪ੍ਰਯੋਗ ਨੂੰ ਚੰਨ 'ਤੇ ਭੇਜਾਂਗੇ, ਜਿੱਥੇ ਧਰਤੀ ਦੀ ਗ੍ਰੈਵਿਟੀ ਦਾ ਸਿਰਫ 6ਵਾਂ ਹਿੱਸਾ ਹੀ ਗੁਰਤਾ ਬਲ ਹੈ। ਇਸ ਦੇ ਜ਼ਰੀਏ ਚੀਨ ਚੰਨ 'ਤੇ ਇਨਸਾਨੀ ਬਸਤੀ ਬਣਾਉਣ ਦੇ ਨਵੇਂ ਤਰੀਕੇ ਲੱਭੇਗਾ ਤਾਂ ਜੋ ਬਸਤੀ ਹਵਾ ਵਿਚ ਨਾ ਉੱਡੇ। ਚੰਨ ਦੀ  ਸਤਹਿ 'ਤੇ ਇਨਸਾਨ ਤੁਰਦਾ ਨਹੀਂ ਉੱਡਣ ਲੱਗਦਾ ਹੈ ਇਸ ਲਈ ਕੋਈ ਵੀ ਬੰਦੋਬਸਤ ਟਿਕਾਉਣ ਲਈ ਇਹ ਗ੍ਰੈਵਿਟੀ ਪ੍ਰਯੋਗ ਜ਼ਰੂਰੀ ਹੈ। 

ਲੀ ਕਹਿੰਦੇ ਹਨ ਕਿ ਕਈ ਇੰਪੈਕਟ ਪ੍ਰਯੋਗ ਤਾਂ ਕੁਝ ਸਕਿੰਟਾਂ ਦੇ ਹੁੰਦੇ ਹਨ ਜਿਵੇਂ ਆਪਣੇ ਚੰਨ ਦੀ ਸਤਹਿ ਤੋਂ ਕੁਝ ਟਕਰਾ ਕੇ ਕੁਝ ਅਧਿਐਨ ਕੀਤੇ ਗਏ ਪਰ ਗ੍ਰੈਵਿਟੀ ਅਧਿਐਨ ਲਈ ਤੁਹਾਨੂੰ ਕਈ ਦਿਨਾਂ ਤੱਕ ਪ੍ਰਯੋਗ ਕਰਨਾ ਪਵੇਗਾ। ਇਸ ਲਈ ਇੰਤਜ਼ਾਰ ਕਰਨਾ ਹੋਵੇਗਾ। ਲਗਾਤਾਰ ਦਬਾਅ ਅਤੇ ਤਾਪਮਾਨ ਬਦਲਣ ਨਾਲ ਜਿਹੜੀ ਧਾਤ ਦਾ ਸੈਟਲਮੈਂਟ ਜਾਂ ਪ੍ਰਾਯੋਗਿਕ ਯੰਤਰ ਹੋਵੇਗਾ ਉਹ ਖਰਾਬ ਹੋ ਸਕਦਾ ਹੈ। ਇਸ ਲਈ ਸਾਨੂੰ ਅਜਿਹੇ ਪ੍ਰਯੋਗ ਨੂੰ ਲੰਬੇਂ ਸਮੇਂ ਤੱਕ ਚਲਾਉਣ ਲਈ ਧਰਤੀ 'ਤੇ ਕਈ ਪ੍ਰਯੋਗ ਕਰਨੇ ਹੋਣਗੇ, ਉਸ ਮਗਰੋਂ ਇਸ ਨੂੰ ਚੰਨ 'ਤੇ ਭੇਜਾਂਗੇ। ਖੋਜੀਆਂ ਮੁਤਾਬਕ ਇਸ ਵੈਕਊਮ ਚੈਂਬਰ ਦੀ ਆਈਡੀਆ ਉਹਨਾਂ ਨੂੰ ਯੂਨੀਵਰਸਿਟੀ ਦੇ ਭੌਤਿਕ ਵਿਗਿਆਨੀ ਐਂਡਰੇ ਗੀਮ ਦੇ ਪ੍ਰਾਜੈਕਟ ਤੋਂ ਆਇਆ। ਐਂਡਰੇ ਨੂੰ ਸਾਲ 2000 ਵਿਚ ਨੋਬਲ ਪੁਰਸਕਾਰ ਮਿਲਿਆ ਸੀ। ਇਹ ਪੁਰਸਕਾਰ ਉਹਨਾਂ ਨੂੰ ਅਜਿਹਾ ਹੀ ਯੰਤਰ  ਬਣਾਉਣ ਲਈ ਮਿਲਿਆ ਸੀ, ਜਿਸ ਵਿਚ ਉਹਨਾਂ ਨੇ ਗ੍ਰੈਵਿਟੀ ਘੱਟ ਕਰ ਕੇ ਡੱਡੂ ਨੂੰ ਹਵਾ ਵਿਚ ਉਡਾਇਆ ਸੀ। ਐਂਡਰੇ ਲੈਵਿਟੇਸ਼ਨ ਟ੍ਰਿਕ ਦੀ ਹੀ ਵਰਤੋਂ ਕਰ ਕੇ ਚੀਨ ਦੇ ਵਿਗਿਆਨੀਆਂ ਨੇ ਨਕਲੀ ਚੰਨ ਬਣਾਇਆ ਹੈ, ਇਸ ਨੂੰ ਡਾਇਮੈਗਨੈਟਿਕ ਲੈਵਿਟੇਸ਼ਨ (Diamagnetic Levitation) ਕਹਿੰਦੇ ਹਨ। 

Also Read: AAP ਭਲਕੇ ਕਰੇਗੀ CM ਚਿਹਰੇ ਦਾ ਐਲਾਨ, ਪੰਜਾਬ ਫੇਰੀ ਮਾਰਨਗੇ ਕੇਜਰੀਵਾਲ

ਵੈਕਊਮ ਚੈਂਬਰ ਵਿਚ ਪ੍ਰਯੋਗ ਸਫਲ ਰਹਿਣ ਦੇ ਬਾਅਦ ਇਸ ਨੂੰ ਚੀਨ ਦੇ ਲੂਨਰ ਰੋਵਰ ਚਾਂਗਈ ਦੇ ਅਗਲੇ ਮੂਨ ਮਿਸ਼ਨ 'ਤੇ ਭੇਜਿਆ ਜਾਵੇਗਾ। ਇਸ ਤੋਂ ਪਹਿਲਾਂ ਚੀਨ ਚਾਂਗਈ-4 ਅਤੇ ਚਾਂਗਈ-5  ਸਾਲ 2019 ਅਤੇ 2020 ਵਿਚ ਭੇਜ ਚੁੱਕਾ ਹੈ। ਚਾਂਗਈ-5 ਤਾਂ ਚੰਨ ਦੀ ਸਤਹਿ ਤੋਂ ਸੈਂਪਲ ਲੈ ਕੇ ਧਰਤੀ 'ਤੇ ਪਰਤਿਆ ਸੀ। ਚੀਨ ਨੇ ਇਹ ਵੀ ਘੋਸ਼ਣਾ ਕੀਤੀ ਹੋਈ ਹੈ ਕਿ ਉਹ ਸਾਲ 2029 ਤੱਕ ਚੰਨ ਦੇ ਦੱਖਣੀ ਧਰੁਵ 'ਤੇ ਇਕ ਇਨਸਾਨੀ ਰਿਸਰਚ ਸੈਂਟਰ ਬਣਾਏਗਾ।

In The Market