LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

10 ਸਾਲ ਦੀ ਕੁੜੀ ਦਾ ਕਮਾਲ, ਇਕੋ ਮਹੀਨੇ 'ਚ ਕਮਾਏ 1 ਕਰੋੜ ਰੁਪਏ

pixie toys

ਸਿਡਨੀ- ਇਕ 10 ਸਾਲ ਦੀ ਕੁੜੀ ਆਪਣੇ ਖਿਡੌਣਿਆਂ (Toys) ਦੇ ਵਾਪਰ ਤੋਂ ਇੰਨਾ ਕਮਾ ਲੈਂਦੀ ਹੈ ਕਿ ਉਹ ਆਰਾਮ ਨਾਲ 15 ਸਾਲ ਦੀ ਉਮਰ ਵਿਚ ਵੀ ਰਿਟਾਇਰਮੈਂਟ (Retirement) ਲੈ ਸਕਦੀ ਹੈ। ਪਿਕਸੀ ਕਰਟਿਸ (Pixie Curtis) ਨਾਮਕ ਇਸ ਲੜਕੀ ਦੀ ਬਿਜ਼ਨੈੱਸ (Business) ਸ਼ੁਰੂ ਕਰਨ ਵਿਚ ਆਪਣ ਦੀ ਮਾਂ ਰੌਕਸੀ ਨੇ ਕਾਫੀ ਸਹਾਇਤਾ ਕੀਤੀ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪਿਛਲੇ ਇਕ ਮਹੀਨੇ ਵਿਚ ਹੀ ਪਿਕਸੀ ਨੇ 1 ਕਰੋੜ 4 ਲੱਖ ਤੋਂ ਵੀ ਜ਼ਿਆਦਾ ਰੁਪਏ ਕਮਾ ਲਏ।

Also Read : ਜ਼ੂਮ ਕਾਲ 'ਤੇ ਇਕੋ ਝਟਕੇ 'ਚ 900 ਤੋਂ ਜ਼ਿਆਦਾ ਲੋਕਾਂ ਦੀ ਗਈ ਨੌਕਰੀ, ਸੀ.ਈ.ਓ. ਨੇ ਲਗਾਇਆ ਇਲਜ਼ਾਮ 

ਇਕ ਅੰਗਰੇਜ਼ੀ ਵੈਬਸਾਈਟ (English website) ਦੀ ਖਬਰ ਮੁਤਾਬਕ ਆਸਟ੍ਰੇਲੀਆ (Australia) ਦੀ ਰਹਿਣ ਵਾਲੀ ਪਿਕਸੀ ਆਪਣੀ ਮਾਂ ਨਾਲ ਮਿਲ ਕੇ ਫਿਜ਼ੇਟਸ ਅਤੇ ਰੰਗੀਨ ਪੌਪਿੰਗ ਖਿਡੌਣੇ ਬਣਾਉਂਦੀ ਹੈ। ਇਨ੍ਹਾਂ ਖਿਡੌਣਿਆਂ ਦੀ ਡਿਮਾਂਡ ਇੰਨੀ ਹੁੰਦੀ ਹੈ ਕਿ ਇਹ ਹੱਥੋਂ-ਹੱਥ ਵਿਕ ਜਾਂਦੇ ਹਨ। ਇਸ ਤੋਂ ਇਲਾਵਾ ਪਿਕਸੀ ਦੇ ਨਾਂ 'ਤੇ ਇਕ ਹੇਅਰ ਐਕਸੈਸਰੀ ਬ੍ਰਾਂਡ ਵੀ ਹੈ ਜੋ ਕਿ ਖੁਦ ਉਸ ਦੀ ਮਾਂ ਰੌਕਸੀ ਨੇ ਬਣਾਇਆ ਹੈ। ਇਸ ਵਿਚ ਬਹੁਤ ਹੀ ਸਟਾਇਲਿਸ਼ ਅਤੇ ਖੂਬਸੂਰਤ ਹੈਡਬੈਂਡ , ਕਲਿੱਪ ਅਤੇ ਹੋਰ ਸਾਮਾਨ ਸ਼ਾਮਲ ਹੈ।

ਰੌਕਸੀ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਮੇਰੇ ਲਈ ਜੋ ਸਭ ਤੋਂ ਰੋਮਾਂਚਕ ਚੀਜ਼ ਹੈ, ਉਹ ਉਦਮਸ਼ੀਲਤਾ ਦੀ ਭਾਵਨਾ ਹੈ ਜੋ ਮੇਰੀ ਧੀ ਕੋਲ ਇੰਨੀ ਘੱਟ ਉਮਰ ਵਿਚ ਹੈ। ਜਦੋਂ ਕਿ ਇਹ ਟੈਲੈਂਟ ਮੇਰੇ ਅੰਦਰ ਕਦੇ ਨਹੀਂ ਸੀ। ਮੈਂ ਵੀ ਸਫਲ ਹੋਣਾ ਚਾਹੁੰਦੀ ਸੀ। ਪਰ ਮੇਰੀ ਧੀ ਨੇ ਤਾਂ ਇੰਨੀ ਛੋਟੀ ਉਮਰ ਵਿਚ ਬਿਜ਼ਨੈੱਸ ਨੂੰ ਸਫਲ ਬਣਾ ਕੇ ਮੇਰਾ ਵੀ ਸਪਨਾ ਪੂਰਾ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦਓਂ ਉਹ ਖੁਦ 14 ਸਾਲ ਦੀ ਸੀ, ਤਾਂ ਉਸ ਸਮੇਂ ਉਹ ਮੈਕਡਾਨਲਡਸ ਵਿਚ ਨੌਕਰੀ ਕਰਦੀ ਸੀ ਅਤੇ ਸਿਰਫ ਉਨਾ ਹੀ ਕਮਾ ਪਾਉਂਦੀ ਸੀ ਜੋ ਕਿ ਇਕ ਨੌਕਰੀਪੇਸ਼ਾ ਸ਼ਖਸ ਕਮਾ ਪਾਉਂਦਾ ਹੈ।

Also Read : ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੂੰ ਹਾਈ ਕੋਰਟ ਵਲੋਂ ਵੱਡਾ ਝਟਕਾ 

ਰੌਕਸੀ ਨੇ ਕਿਹਾ ਕਿ ਮੇਰੀ ਧੀ ਕਾਰਣ ਹੀ ਮੈਨੂੰ ਉਧਮੀ ਬਣਨ ਦਾ ਮੌਕਾ ਮਿਲਿਆ ਅਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਮੇਰੀ ਧੀ ਨੂੰ ਉਹ ਸਭ ਇੰਨੀ ਘੱਟ ਉਮਰ ਵਿਚ ਹੀ ਮਿਲ ਗਿਆ ਜੋ ਕਿ ਮੈਨੂੰ ਹੁਣ ਮਿਲ ਰਿਹਾ ਹੈ। ਰੌਕਸੀ ਨੇ ਕਿਹਾ ਕਿ ਉਸ ਨੇ ਪਿਕਸੀ ਲਈ ਇਸ ਹਿਸਾਬ ਨਾਲ ਸਾਰੀ ਪਲਾਨਿੰਗ ਕੀਤੀ ਹੈ ਤਾਂ ਜੋ ਉਹ 15 ਸਾਲ ਦੀ ਉਮਰ ਵਿਚ ਹੀ ਰਿਟਾਇਰਮੈਂਟ ਲੈ ਸਕਣ।

ਪਿਕਸੀ ਅਜੇ ਸਿਡਨੀ ਦੇ ਇਕ ਪ੍ਰਾਈਮਰੀ ਸਕੂਲ ਵਿਚ ਪੜ੍ਹਾਈ ਕਰ ਰਹੀ ਹੈ ਪਰ ਇਸ ਉਮਰ ਵਿਚ ਵੀ ਪਿਕਸੀ ਅਤੇ ਉਸ ਤੋਂ ਭਰਾ ਕੋਲ ਇਕ ਕਰੋੜ 40 ਲੱਖ ਰੁਪਏ ਦੀ ਮਰਸਡੀਜ਼ ਕਾਰ ਹੈ। ਰੌਕਸੀ ਨੇ ਦੱਸਿਆ ਕਿ ਉਹ ਸਿਡਨੀ ਵਿਚ ਆਪਣੇ ਬੱਚਿਆਂ ਅਤੇ ਪਤੀ ਓਲੀਵਰ ਕਰਟਿਸ ਦੇ ਨਾਲ 49 ਕਰੋੜ 72 ਲੱਖ ਰੁਪਏ ਦੀ ਹਵੇਲੀ ਵਿਚ ਰਹਿੰਦੀ ਹੈ। ਸਾਲ 2012 ਵਿਚ ਉਸ ਦਾ ਵਿਆਹ ਓਲਿਵਰ ਨਾਲ ਹੋਇਆ ਸੀ। ਰੌਕਸੀ ਕੋਲ ਕਾਫੀ ਸਾਰੇ ਸਫਲ ਬਿਜ਼ਨੈੱਸ ਹਨ।

Also Read :  ਉਮਰ ਤੋਂ ਪਹਿਲਾਂ ਆ ਗਏ ਹਨ ਸਫੈਦ ਵਾਲ ਤਾਂ ਇਨ੍ਹਾਂ ਨੁਸਖਿਆਂ ਨਾਲ ਸਮੱਸਿਆ ਹੋਵੇਗੀ ਹੱਲ

In The Market