LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜ਼ੂਮ ਕਾਲ 'ਤੇ ਇਕੋ ਝਟਕੇ 'ਚ 900 ਤੋਂ ਜ਼ਿਆਦਾ ਲੋਕਾਂ ਦੀ ਗਈ ਨੌਕਰੀ, ਸੀ.ਈ.ਓ. ਨੇ ਲਗਾਇਆ ਇਲਜ਼ਾਮ 

192

ਨਵੀਂ ਦਿੱਲੀ : ਆਨਲਾਈਨ ਹਾਊਸਿੰਗ ਫਾਈਨਾਂਸ (Online Housing Finance) ਸਹੂਲਤ ਦੇਣ ਵਾਲੀ ਅਮਰੀਕੀ ਕੰਪਨੀ ਬੈਟਰ ਡੌਟ ਕੌਮ  (American company Better.com) ਨੇ ਇਕ ਝਟਕੇ ਵਿਚ 900 ਤੋਂ ਜ਼ਿਆਦਾ ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ। ਇਨ੍ਹਾਂ ਲੋਕਾਂ ਨੂੰ ਜ਼ੂਮ ਕਾਲ  (Zoom call) 'ਤੇ ਇਕੱਠਿਆਂ ਨੂੰ ਨੌਕਰੀਓਂ ਲਾਂਭੇ ਕਰ ਦਿੱਤਾ ਗਿਆ। ਸਟਾਰਟਅਪ ਕੰਪਨੀ (Startup company) ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਜਦੋਂ ਕੋਰੋਨਾ ਮਹਾਮਾਰੀ (Corona epidemic) ਕਾਰਣ ਪਹਿਲਾਂ ਤੋਂ ਹੀ ਰੁਜ਼ਗਾਰ ਨੂੰ ਲੈ ਕੇ ਗੰਭੀਰ ਸੰਕਟ (Serious crisis) ਸਾਹਮਣੇ ਹੈ ਅਤੇ ਨਵੇਂ ਵੈਰੀਅੰਟ ਓਮੀਕ੍ਰੋਨ (New variant Omicron) ਦਾ ਖਤਰਾ ਮੰਡਰਾ ਰਿਹਾ ਹੈ।


ਸੀ.ਈ.ਓ. ਨੇ ਇੰਝ ਦਿੱਤੀ ਛਾਂਟੀ ਦੀ ਜਾਣਕਾਰੀ 
ਇੰਗਲਿਸ਼ ਵੈੱਬਸਾਈਟ ਦੀ ਖਬਰ ਮੁਤਾਬਕ ਬੈਟਰ ਡੌਟ ਕੌਮ ਦੇ ਸੀ.ਈ.ਓ. ਵਿਸ਼ਾਲ ਗਰਗ ਨੇ ਪਿਛਲੇ ਹਫਤੇ ਬੁੱਧਵਾਰ ਨੂੰ ਇਹ ਕਦਮ ਚੁੱਕਿਆ। ਖਬਰ ਮੁਤਾਬਕ ਗਰਗ ਨੇ ਉਸ ਜ਼ੂਮ ਕਾਲ 'ਤੇ ਕਿਹਾ, ਜੇਕਰ ਤੁਸੀਂ ਇਸ ਕਾਲ 'ਤੇ ਹੋ ਤਾਂ ਤੁਸੀਂ ਉਨ੍ਹਾਂ ਅਨਲਕੀ ਲੋਕਾਂ ਵਿਚੋਂ ਹਨ, ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ। ਤੁਹਾਡੀ ਨੌਕਰੀ ਅਜੇ ਇਸੇ ਵੇਲੇ ਖਤਮ ਹੋ ਰਹੀ ਹੈ। ਤੁਹਾਡੇ ਕਾਰਣ ਕੀ ਫਾਇਦੇ ਮਿਲਣਗੇ, ਛੇਤੀ ਹੀ ਇਸ ਬਾਰੇ ਐੱਚ.ਆਰ. ਤੋਂ ਈਮੇਲ ਦੀ ਉਮੀਦ ਕਰੀਏ।

Also Read: ਉਮਰ ਤੋਂ ਪਹਿਲਾਂ ਆ ਗਏ ਹਨ ਸਫੈਦ ਵਾਲ ਤਾਂ ਇਨ੍ਹਾਂ ਨੁਸਖਿਆਂ ਨਾਲ ਸਮੱਸਿਆ ਹੋਵੇਗੀ ਹੱਲ

ਅਮਰੀਕਾ ਵਿਚ ਇਹ ਸਾਲਾਨਾ ਛੁੱਟੀਆਂ ਦਾ ਸਮਾਂ ਹੈ। ਇਸ ਵੇਲੇ ਅਮਰੀਕੀ ਲੋਕ ਪਰਿਵਾਰ ਅਤੇ ਦੋਸਤਾਂ ਨਾਲ ਲੰਬੀਆਂ ਛੁੱਟੀਆਂ ਮਨਾਉਣ ਦੀ ਤਿਆਰੀ ਕਰ ਰਹੇ ਹੁੰਦੇ ਹਨ। ਬੈਟਰ ਡਾਟ ਕਾਮ ਨੇ ਆਪਣੇ 900 ਤੋਂ ਵਧੇਰੇ ਮੁਲਾਜ਼ਮਾਂ ਨੂੰ ਛੁੱਟੀਆਂ ਤੋਂ ਠੀਕ ਪਹਿਲਾਂ ਨੌਕਰੀਓਂ ਕੱਢ ਦਿੱਤਾ ਹੈ। ਗਰਗ ਨੇ ਇਸ ਨੂੰ ਲੈ ਕੇ ਜ਼ੂਮ ਕਾਲ 'ਤੇ ਕਿਹਾ ਕਿ ਛਾਂਟੀ ਕਰਨਾ, ਉਹ ਵੀ ਸਾਲ ਦੇ ਇਸ ਸਮੇਂ ਵਿਚ ਤਕਲੀਫਦੇਹ ਹੁੰਦਾ ਹੈ।


ਕੰਪਨੀ ਨੇ ਇਸ ਕਦਮ ਲਈ ਬੈਲੇਂਸਸ਼ੀਟ ਨੂੰ ਠੋਸ ਬਣਾਉਣਾ ਅਤੇ ਫੋਕਸਡ ਵਰਕਫੋਰਸ ਤਿਆਰ ਕਰਨਾ ਵਜ੍ਹਾ ਦੱਸਿਆ ਹੈ। ਹਾਲਾਂਕਿ ਕੰਪਨੀ ਨੂੰ ਪਿਛਲੇ ਹਫਤੇ ਹੀ ਇਕ ਸੌਦੇ ਤਹਿਤ 750 ਮਿਲੀਅਨ ਡਾਲਰ ਕੈਸ਼ ਮਿਲੇ ਹਨ। ਇਸ ਨਾਲ ਕੰਪਨੀ ਕੋਲ ਬੈਲੇਂਸਸ਼ੀਟ ਵਿਚ ਇਕ ਬਿਲੀਅਨ ਡਾਲਰ ਤੋਂ ਵਧੇਰੇ ਪੈਸੇ ਹੋ ਜਾਣਗੇ।

ਫਾਰਚਿਊਨ ਦੀ ਇਕ ਖਬਰ ਦੀ ਮੰਨੀਏ ਤਾਂ ਗਰਗ ਨੇ ਛਾਂਟੀ ਕਰਦੇ ਹੋਏ ਪ੍ਰਭਾਵਿਤ ਹੋਏ ਮੁਲਾਜ਼ਮਾਂ 'ਤੇ ਅਨਪ੍ਰੋਡਕਟਿਵ ਹੋਣ ਅਤੇ ਕੰਮਚੋਰੀ ਕਰਨ ਦਾ ਦੋਸ਼ ਲਗਾਇਆ। ਗਰਗ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਕਿਹਾ ਕਿ ਉਨ੍ਹਾਂ ਨੇ ਦਿਨ ਵਿਚ ਸਿਰਫ ਦੋ ਘੰਟੇ ਕੰਮ ਕਰਕੇ ਆਪਣੇ ਸਹਿਯੋਗੀਆਂ ਅਤੇ ਗਾਹਕਾਂ ਨਾਲ ਚੋਰੀ ਕੀਤੀ ਹੈ। ਗਰਗ ਪਹਿਲਾਂ ਵੀ ਆਪਣੇ ਮੁਲਾਜ਼ਮਾਂ ਨਾਲ ਇਸ ਤਰ੍ਹਾਂ ਪੇਸ਼ ਆਉਣ 'ਤੇ ਚਰਚਾ ਵਿਚ ਰਹਿ ਚੁੱਕੇ ਹਨ।
Also Read: ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੂੰ ਹਾਈ ਕੋਰਡ ਵਲੋਂ ਵੱਡਾ ਝਟਕਾ 

In The Market