LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਉਮਰ ਤੋਂ ਪਹਿਲਾਂ ਆ ਗਏ ਹਨ ਸਫੈਦ ਵਾਲ ਤਾਂ ਇਨ੍ਹਾਂ ਨੁਸਖਿਆਂ ਨਾਲ ਸਮੱਸਿਆ ਹੋਵੇਗੀ ਹੱਲ

65

ਨਵੀਂ ਦਿੱਲੀ : ਅੱਜਕਲ ਦੀ ਭੱਜਦੌੜ ਵਾਲੀ ਜ਼ਿੰਦਗੀ ਵਿਚ ਹਰ ਕਿਸੇ ਕੋਲ ਆਪਣੀ ਦੇਖਭਾਲ ਕਰਨ ਦਾ ਸਮਾਂ ਹੀ ਨਹੀਂ ਹੈ। ਖਰਾਬ ਲਾਈਫਸਟਾਈਲ (Lifestyle) ਅਤੇ ਗਲਤ ਖਾਨਪਾਨ ਕਾਰਣ ਵਾਲਾਂ ਦਾ ਸਫੈਦ ਹੋਣਾ ਆਮ ਸਮੱਸਿਆ (Common problems) ਬਣਦੀ ਜਾ ਰਹੀ ਹੈ। ਅਜਕਲ ਇਹ ਸਮੱਸਿਆ ਸਭ ਤੋਂ ਜ਼ਿਆਦਾ ਨੌਜਵਾਨਾਂ ਵਿਚ ਦੇਖੀ ਜਾ ਰਹੀ ਹੈ, ਜੋ ਘੱਟ ਉਮਰ ਵਿਚ ਹੀ ਸਫੈਦ ਵਾਲਾਂ ਦੀ ਪ੍ਰੇਸ਼ਾਨੀ ਨਾਲ ਜੂਝ ਰਹੇ ਹਨ। ਖਾਸ ਕਰਕੇ ਵੱਡੇ ਸ਼ਹਿਰਾਂ ਵਿਚ ਪ੍ਰਦੂਸ਼ਣ (Pollution) ਕਾਰਣ ਵੀ ਵਾਲ ਛੇਤੀ ਸਫੈਦ ਹੋਣ ਲੱਗਦੇ ਹਨ।

Also Read: ਟੀਮ ਇੰਡੀਆ ਨੇ ਦਰਜ ਕੀਤੀ ਸਭ ਤੋਂ ਵੱਡੀ ਟੈਸਟ ਜਿੱਤ, 372 ਦੌੜਾਂ ਨਾਲ ਨਿਊਜ਼ੀਲੈਂਡ ਨੂੰ ਹਰਾਇਆ

ਸਫੈਦ ਵਾਲਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਲੋਕ ਅਕਸਰ ਹੇਅਰ ਕੇਅਰ ਕਲਰ (Hair Care Color) ਦੀ ਵਰਤੋਂ ਕਰਦੇ ਹਨ। ਸਫੈਦ ਵਾਲਾਂ ਨੂੰ ਕਾਲਾ ਕਰਨ ਲਈ ਬਲੈਕ ਟੀ ਬਹੁਤ ਹੀ ਲਾਭਕਾਰੀ ਹੈ। ਬਲੈਕ ਟੀ ਤੁਹਾਡੀ ਸਿਹਤ ਦੇ ਨਾਲ-ਨਾਲ ਤੁਹਾਡੇ ਵਾਲਾਂ ਦਾ ਵੀ ਖਿਆਲ ਰੱਖ ਸਕਦੀ ਹੈ।ਅਕਸਰ ਲੋਕ ਚਾਹ ਬਣਾਉਣ ਤੋਂ ਬਾਅਦ ਪੱਤੀ ਸੁੱਟ ਦਿੰਦੇ ਹਨ। ਸਾਨੂੰ ਲੱਗਦਾ ਹੈ ਕਿ ਚਾਹ ਬਣਾਉਣ ਤੋਂ ਬਾਅਦ ਉਸ ਦੀ ਪੱਤੀ ਬੇਕਾਰ ਹੋ ਜਾਂਦੀ ਹੈ। ਪਰ ਅਜਿਹਾ ਬਿਲਕੁਲ ਨਹੀਂ ਹੈ। ਚਾਹ ਦੀ ਪੱਤੀ ਦੀ ਵਰਤੋਂ ਕਰਕੇ ਤੁਸੀਂ ਆਪਣੇ ਸਫੈਦ ਹੋ ਰਹੇ ਵਾਲਾਂ ਨੂੰ ਕਾਲਾ ਕਰ ਸਕਦੇ ਹੋ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕਾਲੀ ਚਾਹ ਦੀ ਪੱਤੀ ਵਿਚ ਟੈਨਿਕ ਐਸਿਡ (Tannic acid) ਪਾਇਆ ਜਾਂਦਾ ਹੈ। ਜੋ ਕੁਝ ਹੀ ਸਮੇਂ ਵਿਚ ਸਫੈਦ ਵਾਲਾਂ ਨੂੰ ਕਾਲਾ ਬਣਾ ਸਕਦਾ ਹੈ। ਤੁਸੀਂ ਚਾਹੋ ਤਾਂ ਘਰ 'ਤੇ ਹੀ ਕੁਝ ਹੋਰ ਵੀ ਚੀਜਾਂ ਚਾਹ ਪੱਤੀ ਵਿਚ ਮਿਲਾ ਕੇ ਲਗਾ ਸਕਦੇ ਹੋ, ਜਿਸ ਦੇ ਚੱਲਦੇ ਤੁਹਾਡੇ ਸਫੈਦ ਵਾਲਾਂ ਦੀ ਸਮੱਸਿਆ ਕਾਫੀ ਹੱਦ ਤੱਕ ਘੱਟ ਹੋ ਸਕਦੀ ਹੈ। 

ਟੈਨਿਕ ਐਸਿਡ ਨਾਲ ਭਰਪੂਰ ਬਲੈਕ ਟੀ ਤੁਹਾਡੇ ਵਾਲਾਂ ਨੂੰ ਨੈਚੁਰਲ ਤਰੀਕੇ ਨਾਲ ਕਾਲਾ ਬਣ ਕਰ ਸਕਦੀ ਹੈ। ਇਸ ਦੇ ਲਈ ਤੁਸੀਂ ਲਗਭਗ 2 ਕੱਪ ਪਾਣੀ ਲਓ। ਇਸ ਵਿਚ 5-6 ਚਿਮਚੇ ਚਾਹ ਪੱਤੀ ਪਾਓ। ਹੁਣ ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਓ। ਪੂਰੀ ਤਰ੍ਹਾਂ ਉਬਲਣ ਤੋਂ ਬਾਅਦ ਇਸ ਘੋਲ ਨੂੰ ਕਮਰੇ ਦੇ ਤਾਪਮਾਨ 'ਤੇ ਠੰਡਾ ਹੋਣ ਲਈ ਛੱਡ ਦਿਓ। ਘੋਲ ਦੇ ਠੰਡਾ ਹੋ ਜਾਣ 'ਤੇ ਇਸ ਨੂੰ ਆਪਣੇ ਵਾਾਲਂ 'ਤੇ ਆਮ ਤਰੀਕੇ ਨਾਲ ਲਗਾਓ ਲਓ ਜਾਂ ਫਿਰ ਇਸ ਪਾਣੀ ਵਿਚ ਆਪਣੇ ਵਾਲਾਂ ਨੂੰ ਤਕਰੀਬਨ 30 ਮਿੰਟ ਤੱਕ ਲਈ ਭਿਓਂ ਕੇ ਰੱਖੋ। ਫਿਰ ਇਸ ਨੂੰ ਸਾਫ ਅਤੇ ਠੰਡੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਇਸ ਸਥਿਤੀ ਵਿਚ ਤੁਹਾਨੂੰ ਸ਼ੈਂਪੂ ਜਾਂ ਫਿਰ ਕੰਡੀਸ਼ਨਰ ਦੀ ਵਰਤੋਂ ਨਹੀਂ ਕਰਨੀ ਹੈ। ਇਸ ਨੂੰ ਹਫਤੇ ਵਿਚ 3 ਤੋਂ 4 ਵਾਰ ਕਰੋ।


ਇਸ ਤੋਂ ਇਲਾਵਾ ਤੁਸੀਂ ਚਾਹ ਪੱਤੀ ਦੇ ਨਾਲ ਕੌਫੀ ਪਾਊਡਰ ਦੀ ਵਰਤੋਂ ਕਰਕੇ ਆਪਣੇ ਸਫੈਦ ਵਾਲਾਂ ਨੂੰ ਕਾਲਾ ਕਰ ਸਕਦੇ ਹਨ। ਇਸ ਦੇ ਲਈ ਤੁਸੀਂ ਇਕ ਪੈਨ ਵਿਚ ਪਾਣੀ ਅਤੇ ਚਾਹ ਦੀ ਪੱਤੀ ਪਾਓ। ਇਸ ਨੂੰ ਚੰਗੀ ਤਰ੍ਹਾਂ ਉਬਾਲੋ ਅਤੇ ਫਿਰ ਉਸ ਵਿਚ ਕਾਫੀ ਪਾਊਡਰ ਮਿਕਸ ਕਰੋ। ਇਸ ਮਿਸ਼ਰਣ ਨੂੰ 5 ਮਿੰਟ ਲਈ ਉਬਾਲਣਾ ਹੈ। ਇਸ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਘੋਲ ਨੂੰ ਠੰਡਾ ਹੋਣ ਲਈ ਛੱਡ ਦਿਓ। ਮਿਸ਼ਰਣ ਨੂੰ ਛਾਨ ਲਓ ਅਤੇ ਫਿਰ ਇਸ ਨੂੰ ਵਾਲਾਂ ਵਿਚ ਲਗਾਓ। 30 ਮਿੰਟ ਬਾਅਦ ਆਪਣੇ ਵਾਲਾਂ ਨੂੰ ਸਾਫ ਪਾਣੀ ਨਾਲ ਧੋ ਲਓ।


ਉਥੇ ਹੀ ਤੁਸੀਂ ਚਾਹ ਦੀ ਪੱਤੀ ਦੇ ਨਾਲ ਤੁਲਸੀ ਦੀ ਵੀ ਮਦਦ ਲੈ ਸਕਦੇ ਹੋ। ਇਸ ਦੇ ਲਈ ਤੁਸੀਂ 5 ਟੇਬਲ ਸਪੂਨ ਚਾਹ ਪੱਤੀ ਲਓ ਅਤੇ ਉਸ ਦਾ ਪਾਣੀ ਬਣਾ ਲਓ। ਫਿਰ ਇਸ ਵਿਚ 5 ਤੁਲਸੀ ਦੇ ਪੱਤੇ ਮਿਲਾ ਲਓ। ਹੁਣ ਉਸ ਨੂੰ ਨਾਲ ਹੀ ਗਰਮ ਕਰੋ। ਨਾਲ ਹੀ ਉਸ ਵਿਚ ਨਿੰਬੂ ਦਾ ਜੂਸ ਮਿਲਾਓ। ਨਿੰਬੂ ਦਾ ਰਸ ਤੁਹਾਡੇ ਵਾਲਾਂ ਦਾ ਡੈਂਡਰਫ ਹਮੇਸ਼ਾ ਲਈ ਖਤਮ ਕਰ ਦੇਵੇਗਾ ਨਾਲ ਹੀ ਤੁਹਾਡੇ ਵਾਲ ਚਮਕਣ ਲੱਗਣਗੇ।ਇਸ ਦੇ ਲਈ ਤੁਹਾਨੂੰ ਦੋ ਮਹਿੰਦੀ ਦੇ ਪੱਤੇ ਅਤੇ ਦੋ ਅਜਵਾਈਨ ਦੀ ਪੱਤੀ ਅਤੇ ਬਲੈਕ ਟੀ ਬੈਗਸ ਨੂੰ ਇਕੱਠੇ ਉਬਾਲੋ। ਇਸ ਮਿਸ਼ਰਣ ਨੂੰ ਆਪਣੇ ਵਾਲਾਂ 'ਤੇ ਲਗਭਗ 1-2 ਘੰਟੇ ਲਈ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਸਾਫ ਪਾਣੀ ਨਾਲ ਸਿਰ ਧੋ ਲਓ। ਨੋਟ- ਇਨ੍ਹਾਂ ਵਿਚੋਂ ਕੋਈ ਵੀ ਨੁਸਖਾ ਅਪਣਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲਈ ਜਾਵੇ।

Also Read : ਲੁਧਿਆਣਾ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 1 ਦੀ ਮੌਤ

In The Market