ਵਾਸ਼ਿੰਗਟਨ : ਅਮਰੀਕਾ (America) ਦੇ ਇਕ ਵਿਅਕਤੀ ਨੂੰ ਇਕੱਠੀਆਂ ਖਰੀਦੀਆਂ ਗਈਆਂ ਦੋ ਲਾਟਰੀਆਂ () ਦੀਆਂ ਟਿਕਟਾਂ ਨੇ ਰਾਤੋ-ਰਾਤ ਕਰੋੜਪਤੀ (Millionaire) ਬਣਾ ਦਿੱਤਾ। ਦਰਅਸਲ ਇਸ ਵਿਅਕਤੀ ਨੇ ਗਲਤੀ ਨਾਲ ਇਕ ਲਾਟਰੀ ਤੋਂ ਦੋ ਟਿਕਟਾਂ ਖਰੀਦ ਲਈਆਂ ਸਨ ਪਰ ਉਹ ਇੰਨਾ ਖੁਸ਼ਨਸੀਬ ਨਿਕਲਿਆ ਕਿ ਉਸ ਦੀਆਂ ਦੋਵੇਂ ਹੀ ਲਾਟਰੀਆਂ ਦੀਆਂ ਟਿਕਟਾਂ (Lottery tickets) ਨਿਕਲ ਆਈਆਂ।
Also Read : ਸ੍ਰੀ ਆਨੰਦਪੁਰ ਸਾਹਿਬ ਨਤਮਸਤਕ ਹੋਏ ਸੀ.ਐੱਮ.ਚੰਨੀ, ਵਿਰਾਸਤ-ਏ-ਖਾਲਸਾ ਪਹੁੰਚ ਕੀਤੇ ਕਈ ਵੱਡੇ ਐਲਾਨ
ਅੰਗਰੇਜ਼ੀ ਵੈੱਬਸਾਈਟ ਦੀ ਖਬਰ ਮੁਤਾਬਕ ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਵਿਚ ਰਹਿਣ ਵਾਲੇ ਸਕਾਟੀ ਥਾਮਸ ਨੇ ਦੋਹਾਂ ਲਾਟਰੀਆਂ ਨੂੰ ਮਿਲਾ ਕੇ ਤਕਰੀਬਨ 5.5 ਕਰੋੜ ਰੁਪਏ ਜਿੱਤ ਲਏ ਹਨ। ਥਾਮਸ ਨੇ ਦੱਸਿਆ ਕਿ ਇਕ ਦਿਨ ਉਹ ਘਰ ਵਿਚ ਸੀ, ਤਾਂ ਉਨ੍ਹਾਂ ਨੇ ਟਾਈਮ ਪਾਸ ਲਈ ਲਾਟਰ ਫਾਰ ਲਾਈਫ ਦੀ ਇਕ ਟਿਕਟ ਖਰੀਦਣ ਦਾ ਪਲਾਨ ਬਣਾਇਆ ਫਿਰ ਉਨ੍ਹਾਂ ਨੇ ਲਾਟਰੀ ਦੀਆਂ ਟਿਕਟਾਂ ਲਈ ਆਨਲਾਈਨ ਡਿਟੇਲ ਭਰਨੀ ਸ਼ੁਰੂ ਕੀਤੀ।
Also Read: ਮਾਹਰਾਂ ਦੀ ਰਾਏ, ਇਨ੍ਹਾਂ ਤਰੀਕਿਆਂ ਨਾਲ ਕਿਸਾਨਾਂ 'ਤੇ ਦਰਜ ਕੇਸ ਆਸਾਨੀ ਨਾਲ ਹੋ ਸਕਦੇ ਹਨ ਵਾਪਸ
ਥਾਮਸ ਨੇ ਦੱਸਿਆ ਕਿ ਅਸਲ ਵਿਚ ਮੈਨੂੰ ਪਤਾ ਨਹੀਂ ਲੱਗਾ ਕਿ ਕਦੋਂ ਮੈਂ ਦੋ ਵਾਰ ਡਿਟੇਲਸ ਭਰ ਕੇ ਇਕ ਦੀ ਥਾਂ ਦੋ ਟਿਕਟਾਂ ਖਰੀਦ ਲਈਆਂ। ਮੈਨੂੰ ਲੱਗਾ ਕਿ ਮੈਂ ਇਕ ਹੀ ਲਾਟਰੀ ਟਿਕਟ ਖਰੀਦੀ ਹੈ ਪਰ ਅਗਲੇ ਦਿਨ ਮੈਨੂੰ ਮੇਰੇ ਪੁੱਤਰ ਨੇ ਦੱਸਿਆ ਕਿ ਇਕ ਹਾ ਲਾਟਰੀ ਦੇ 2 ਵੱਖ-ਵੱਖ ਅਮਾਉਂਟ ਕਿਉਂ ਲਿਸਟਿਡ ਹੈ। ਫਿਰ ਮੈਨੂੰ ਪਤਾ ਲੱਗਾ ਕਿ ਗਲਤੀ ਨਾਲ ਮੈਂ ਇਕ ਹੀ ਲਾਟਰੀ ਦੀਆਂ 2 ਟਿਕਟਾਂ ਖਰੀਦ ਲਈਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉਸ ਵੇਲੇ ਥੋੜ੍ਹੀ ਨਿਰਾਸ਼ਾ ਵੀ ਹੋਈ ਕਿ ਮੈਂ ਦੋ ਟਿਕਟਾਂ ਕਿਉਂ ਖਰੀਦ ਲਈਆਂ ਹਨ।
Also Read: ਬੁਰੂੰਡੀ ਦੀ ਜੇਲ ਵਿਚ ਲੱਗੀ ਭਿਆਨਕ ਅੱਗ, 39 ਕੈਦੀਆਂ ਦੀ ਮੌਤ ਤੇ 69 ਜ਼ਖਮੀ
ਪਰ ਥਾਮਸ ਨੂੰ ਜਦੋਂ ਕੁਝ ਦਿਨ ਬਾਅਦ ਪਤਾ ਲੱਗਾ ਕਿ ਉਸ ਦੀਆਂ ਦੋਵੇਂ ਲਾਟਰੀਆਂ ਨਿਕਲੀਆਂ ਹਨ। ਉਸ ਵੇਲੇ ਉਨ੍ਹਾਂ ਨੂੰ ਬਿਲਕੁਲ ਵੀ ਇਸ ਗੱਲ 'ਤੇ ਯਕੀਨ ਨਹੀਂ ਹੋ ਰਿਹਾ ਸੀ। ਥਾਮਸ ਨੇ ਕਿਹਾ ਕਿ ਜਿਵੇਂ ਹੀ ਮੈਨੂੰ ਇਹ ਖਬਰ ਮਿਲੀ ਮੈਂ ਥੋੜ੍ਹੀ ਦੇਰ ਲਈ ਫਰਸ਼ 'ਤੇ ਲੇਟ ਗਿਆ ਕਿਉਂਕਿ ਮੈਨੂੰ ਇਹ ਇਕ ਚਮਤਕਾਰ ਤੋਂ ਘੱਟ ਨਹੀਂ ਲੱਗ ਰਿਹਾ ਸੀ। ਹੁਣ ਮੈਂ ਕਾਫੀ ਖੁਸ਼ ਹਾਂ ਕਿ ਮੈਨੂੰ ਇਸ ਗਲਤੀ ਕਾਰਣ ਨੁਕਸਾਨ ਨਹੀਂ, ਸਗੋਂ ਕੁਝ ਜ਼ਿਆਦਾ ਹੀ ਫਾਇਦਾ ਹੋ ਗਿਆ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Petrol-Diesel Price Today: पेट्रोल-डीजल के नए रेट जारी, टंकी फुल कराने से पहले एक बार चेक करें अपने शहर के लेटेस्ट प्राइस
Gold-Silver Price Today: सोना-चांदी में उछाल, चेक करें अपने शहर के गोल्ड-सिल्वर के लेटेस्ट रेट
Punjab accident news: स्कूल बस ने बाइक को मारी टक्कर, 8 साल की बच्ची की मौत