ਨਵੀਂ ਦਿੱਲੀ (ਇੰਟ.)- ਭਾਰਤ ਵਿਚ ਇਲੈਕਟ੍ਰਾਨਿਕ ਸਕੂਟਰਸ ਨੂੰ ਨਾ ਅਪਣਾਉਣ ਪਿੱਛੇ ਸਭ ਤੋਂ ਵੱਡੀ ਵਜ੍ਹਾ ਹੈ ਇਨ੍ਹਾਂ ਦੀ ਬੈਟਰੀ ਦੀ ਸਮਰੱਥਾ। ਦਰਅਸਲ ਇਲੈਕਟ੍ਰਿਕ ਸਕੂਟਰ ਦੀ ਰੇਂਜ ਜ਼ਿਆਦਾ ਨਹੀਂ ਹੁੰਦੀ, ਅਜਿਹੇ ਵਿਚ ਜਦੋਂ ਵੀ ਤੁਸੀਂ ਲੰਬੇ ਸਫਰ ‘ਤੇ ਨਿਕਲਦੇ ਹੋ ਤਾਂ ਤੁਹਾਡਾ ਸਕੂਟਰ ਵਿਚਾਲੇ ਰਸਤੇ ਵਿਚ ਰੁਕ ਸਕਦਾ ਹੈ। ਇਸ ਨੂੰ ਦੁਬਾਰਾ ਚਾਰਜ ਕਰਨ ਵਿਚ 5 ਤੋਂ 6 ਘੰਟੇ ਦਾ ਸਮਾਂ ਵੀ ਲੱਗਦਾ ਹੈ। ਅਜਿਹੀ ਦਿੱਕਤ ਰਾਈਡਰ ਸਾਹਮਣੇ ਨਾ ਆਵੇ ਇਸ ਲਈ ਹੁਣ ਇਲੈਕਟ੍ਰਿਕ ਸਕੂਟਰ ਨਿਰਮਾਤਾ ਅਜਿਹੇ ਸਕੂਟਰ ਬਣਾ ਰਹੇ ਹਨ, ਜੋ ਬੈਟਰੀ ਸਵੈਪਿੰਗ ਸਰਵਿਸ ਸਪੋਰਟ ਕਰਦੇ ਹਨ, ਜਿਸ ਦੀ ਮਦਦ ਨਾਲ ਇਲੈਕਟ੍ਰਿਕ ਸਕੂਟਰ ਦੀ ਰੇਂਜ ਨੂੰ ਦੁੱਗਣਾ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਬਾਰਸੀਲੋਨਾ ਵਿਚ ਡਾਇਨਾਸੋਰ ਨੇ ਲਈ ਵਿਅਕਤੀ ਦੀ ਜਾਨ
ਬੈਟਰੀ ਸਵੈਪਿੰਗ ਸਰਵਿਸ ਵਿਚ ਤੁਸੀਂ ਆਪਣੇ ਇਲੈਕਟ੍ਰਿਕ ਸਕੂਟਰ ਦੀ ਡਿਸਚਾਰਜ ਬੈਟਰੀ ਨੂੰ ਚਾਰਜ ਬੈਟਰੀ ਨਾਲ ਬਦਲ ਸਕਦੇ ਹੋ। ਇਸ ਤਰ੍ਹਾਂ ਦੀ ਬੈਟਰੀ ਨੂੰ ਡਿਟੈਚੇਬਲ ਬੈਟਰੀ ਕਿਹਾ ਜਾਂਦਾ ਹੈ। ਜਿਸ ਵੀ ਸਕੂਟਰ ਵਿਚ ਇਹ ਫੀਚਰ ਆਫਰ ਕੀਤਾ ਜਾਂਦਾ ਹੈ ਉਸ ਦੀ ਰੇਂਜ ਨੂੰ ਤੁਸੀਂ ਆਸਾਨੀ ਨਾਲ ਵਧਾ ਸਕਦੇ ਹੋ। ਖਾਸ ਗੱਲ ਇਹ ਹੈ ਕਿ ਤੁਹਾਨੂੰ ਇਸ ਸੁਵਿਧਾ ਨਾਲ ਇਲੈਕਟ੍ਰਿਕ ਸਕੂਟਰ ਤੋਂ ਲੰਬੇ ਸਫਰ ‘ਤੇ ਜਾਣ ਦੀ ਸਹੂਲਤ ਮਿਲਦੀ ਹੈ।
ਇਹ ਵੀ ਪੜ੍ਹੋ- ਦੁਨੀਆ ਵਿਚ ਸਭ ਤੋਂ ਪਹਿਲਾਂ ਕੋਰੋਨਾ ਵੈਕਸੀਨ ਲਵਾਉਣ ਵਾਲੇ ਵਿਅਕਤੀ ਸ਼ੇਕਸਪੀਅਰ ਦੀ ਹੋਈ ਮੌਤ
Gogoro Viva electric scooter ਡਿਟੈਚੇਬਲ ਬੈਟਰੀ ਦੇ ਨਾਲ ਆਉਂਦਾ ਹੈ ਜਿਸਦੀ ਮਦਦ ਨਾਲ ਇਸ ਦੀ ਰੇਂਜ ਨੂੰ ਵਧਾਇਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਇਸ ਇਲੈਕਟ੍ਰਿਕ ਸਕੂਟਰ ਨੂੰ ਸਿੰਗਲ ਚਾਰਜ ਵਿਚ 85 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਇਹ ਇਲੈਕਟ੍ਰਿਕ ਸਕੂਟਰ 30 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਦੇ ਡਿਜ਼ਾਈਨ ਕੀਤੀ ਗਈ ਹੈ ਅਤੇ ਇਸ ਨੂੰ ਬੇਹੱਦ ਹੀ ਸਿੰਪਲ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: ਦੇਸ਼ ਵਿਚ ਲਗਾਤਾਰ ਸੱਤਵੇਂ ਦਿਨ ਕੋਰੋਨਾ ਦੇ ਤਿੰਨ ਲੱਖ ਤੋਂ ਘੱਟ ਕੇਸ ਹੋਏ ਦਰਜ, ਵੇਖੋ ਪੰਜਾਬ ‘ਚ ਗਿਣਤੀ
Ola Electric Scooter ਵਿਚ ਵੀ Viva Electric Scooter ਵਾਂਗ ਹੀ ਡਿਟੈਚੇਬਲ ਜਾਂ ਸਵੈਪੇਬਲ ਬੈਟਰੀ ਲੱਗੀ ਹੈ, ਜਿਸ ਦੇ ਡਿਸਚਾਰਜ ਹੋਣ ‘ਤੇ ਤੁਸੀਂ ਦੂਜੀ ਚਾਰਜ ਬੈਟਰੀ ਨੂੰ ਇਸ ਦੀ ਥਾਂ ਲਗਾ ਕੇ ਸਕੂਟਰ ਨੂੰ ਲੰਬੀ ਰੇਂਜ ਤੱਕ ਚਲਾ ਸਕਦੇ ਹੋ। ਇਸ ਸਕੂਟਰ ਦੀ ਰੇਂਜ ਸਿੰਗਲ ਚਾਰਜ ਵਿਚ ਤਕਰੀਬਨ 240 ਕਿਲੋਮੀਟਰ ਹੋ ਸਕਦੀ ਹੈ। ਅਜਿਹੇ ਵਿਚ ਜੇਕਰ ਤੁਹਾਡੇ ਘਰ ‘ਤੇ ਇਕ ਹੋਰ ਚਾਰਜ ਬੈਟਰੀ ਰੱਖੀ ਹੋਈ ਹੈ ਤਾਂ ਤੁਸੀਂ ਇਸ ਨੂੰ ਡਿਸਚਾਰਜ ਬੈਟਰੀ ਦੀ ਥਾਂ ‘ਤੇ ਲਗਾ ਦਿਓਗੇ ਤਾਂ ਇਸ ਦੀ ਰੇਂਜ ਦੁੱਗਣੀ ਹੋ ਜਾਵੇਗੀ। ਇਸ ਪ੍ਰਕਿਰਿਆ ਵਿਚ ਸਿਰਫ 5 ਮਿੰਟ ਦਾ ਸਮਾਂ ਲੱਗੇਗਾ।





