ਬਾਰਸੀਲੋਨਾ (ਇੰਟ.)- ਸਜਾਵਟ ਲਈ ਰੱਖੀ ਗਈ ਡਾਇਨਾਸੋਰ ਦੀ ਵਿਸ਼ਾਲ ਮੂਰਤੀ ਕਿਸੇ ਦੀ ਮੌਤ ਦਾ ਕਾਰਣ ਵੀ ਬਣ ਸਕਦੀ ਹੈ ਅਜਿਹਾ ਤਾਂ ਕਿਸੇ ਨੇ ਸੋਚਿਆ ਹੀ ਨਹੀਂ ਸੀ। ਦਰਅਸਲ ਸਪੇਨ ਦੇ ਬਾਰਸੀਲੋਨਾ ਵਿਚ ਅਜਿਹਾ ਹੀ ਇਕ ਵਾਕਾ ਵਾਪਰਿਆ ਹੈ। ਸਥਾਨਕ ਲੋਕਾਂ ਦਾ ਆਖਣਾ ਹੈ ਕਿ ਨੌਜਵਾਨ ਦਾ ਮੋਬਾਇਲ ਮੂਰਤੀ ਦੇ ਅੰਦਰ ਡਿੱਗ ਗਿਆ ਜਿਸ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਨੌਜਵਾਨ ਖੁਦ ਵੀ ਉਸ ਅੰਦਰ ਡਿੱਗ ਗਿਆ ਅਤੇ ਉਥੇ ਫੱਸ ਕੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਦੁਨੀਆ ਵਿਚ ਸਭ ਤੋਂ ਪਹਿਲਾਂ ਕੋਰੋਨਾ ਵੈਕਸੀਨ ਲਵਾਉਣ ਵਾਲੇ ਵਿਅਕਤੀ ਸ਼ੇਕਸਪੀਅਰ ਦੀ ਹੋਈ ਮੌਤ

ਇਹ ਮੂਰਤੀ ਬਾਰਸੀਲੋਨਾ ਦੇ ਸੈਟੇਲਾਈਟ ਟਾਊਨ ਵਿਚ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਨੌਜਵਾਨ ਡਾਇਨਾਸੋਰ ਦੇ ਢਿੱਡ ਰਾਹੀਂ ਅੰਦਰ ਗਿਆ ਹੋਵੇਗਾ ਅਤੇ ਉਸ ਦੇ ਪੈਰ ਦੇ ਹਿੱਸੇ ਵਿਚ ਡੱਗ ਗਿਆ ਜਿੱਥੇ ਫੱਸ ਕੇ ਉਸ ਦੀ ਮੌਤ ਹੋ ਗਈ। ਸਪੈਨਿਸ਼ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਾਰਸੀਲੋਨਾ ਦੇ ਸੈਂਟਾ ਕੋਲੋਮਾ ਡੇ ਗ੍ਰਾਮੇਨੇਟ (Santa Coloma de Gramenet)ਵਿਚ ਸਥਿਤ ਪੇਪੀਅਰ ਮੈਕ ਤੋਂ ਆ ਰਹੀ ਬਦਬੂ ਨੇ ਇਕ ਪਿਤਾ-ਪੁੱਤ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ।
ਇਹ ਵੀ ਪੜ੍ਹੋ: ਦੇਸ਼ ਵਿਚ ਲਗਾਤਾਰ ਸੱਤਵੇਂ ਦਿਨ ਕੋਰੋਨਾ ਦੇ ਤਿੰਨ ਲੱਖ ਤੋਂ ਘੱਟ ਕੇਸ ਹੋਏ ਦਰਜ, ਵੇਖੋ ਪੰਜਾਬ ‘ਚ ਗਿਣਤੀ
ਇਸ ਪਿੱਛੋਂ ਪਿਤਾ ਨੇ ਡਾਇਨਾਸੋਰ ਦੇ ਪੈਰ ਵਿਚ ਪਈ ਦਰਾਰ ਵਿਚੋਂ ਅੰਦਰ ਝਾਕ ਕੇ ਵੇਖਿਆ ਅਤੇ ਉਥੇ ਲਾਸ਼ ਹੋਣ ਬਾਰੇ ਜਾਣਕਾਰੀ ਦਿੱਤੀ। ਇਸ ਪਿੱਛੋਂ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਪੜਤਾਲ ਸ਼ੁਰੂ ਕੀਤੀ। ਪੁਲਸ ਮੁਤਾਬਕ ਪਰਿਵਾਰ ਨੇ ਇਸ ਨੌਜਵਾਨ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਮੌਕੇ ‘ਤੇ ਤਿੰਨ ਫਾਇਰ ਬ੍ਰਿਗੇਡ ਟੀਮ ਬੁਲਾਈਆਂ ਗਈਆਂ ਅਤੇ 39 ਸਾਲਾ ਵਿਅਕਤੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਵਿਅਕਤੀ ਦਾ ਮੋਬਾਇਲ ਫੋਨ ਮੂਰਤੀ ਦੇ ਅੰਦਰ ਡਿੱਗ ਗਿਆ ਸੀ ਜਿਸ ਨੂੰ ਕੱਢਣ ਦੀ ਕੋਸ਼ਿਸ਼ ਵਿਚ ਉਹ ਖੁਦ ਵੀ ਡਿੱਗ ਗਿਆ ਅਤੇ ਉਥੇ ਫੱਸ ਕੇ ਉਸ ਦੀ ਮੌਤ ਹੋ ਗਈ। ਹਾਲਾਂਕਿ ਪੁਲਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਵਿਅਕਤੀ ਕਿਸ ਤਰ੍ਹਾਂ ਉਥੇ ਪਹੁੰਚਿਆ ਅਤੇ ਕਿਵੇਂ ਉਸ ਦੀ ਮੌਤ ਹੋ ਗਈ।




