LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ ਇਸ ਸੂਬੇ ਦੀ ਸਰਕਾਰ 1 ਲੱਖ ਨੌਜਵਾਨਾਂ ਨੂੰ ਦੇਵੇਗੀ ਸਮਾਰਟਫੋਨ ਤੇ ਟੈਬਲੇਟ

20d mobi2

ਲਖਨਊ- ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 25 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਨੂੰ ਮੁਫਤ ਸਮਾਰਟਫ਼ੋਨ ਅਤੇ ਟੈਬਲੇਟ ਵੰਡਣਗੇ। ਪਹਿਲੇ ਪੜਾਅ ਵਿੱਚ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਇੱਕ ਲੱਖ ਸਮਾਰਟਫ਼ੋਨ ਅਤੇ ਟੈਬਲੇਟ ਦਿੱਤੇ ਜਾਣਗੇ। ਇਹ ਪ੍ਰੋਗਰਾਮ ਲਖਨਊ ਦੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਏਕਾਨਾ ਸਟੇਡੀਅਮ 'ਚ ਆਯੋਜਿਤ ਕੀਤਾ ਜਾਵੇਗਾ।

Also Read: ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਕੇਂਦਰ ਦਾ ਪੰਜਾਬ ਸਰਕਾਰ ਨੂੰ ਅਲਰਟ

ਪ੍ਰੋਗਰਾਮ ਵਿੱਚ ਉੱਤਰ ਪ੍ਰਦੇਸ਼ ਦੇ ਹਰ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਭਾਗ ਲੈਣਗੇ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੱਲੋਂ ਕੀਤੇ ਗਏ ਐਲਾਨ ਮੁਤਾਬਕ ਇਕ ਕਰੋੜ ਨੌਜਵਾਨਾਂ ਨੂੰ ਤਕਨੀਕੀ ਤੌਰ 'ਤੇ ਬਿਹਤਰ ਬਣਾਉਣ ਲਈ ਮੁਫਤ ਸਮਾਰਟਫ਼ੋਨ ਅਤੇ ਟੈਬਲੇਟ ਦਿੱਤੇ ਜਾਣਗੇ। ਪਹਿਲੇ ਪੜਾਅ ਤਹਿਤ 25 ਦਸੰਬਰ ਨੂੰ ਸੀਐਮ ਯੋਗੀ ਨੌਜਵਾਨਾਂ ਨੂੰ 60,000 ਸਮਾਰਟਫ਼ੋਨ ਅਤੇ 40,000 ਟੈਬਲੇਟ ਵੰਡਣਗੇ। ਧਿਆਨ ਯੋਗ ਹੈ ਕਿ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਮੁਫਤ ਸਮਾਰਟਫੋਨ ਅਤੇ ਟੈਬਲੇਟ ਦਿੱਤੇ ਜਾ ਰਹੇ ਹਨ। MA, BA, BSc, ITI, MBBS, MD, BTech, MTech, PhD MSME ਅਤੇ ਹੁਨਰ ਵਿਕਾਸ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਆਈਟੀ ਅਤੇ ਇਲੈਕਟ੍ਰੋਨਿਕਸ ਵਿਭਾਗ ਦੇ ਵਿਸ਼ੇਸ਼ ਸਕੱਤਰ ਕੁਮਾਰ ਵਿਨੀਤ ਦੇ ਅਨੁਸਾਰ, ਡਿਜੀ ਸ਼ਕਤੀ ਪੋਰਟਲ 'ਤੇ 38 ਲੱਖ ਤੋਂ ਵੱਧ ਨੌਜਵਾਨਾਂ ਨੂੰ ਰਜਿਸਟਰ ਕੀਤਾ ਗਿਆ ਹੈ। ਬਾਕੀਆਂ ਦੀ ਰਜਿਸਟ੍ਰੇਸ਼ਨ ਜਾਰੀ ਹੈ।"

Also Read: ਕੈਨੇਡਾ ਨੇ ਫਿਰ ਤੋੜੇ ਰਿਕਾਰਡ, ਨਵੰਬਰ ਮਹੀਨੇ 47,000 ਪ੍ਰਵਾਸੀਆਂ ਦਾ ਸੁਪਨਾ ਕੀਤਾ ਸਾਕਾਰ

ਲਾਵਾ, ਸੈਮਸੰਗ ਅਤੇ ਏਸਰ ਵਰਗੀਆਂ ਕਈ ਮਸ਼ਹੂਰ ਕੰਪਨੀਆਂ ਨੂੰ ਸਮਾਰਟਫੋਨ ਅਤੇ ਟੈਬਲੇਟ ਦੀ ਸਪਲਾਈ ਲਈ ਉੱਤਰ ਪ੍ਰਦੇਸ਼ ਸਰਕਾਰ ਦੀ ਤਰਫੋਂ ਆਰਡਰ ਦਿੱਤੇ ਗਏ ਹਨ। ਇਹ ਕੰਪਨੀਆਂ 24 ਦਸੰਬਰ ਤੋਂ ਪਹਿਲਾਂ ਆਰਡਰ ਦੇਣਗੀਆਂ। ਪਹਿਲੇ ਪੜਾਅ 'ਚ ਸਮਾਰਟਫੋਨ ਅਤੇ ਟੈਬਲੇਟ ਦੀ ਖਰੀਦ ਲਈ ਲਗਭਗ 2035 ਕਰੋੜ ਰੁਪਏ ਦਾ ਆਰਡਰ ਜਾਰੀ ਕੀਤਾ ਗਿਆ ਹੈ।

In The Market