LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗ੍ਰਹਿ ਮੰਤਰਾਲੇ ਨੇ ਵਿਦੇਸ਼ਾਂ 'ਚ ਰਹਿਣ ਵਾਲੇ ਗੈਂਗਸਟਰਾਂ ਦੀ ਤਿਆਰ ਕੀਤੀ ਸੂਚੀ

home323

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ। ਇਸ ਸੂਚੀ ਵਿੱਚ 28 ਲੋੜੀਂਦੇ ਗੈਂਗਸਟਰ ਸ਼ਾਮਿਲ ਹਨ, ਜਿਨ੍ਹਾਂ ਉੱਤੇ ਕਤਲ, ਫਿਰੌਤੀ ਆਦਿ ਦੇ ਕੇਸ ਹਨ। ਗ੍ਰਹਿ ਮੰਤਰਾਲੇ ਦੀ ਸੂਚੀ ਅਨੁਸਾਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਗੈਂਗਸਟਰਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ। ਐਨਆਈਏ ਅਨੁਸਾਰ, ਉਸ ਦੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਸੰਚਾਲਕ ਲਖਬੀਰ ਸਿੰਘ ਉਰਫ਼ ਲੰਡਾ ਨਾਲ ਸਿੱਧੇ ਸਬੰਧ ਪਾਏ ਗਏ ਹਨ ਜੋ ਮੋਹਾਲੀ ਅਤੇ ਤਰਨਤਾਰਨ ਵਿੱਚ ਆਰਪੀਜੀ ਹਮਲਿਆਂ ਦਾ ਮੁਲਜ਼ਮ ਹੈ।  

ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਵਿਦੇਸ਼ਾਂ ਵਿੱਚ ਰਹਿੰਦੇ ਗੈਂਗਸਟਰਾਂ ਦੀ ਸੂਚੀ

1. ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ - ਮੂਲ ਰੂਪ ਵਿਚ ਪੰਜਾਬ ਦਾ, ਕੈਨੇਡਾ/ਅਮਰੀਕਾ ਵਿੱਚ ਜਾ ਲੁਕਿਆ

2. ਅਨਮੋਲ ਬਿਸ਼ਨੋਈ - ਮੂਲ ਰੂਪ ਵਿੱਚ ਪੰਜਾਬ, ਇਸ ਵੇਲੇ ਅਮਰੀਕਾ ਵਿਚ ਲੁਕਿਆ

3. ਕੁਲਦੀਪ ਸਿੰਘ - ਪੰਜਾਬ ਦਾ ਵਸਨੀਕ ਪਰ UAE ਵਿੱਚ ਲੁਕਿਆ

4. ਜਗਜੀਤ ਸਿੰਘ - ਪੰਜਾਬ ਦਾ ਵਸਨੀਕ, ਇਸ ਵੇਲੇ ਮਲੇਸ਼ੀਆ ਵਿਚ ਰਹਿ ਰਿਹਾ ਹੈ।

5. ਧਰਮਨ ਕਾਹਲੋਂ - ਪੰਜਾਬ, ਅਮਰੀਕਾ ਵਿਚ ਲੁਕਿਆ ਹੋਇਆ ਹੈ

6. ਰੋਹਿਤ ਗੋਦਾਰਾ - ਰਾਜਸਥਾਨ, ਇਸ ਵੇਲੇ ਯੂਰਪ 'ਚ ਲੁਕਿਆ

7. ਗੁਰਵਿੰਦਰ ਸਿੰਘ - ਪੰਜਾਬ, ਕੈਨੇਡਾ ਵਿੱਚ ਲੁਕਿਆ

8. ਸਚਿਨ ਥਾਪਨ - ਪੰਜਾਬ , ਵਰਤਮਾਨ ਵਿੱਚ ਅਜ਼ਰਬਾਈਜਾਨ ਵਿੱਚ ਲੁਕਿਆ।

9. ਸਤਵੀਰ ਸਿੰਘ - ਪੰਜਾਬ ਦਾ ਮੂਲ ਨਿਵਾਸੀ, ਕੈਨੇਡਾ ਵਿੱਚ ਲੁਕਿਆ।

10. ਸਨਵਰ ਢਿੱਲੋਂ - ਕੈਨੇਡੀਅਨ ਗੈਂਗਸਟਰ, ਪਰ ਉਸ ਦੇ ਪੁਰਖੇ ਭਾਰਤੀ ਸਨ।

11. ਰਾਜੇਸ਼ ਕੁਮਾਰ - ਬ੍ਰਾਜ਼ੀਲ

12. ਗੁਰਪਿੰਦਰ ਸਿੰਘ - ਪੰਜਾਬ, ਕੈਨੇਡਾ ਵਿੱਚ ਲੁਕਿਆ ਹੈ।

13. ਹਰਜੋਤ ਸਿੰਘ ਗਿੱਲ - ਪੰਜਾਬ, ਇਸ ਸਮੇਂ ਅਮਰੀਕਾ ਵਿੱਚ ਲੁਕਿਆ ਹੋਇਆ ਹੈ।

14. ਦਰਮਨਜੀਤ ਸਿੰਘ ਉਰਫ਼ ਦਰਮਨ ਕਾਹਲੋਂ - ਅਮਰੀਕਾ ਵਿੱਚ ਲੁਕਿਆ ਹੋਇਆ ਹੈ

15. ਅੰਮ੍ਰਿਤ ਬਾਲ - ਅਮਰੀਕਾ ਵਿੱਚ ਲੁਕਿਆ ਹੋਇਆ

16. ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ - ਕੈਨੇਡਾ ਵਿੱਚ ਲੁਕਿਆ ਹੋਇਆ ਹੈ

17. ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ - ਕੈਨੇਡਾ ਵਿੱਚ ਲੁਕਿਆ ਹੋਇਆ ਹੈ

18. ਸਤਵੀਰ ਸਿੰਘ ਵੜਿੰਗ ਉਰਫ ਸੈਮ - ਕੈਨੇਡਾ ਵਿੱਚ ਰਹਿ ਰਿਹਾ ਹੈ

19 ਲਖਬੀਰ ਸਿੰਘ ਲੰਡਾ - ਕੈਨੇਡਾ ਵਿੱਚ ਲੁਕਿਆ ਹੋਇਆ ਹੈ

20 ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ,ਕੈਨੇਡਾ ਵਿੱਚ ਲੁਕਿਆ ਹੋਇਆ ਹੈ

21. ਚਰਨਜੀਤ ਸਿੰਘ ਉਰਫ਼ ਰਿੰਕੂ ਬਿਹਲਾ ਕੈਨੇਡਾ ਵਿੱਚ ਲੁਕਿਆ ਹੋਇਆ ਹੈ

22. ਰਮਨਦੀਪ ਸਿੰਘ ਉਰਫ਼ ਰਮਨ ਜੱਜ - ਕੈਨੇਡਾ ਵਿੱਚ ਲੁਕਿਆ ਹੋਇਆ ਹੈ

23. ਗੌਰਵ ਪਟਿਆਲ ਉਰਫ ਲੱਕੀ ਪਟਿਆਲ - ਅਰਮੇਨੀਆ ਵਿੱਚ ਲੁਕਿਆ ਹੋਇਆ

24. ਸੁਪ੍ਰੀਪ ਸਿੰਘ ਹੈਰੀ ਚੱਠਾ - ਮੂਲ ਰੂਪ ਵਿੱਚ ਪੰਜਾਬ, ਜਰਮਨੀ ਵਿੱਚ ਲੁਕਿਆ ਹੋਇਆ ਹੈ।

25. ਰਮਨਜੀਤ ਸਿੰਘ ਉਰਮ ਰੋਮੀ ਹਾਂਗਕਾਂਗ - ਹਾਂਗਕਾਂਗ

26. ਮਨਪ੍ਰੀਤ ਸਿੰਘ ਉਰਫ਼ ਪੀਤਾ - ਮੂਲ ਰੂਪ ਵਿੱਚ ਪੰਜਾਬ ਦਾ ਰਹਿਣ ਵਾਲਾ ਹੈ ਪਰ ਇਸ ਸਮੇਂ ਫਿਲੀਪੀਨਜ਼ ਵਿੱਚ ਰਹਿ ਰਿਹਾ ਹੈ

27. ਗੁਰਜੰਟ ਸਿੰਘ ਉਰਫ ਜੰਟਾ -- ਆਸਟ੍ਰੇਲੀਆ ਵਿਚ ਰਹਿ ਰਿਹਾ ਹੈ

28. ਸੰਦੀਪ ਗਰੇਵਾਲ ਉਰਫ ਬਿੱਲਾ ਉਰਫ ਸੰਨੀ ਖਵਾਜਕੇ - ਇੰਡੋਨੇਸ਼ੀਆ

In The Market