LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਸ ਸੂਬੇ 'ਚ ਬਜ਼ੁਰਗਾਂ ਨੂੰ EC ਨੇ ਦਿੱਤੀ ਇਹ ਖਾਸ ਸੁਵਿਧਾ

13f eccc

ਦੇਹਰਾਦੂਨ- ਉੱਤਰਾਖੰਡ ’ਚ ਸੋਮਵਾਰ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਇੱਛਾ ਦੇਵੀ ਇਸ ਵਾਰ ਉਨ੍ਹਾਂ ਬਜ਼ੁਰਗਾਂ ’ਚ ਸ਼ਾਮਲ ਹੋ ਗਈ ਹੈ ਜੋ ਪਹਿਲਾਂ ਹੀ ਘਰ ਬੈਠੇ ਪੋਸਟਲ ਬੈਲਟ ਰਾਹੀਂ ਆਪਣੀ ਵੋਟ ਪਾ ਚੁੱਕੇ ਹਨ। ਕਰੀਬ ਇਕ ਹਫ਼ਤੇ ਪਹਿਲਾਂ ਚੋਣ ਕਮਿਸ਼ਨ ਦੀ ਟੀਮ ਇੱਥੋਂ ਦੇ ਪਾਸ਼ ਤੇਗ ਬਹਾਦਰ ਰੋਡ ’ਤੇ ਸਥਿਤ ਇੱਛਾ ਦੇਵੀ ਦੇ ਘਰ ਪੁੱਜੀ ਅਤੇ ਉਨ੍ਹਾਂ ਨੂੰ ਕਮਿਸ਼ਨ ਦੀ ਪਹਿਲ ਕਦਮੀ ਬਾਰੇ ਜਾਣੂ ਕਰਵਾਇਆ ਅਤੇ ਬੈਲਟ ਪੇਪਰ ’ਤੇ ਮੋਹਰ ਲਗਵਾ ਕੇ ਉਨ੍ਹਾਂ ਦੀ ਵੋਟ ਬਣਵਾਈ। ਇਸ ਬਾਰੇ ਪੁੱਛੇ ਜਾਣ ’ਤੇ ਦੇਵੀ ਨੇ ਖੁਸ਼ੀ ਪ੍ਰਗਟ ਕਰਦਿਆਂ ਕਮਿਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ, ‘ਮੈਂ ਘਰ ਬੈਠੇ ਹੀ ਵੋਟ ਪਾਉਣ ਦੀ ਸਹੁੂਲਤ ਦੇਣ ’ਤੇ ਚੋਣ ਕਮਿਸ਼ਨ ਦਾ ਧੰਨਵਾਦ ਕਰਦੀ ਹਾਂ।’ ਵੋਟਰਾਂ ਅਤੇ ਅਪਾਹਿਜ਼ਾਂ ਨੂੰ ਘਰ ਬੈਠੇ ਹੀ ਆਪਣੀ ਵੋਟ ਦੀ ਵਰਤੋਂ ਕਰਨ ਦੀ ਸਹੂਲਤ ਦਿੱਤੀ ਗਈ ਹੈ। ਸੂਬੇ ਦੇ ਚੋਣ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਹੁਣ ਤੱਕ 80 ਸਾਲ ਤੋਂ ਵੱਧ ਉਮਰ ਦੇ 15940 ਵੋਟਰਾਂ ਅਤੇ ਵੱਖ-ਵੱਖ ਅਪਾਹਿਜ਼ ਵੋਟਰਾਂ ਵੱਲੋਂ ਘਰ ਬੈਠੇ ਪੋਸਟਲ ਬੈਲਟ ਰਾਹੀਂ ਵੋਟ ਪਾਈ ਜਾ ਚੁੱਕੀ ਹੈ। 

Also Read: ਦਲਬੀਰ ਗੋਲਡੀ ਲਈ ਚੋਣ ਪ੍ਰਚਾਰ ਲਈ ਧੂਰੀ ਪਹੁੰਚੀ ਪ੍ਰਿਅੰਕਾ ਗਾਂਧੀ, ਦੇਖੋ ਧਮਾਕੇਦਾਰ ਸਪੀਚ

ਸੂਬੇ ਦੇ ਚੋਣ ਕਮਿਸ਼ਨ ਸੋਜਨਿਆ ਨੇ ਦੱਸਿਆ ਕਿ ਉੱਤਰਾਖੰਡ ਕੁੱਲ 17068 ਅਪਾਹਿਜ਼ ਵੋਟਰਾਂ ਅਤੇ 80 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਵੋਟਰਾਂ ਨੂੰ ਘਰ-ਘਰ ਵੋਟ ਪਾਉਣ ਲਈ ਪੋਸਟਲ ਬੈਲਟ ਪੇਪਰ ਜਾਰੀ ਕੀਤੇ ਗਏ ਹਨ। ਭਾਰੀ ਬਰਫ਼ਬਾਰੀ ਅਤੇ ਮੀਂਹ ਵਰਗੇ ਮਾੜੇ ਹਾਲਾਤਾਂ ’ਚ ਵੀ 2241 ਪੋਲਿੰਗ ਕਰਮਚਾਰੀਆਂ ਵੱਲੋਂ 10-15 ਕਿਲੋਮੀਟਰ ਪੈਦਲ ਚੱਲ ਕੇ ਇਸ ਪ੍ਰੀਕ੍ਰਿਆ ਨੂੰ ਪੂਰੀ ਤਰ੍ਹਾਂ ਮੁਫ਼ਤ, ਨਿਰਪੱਖ ਅਤੇ ਪਾਰਦਰਸ਼ਤਾ ਨਾਲ ਪੂਰਾ ਕੀਤਾ ਹੈ। ਉੱਧਰ ਮੋਹਿਨੀ ਰੋਡ ਵਾਸੀ ਕੁੰਵਰ ਸਿੰਘ ਰੌਤੇਲਾ ਅਤੇ ਉਸ ਦੀ 80 ਸਾਲਾਂ ਪਤਨੀ ਵੋਟ ਪਾਉਣ ਲਈ ਕਮਿਸ਼ਨ ਦੀ ਟੀਮ ਦੀ ਉਡੀਕ ਕਰ ਰਹੇ ਹਨ। ਇਸ ਸੰਬੰਧੀ ਪੁੱਛੇ ਜਾਣ ’ਤੇ ਦੇਵੀ ਨੇ ਕਿਹਾ ਕਿ ਵੋਟ ਪਾਉਣਾ ਉਨ੍ਹਾਂ ਦਾ ਅਧਿਕਾਰ ਹੈ ਅਤੇ ਜੇਕਰ ਟੀਮ ਨਾ ਆਈ ਤਾਂ ਉਹ ਪੋਲਿੰਗ ਸਟੇਸ਼ਨ ’ਤੇ ਜਾ ਕੇ ਆਪਣੀ ਵੋਟ ਪਾਵੇਗੀ।

Also Read: 'ਹੋ ਸਕਦੀ ਹੈ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੀ ਐਂਟਰੀ', WHO ਨੇ ਦਿੱਤੀ ਇਹ ਚਿਤਾਵਨੀ

ਸੂਬੇ ’ਚ ਕਈ ਪੋਲਿੰਗ ਸਟੇਸ਼ਨ ਅਜਿਹੇ ਵੀ ਹਨ, ਜਿੱਥੇ ਪੋਲਿੰਗ ਕਰਮਚਾਰੀਆਂ ਨੂੰ ਪੁੱਜਣ ਲਈ ਕਈ ਕਿਲੋਮੀਟਰ ਪੈਦਲ ਜਾਣਾ ਪਵੇਗਾ। ਸੂਬੇ ਦੇ ਵੱਖ-ਵੱਖ ਜ਼ਿਲਿਆਂ ’ਚ 33 ਪੋਲਿੰਗ ਸਟੇਸ਼ਨ 10 ਕਿਲੋਮੀਟਰ ਤੋਂ ਵੱਧ ਦੀ ਦੂਰੀ ’ਤੇ ਸਥਿਤ ਹਨ ਅਤੇ 262 ਪੋਲਿੰਗ ਸਟੇਸ਼ਨ ਸੜਕੀ ਰਸਤੇ ਤੋਂ 5 ਕਿਲੋਮੀਟਰ ਤੋਂ ਵੱਧ ਦੀ ਦੂਰੀ ’ਤੇ ਸਥਿਤ ਹੈ। ਇਨ੍ਹਾਂ ’ਚੋਂ ਵੱਧ ਤੋਂ ਵੱਧ 18 ਕਿਲੋਮੀਟਰ ਦੀ ਪੈਦਲ ਯਾਤਰਾ ਪਿਥੌਰਾਗੜ੍ਹ ਜ਼ਿਲ੍ਹੇ ਦੇ ਧਾਰਚੂਲਾ ਵਿਧਾਨ ਸਭਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮਨਾਰ ਬੂਥ ਤੱਕ ਪੁੱਜਣ ਵਾਲੇ ਪੋਲਿੰਗ ਕਰਮਚਾਰੀਆਂ ਨੂੰ ਪੁੂਰੀ ਕਰਨੀ ਪਵੇਗੀ।

In The Market