LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਹੋ ਸਕਦੀ ਹੈ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੀ ਐਂਟਰੀ', WHO ਨੇ ਦਿੱਤੀ ਇਹ ਚਿਤਾਵਨੀ

13f cong

ਨਵੀਂ ਦਿੱਲੀ: ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ’ਚ ਜਿੱਥੇ ਕੋਰੋਨਾ ਵਾਇਰਸ ਦਾ ਪ੍ਰਕੋਪ ਘੱਟ ਰਿਹਾ ਹੈ, ਉਥੇ ਹੀ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਇਸ ਦਾ ਪੁੂਰੀ ਤਰ੍ਹਾਂ ਖਾਤਮਾ ਹੋ ਜਾਵੇਗਾ। ਵਿਸ਼ਵ ਸਿਹਤ ਸੰਗਠਨ(WHO) ਨੇ ਕੋਰੋਨਾ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਮੁਤਾਬਕ ਕੋਰੋਨਾ ਦਾ ਖ਼ਤਰਾ ਅਜੇ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਹੋਇਆ ਹੈ। WHO ਨੇ ਚਿਤਾਵਨੀ ਦਿੱਤੀ ਹੈ ਕਿ ਸਾਨੂੰ ਅਜੇ ਵੀ ਇਸ ਤੋਂ ਬਚਣ ਦੀ ਲੋੜ ਹੈ ਅਤੇ ਇਸ ਦੀ ਸੁਰੱਖਿਆ ਲਈ ਹੁਣ ਤੱਕ ਚੁੱਕੇ ਜਾ ਰਹੇ ਸਾਰੇ ਕਦਮਾਂ ਨੂੰ ਜਾਰੀ ਰੱਖਣਾ ਹੋਵੇਗਾ। WHO ਨੇ ਵੀ ਵਾਇਰਸ ਦੇ ਨਵੇਂ ਰੂਪਾਂ ਦੇ ਮੁੜ ਆਉਣ ਦੀ ਸੰਭਾਵਨਾ ਜਤਾਈ ਹੈ ਕਿਉਂਕਿ ਕੋਰੋਨਾ ਦਾ ਪਰਿਵਰਤਨ ਅਜੇ ਵੀ ਜਾਰੀ ਹੈ।

Also Read: ਪੰਜਾਬ 'ਚ ਸਿਆਸੀ ਦੰਗਲ: ਅੰਮ੍ਰਿਤਸਰ 'ਚ ਕੇਜਰੀਵਾਲ ਤੇ ਭਗਵੰਤ ਮਾਨ ਦਾ ਜ਼ਬਰਦਸਤ ਰੋਡ ਸ਼ੋਅ


WHO ਦੇ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਇਹ ਮੰਨਣਾ ਬਿਲਕੁਲ ਗਲਤ ਹੋਵੇਗਾ ਕਿ ਕੋਰੋਨਾ ਹੁਣ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜੇ ਵੀ ਇਸ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਸਵਾਮੀਨਾਥਨ ਨੇ ਇਸ ਦੇ ਵੱਖ-ਵੱਖ ਮਿਊਟੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਆਉਣ ਵਾਲੇ ਦਿਨਾਂ ’ਚ ਹੋਰ ਵੀ ਕਈ ਰੂਪਾਂ ਦੇ ਸਾਹਮਣੇ ਆਉਣ ਦਾ ਖਦਸ਼ਾ ਪ੍ਰਗਟਾਇਆ ਹੈ।

Also Read: ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚੇ ਪੰਜਾਬ, ਸਾਬਕਾ CM ਲਈ ਕਰ ਰਹੇ ਚੋਣ ਪ੍ਰਚਾਰ

WHO ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਤੋਂ ਪਹਿਲਾਂ WHO ਕੋਵਿਡ 19 ਦੀ ਤਕਨੀਕੀ ਮੁਖੀ ਮਾਰੀਆ ਵਾਨ ਨੇ ਵੀ ਕੋਰੋਨਾ ਬਾਰੇ ਕੁੱਝ ਗੱਲਾਂ ਕਹੀਆਂ ਸਨ। ਉਨ੍ਹਾਂ ਨੇ ਕਿਹਾ ਸੀ, ‘ਸਾਨੂੰ ਇਸ ਵਾਇਰਸ ਬਾਰੇ ਕੁਝ ਪਤਾ ਲੱਗਾ ਹੈ, ਪਰ ਸਭ ਕੁਝ ਜਾਣ ਲਿਆ ਹੈ। ਹੁਣ ਤੱਕ ਅਸੀਂ ਲਗਾਤਾਰ ਵਾਇਰਸ ਨੂੰ ਟਰੈਕ ਕਰ ਰਹੇ ਹਾਂ ਪਰ ਇਹ ਕਈ ਤਰੀਕਿਆਂ ਨਾਲ ਤਬਦੀਲ ਹੋ ਰਿਹਾ ਹੈ, ਜਿਸ ’ਚੋਂ ਓਮਾਈਕ੍ਰੋਨ ਹੁਣ ਤੱਕ ਇਸ ਦਾ ਨਵੀਨਤਮ ਰੂਪ ਹੈ ਅਤੇ ਇਹ ਜ਼ਰੂਰੀ ਨਹੀਂ ਕਿ ਇਹ ਆਖ਼ਰੀ ਰੂਪ ਹੋਵੇਗਾ। ਹੁਣ ਕੋਰੋਨਾ ਦੇ ਕਈ ਹੋਰ ਰੂਪ ਵੀ ਆ ਸਕਦੇ ਹਨ।

In The Market