LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਊਥ ਐਕਟ੍ਰੈਸ ਉਤੇ ਕੀਤੀ ਟਿੱਪਣੀ, ਐਕਟਰ ਨੇ ਫੈਨ ਨੂੰ ਦਿੱਤੀ ਅਜਿਹੀ ਮੌਤ, ਜਾਣ ਕੰਬ ਜਾਵੇਗੀ ਰੂਹ, ਪੋਸਟਮਾਰਟਮ ਰਿਪੋਰਟ ਵਿਚ ਖੁਲਾਸੇ

renuka swami south

National News : ਰੇਣੁਕਾਸਵਾਮੀ ਕਤਲ ਕਾਂਡ ਲਗਾਤਾਰ ਸੁਰਖੀਆਂ 'ਚ ਹੈ। ਇਸ ਕਤਲ ਕਾਂਡ ਵਿਚ ਰੋਜ਼ਾਨਾ ਨਵੇਂ ਨਵੇਂ ਖੁਲਾਸੇ ਹੋ ਰਹੇ ਹਨ। ਮਸ਼ਹੂਰ ਕੰਨੜ ਅਭਿਨੇਤਾ ਦਰਸ਼ਨ ਥੂਗੁਡੇਪਾ ਅਤੇ ਅਭਿਨੇਤਰੀ ਪਵਿੱਤਰਾ ਗੌੜ ਕਤਲ ਕੇਸ ਵਿੱਚ ਪੁਲਿਸ ਹਿਰਾਸਤ ਵਿੱਚ ਹਨ।  ਹੁਣ ਰੇਣੁਕਾਸਵਾਮੀ ਦੀ ਲਾਸ਼ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ।ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਰੇਣੂਕਾ ਸਵਾਮੀ ਨਾਲ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਸਨ।  ਰਿਪੋਰਟ ਵਿਚ ਕੀਤੇ ਗਏ ਖੁਲਾਸੇ ਜਾਣ ਕੇ ਤੁਹਾਡੀ ਵੀ ਰੂਹ ਜ਼ਰੂਰ ਕੰਬ ਜਾਵੇਗੀ। ਦਰਅਸਲ, ਰੇਣੁਕਾਸਵਾਮੀ ਕਤਲ ਕੇਸ 'ਚ ਪੋਸਟਮਾਰਟਮ ਰਿਪੋਰਟ ਆ ਗਈ ਹੈ। ਜਿਸ 'ਚ ਖ਼ੁਲਾਸਾ ਹੋਇਆ ਹੈ ਕਿ ਸਾਊਥ ਸੁਪਰ ਸਟਾਰ ਦਰਸ਼ਨ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਰਿਪੋਰਟ 'ਚ ਕਿਹਾ ਗਿਆ ਹੈ ਕਿ ਰੇਣੁਕਾਸਵਾਮੀ ਨੂੰ ਪਹਿਲਾਂ ਬੰਨ੍ਹਿਆ ਗਿਆ ਅਤੇ ਫਿਰ ਡੰਡਿਆਂ ਨਾਲ ਕੁੱਟਿਆ ਗਿਆ। ਇੰਨਾ ਹੀ ਨਹੀਂ ਉਸ ਨੂੰ ਬਿਜਲੀ ਦੇ ਝਟਕੇ ਵੀ ਦਿੱਤੇ ਗਏ। ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਗੰਭੀਰ ਸੱਟਾਂ ਤੇ ਸਦਮੇ ਕਾਰਨ ਰੇਣੂਕਾ ਦੀ ਮੌਤ ਹੋ ਗਈ। ਇੰਨਾ ਹੀ ਨਹੀਂ, ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਪੀੜਤ ਦੇ ਅੰਡਕੋਸ਼ ਫੱਟ ਗਏ ਤੇ ਉਸ ਦਾ ਇਕ ਕੰਨ ਵੀ ਗਾਇਬ ਸੀ। 
ਦੱਸਣਯੋਗ ਹੈ ਕਿ ਰੇਣੂਕਾ ਦੀ ਲਾਸ਼ 9 ਜੂਨ ਨੂੰ ਬੈਂਗਲੁਰੂ ਦੇ ਇੱਕ ਨਾਲੇ 'ਚ ਮਿਲੀ ਸੀ ਤੇ ਉਸ ਦਾ ਚਿਹਰਾ ਵੀ ਕੁੱਤਿਆਂ ਨੇ ਅੱਧਾ ਖਾ ਲਿਆ ਸੀ। ਇਸ ਦੇ ਨਾਲ ਹੀ ਇਸ ਮਾਮਲੇ 'ਚ ਕਿਹਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਪਵਿੱਤਰਾ ਗੌੜਾ ਬਾਰੇ ਅਸ਼ਲੀਲ ਟਿੱਪਣੀ ਕਰਨ ਤੋਂ ਬਾਅਦ ਦੋਵਾਂ ਅਦਾਕਾਰਾਂ (ਦਰਸ਼ਨ ਅਤੇ ਪਵਿੱਤਰਾ) ਨੇ ਰੇਣੂਕਾ ਸਵਾਮੀ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਪੁਲਿਸ ਰਿਮਾਂਡ ਕਾਪੀ ਅਨੁਸਾਰ ਇਸ ਮਾਮਲੇ 'ਚ ਮੁਲਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਰਸ਼ਨ ਦੇ ਕਹਿਣ ’ਤੇ 8 ਜੂਨ ਨੂੰ ਰੇਣੂਕਾ ਨੂੰ ਚਿੱਤਰਦੁਰਗਾ 'ਚ ਅਗਵਾ ਕੀਤਾ ਸੀ।

ਰੇਣੂਕਾ ਸਵਾਮੀ ਕਤਲ ਕਾਂਡ ਨੇ ਕੰਨੜ ਫਿਲਮ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਲਿਸ ਨੇ ਮਸ਼ਹੂਰ ਕੰਨੜ ਅਭਿਨੇਤਾ ਦਰਸ਼ਨ ਥੂਗੁਦੀਪਾ ਅਤੇ ਉਸ ਦੀ ਪ੍ਰੇਮਿਕਾ ਅਭਿਨੇਤਰੀ ਪਵਿੱਤਰਾ ਗੌੜ ਨੂੰ 33 ਸਾਲਾ ਨੌਜਵਾਨ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਰੇਣੁਕਾ ਸਵਾਮੀ ਕਥਿਤ ਤੌਰ 'ਤੇ ਦਰਸ਼ਨ ਦੀ ਪ੍ਰਸ਼ੰਸਕ ਸੀ। ਇਸ ਮਾਮਲੇ 'ਚ ਪੁਲਸ ਨੇ ਦਰਸ਼ਨ ਅਤੇ ਪਵਿੱਤਰਾ ਸਮੇਤ 17 ਲੋਕਾਂ ਨੂੰ ਦੋਸ਼ੀ ਬਣਾਇਆ ਹੈ।

ਰੇਣੂਕਾਸਵਾਮੀ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੰਨੜ ਅਦਾਕਾਰ ਦਰਸ਼ਨ ਥੂਗੁਦੀਪ ਨੇ ਕਬੂਲ ਕੀਤਾ ਹੈ ਕਿ ਉਸ ਨੇ ਇੱਕ ਹੋਰ ਮੁਲਜ਼ਮ ਪ੍ਰਦੋਸ਼ ਨੂੰ ਲਾਸ਼ ਦਾ ਨਿਪਟਾਰਾ ਕਰਨ ਅਤੇ ਇਹ ਯਕੀਨੀ ਬਣਾਉਣ ਲਈ 30 ਲੱਖ ਰੁਪਏ ਦਿੱਤੇ ਸਨ ਕਿ “ਉਸਦਾ ਨਾਮ ਕਿਤੇ ਵੀ ਸਾਹਮਣੇ ਨਾ ਆਵੇ”। ਪੁਲਿਸ ਨੇ ਇਹ ਰਕਮ ਪ੍ਰਦੋਸ਼ ਦੇ ਘਰੋਂ ਵੀ ਬਰਾਮਦ ਕੀਤੀ ਹੈ। ਪੁਲਿਸ ਨੂੰ ਰੇਣੂਕਾ ਸਵਾਮੀ ਦੀ ਲਾਸ਼ 9 ਜੂਨ ਨੂੰ ਬੈਂਗਲੁਰੂ ਵਿੱਚ ਇੱਕ ਨਾਲੇ ਵਿੱਚੋਂ ਮਿਲੀ ਸੀ।

ਦਰਸਨ ਬੇਰਹਿਮੀ ਤੋਂ ਪਾਰ ਲੰਘ ਗਏ
33 ਸਾਲਾ ਰੇਣੁਕਾ ਸਵਾਮੀ ਦੇ ਕਤਲ ਮਾਮਲੇ 'ਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆ ਰਹੀ ਹੈ। ਦਰਸ਼ਨ ਥੂਗੁਡੇਪਾ, ਪਵਿੱਤਰਾ ਗੌੜਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਥਿਤ ਤੌਰ 'ਤੇ ਤਸੀਹੇ ਦਿੱਤੇ ਅਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਸ ਦਾ ਮੰਨਣਾ ਹੈ ਕਿ ਰੇਣੂਕਾ ਸਵਾਮੀ ਨੂੰ ਪਹਿਲਾਂ ਅਗਵਾ ਕੀਤਾ ਗਿਆ ਅਤੇ ਫਿਰ ਰੱਸੀ ਨਾਲ ਬੰਨ੍ਹ ਕੇ ਇਕ ਅਲੱਗ ਜਗ੍ਹਾ 'ਤੇ ਰੱਖਿਆ ਗਿਆ। ਉੱਥੇ ਉਸ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਬਿਜਲੀ ਦੇ ਝਟਕੇ ਦਿੱਤੇ ਗਏ।
ਪੋਸਟਮਾਰਟਮ ਰਿਪੋਰਟ ਵਿਚ ਕਿਹਾ ਗਿਆ ਹੈ ਕਿ "ਸਰੀਰ 'ਤੇ ਕਈ ਥਾਵਾਂ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਪਾਏ ਗਏ ਸਨ। ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਮੌਤ ਹੋ ਗਈ ਸੀ।" ਪੋਸਟਮਾਰਟਮ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਲੜਾਈ ਦੌਰਾਨ ਕਾਤਲਾਂ ਨੇ ਪੀੜਤਾ ਦੇ ਗੁਪਤ ਅੰਗ 'ਤੇ ਵੀ ਹਮਲਾ ਕੀਤਾ। ਉਸ ਦਾ ਇੱਕ ਕੰਨ ਵੀ ਗਾਇਬ ਸੀ। ਕੁੱਤਿਆਂ ਨੇ ਉਸਦਾ ਮੂੰਹ ਅੱਧਾ ਖਾ ਲਿਆ ਸੀ।

ਸੋਸ਼ਲ ਮੀਡੀਆ ਉਤੇ ਕੀਤੀ ਸੀ ਟਿੱਪਣੀ

ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੇ ਖੁਲਾਸਾ ਕੀਤਾ ਹੈ ਕਿ ਦਰਸ਼ਨ ਨੇ ਸੋਸ਼ਲ ਮੀਡੀਆ 'ਤੇ ਪਵਿੱਤਰਾ ਗੌਰ ਬਾਰੇ ਅਸ਼ਲੀਲ ਟਿੱਪਣੀ ਕਰਨ ਤੋਂ ਬਾਅਦ ਗੁੱਸੇ 'ਚ ਆ ਗਿਆ ਸੀ ਅਤੇ ਫਿਰ ਦੋਹਾਂ ਕਲਾਕਾਰਾਂ ਨੇ ਰੇਣੂਕਾ ਸਵਾਮੀ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਪੁਲਿਸ ਰਿਮਾਂਡ ਕਾਪੀ ਦੇ ਅਨੁਸਾਰ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਦਰਸ਼ਨ ਦੇ ਕਹਿਣ 'ਤੇ ਉਸ ਨੂੰ 8 ਜੂਨ ਨੂੰ ਉਸ ਦੇ ਜੱਦੀ ਸ਼ਹਿਰ ਚਿਤਰਦੁਰਗਾ ਤੋਂ ਅਗਵਾ ਕਰ ਲਿਆ ਅਤੇ ਬੈਂਗਲੁਰੂ ਦੇ ਇੱਕ ਸ਼ੈੱਡ ਵਿੱਚ ਲੈ ਗਏ, ਜਿੱਥੇ ਉਨ੍ਹਾਂ ਨੇ ਕਥਿਤ ਤੌਰ 'ਤੇ ਤਸ਼ੱਦਦ ਕਰਕੇ ਉਸ ਦੀ ਹੱਤਿਆ ਕਰ ਦਿੱਤੀ।

 

In The Market