LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਾਜ਼ੀਪੁਰ ਦੇ ਬੈਂਕ ਵਿਚ ਲੁਟੇਰਿਆਂ ਨੇ ਮਾਰਿਆ 1.9 ਕਰੋੜ ਦਾ ਡਾਕਾ, ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ

new bank

ਪਟਨਾ (ਇੰਟ.)- ਬਿਹਾਰ (Bihar) ਦੇ ਵੈਸ਼ਾਲੀ ਜ਼ਿਲ੍ਹੇ ਦੇ ਗੰਗਾ ਬ੍ਰਿਜ ਥਾਣਾ (Ganga Bridge Police Station) ਖੇਤਰ ਅਧੀਨ ਆਉਂਦੇ ਜੜੂਆ ਬਾਜ਼ਾਰ ਵਿਖੇ ਅੱਜ ਸਵੇਰੇ 10.20 ’ਤੇ ਐੱਚਡੀਐੱਫਸੀ ਬੈਂਕ (HDFC Bank)ਵਿੱਚ ਹਥਿਆਰਬੰਦ ਲੁਟੇਰਿਆਂ (Armed robbers) ਨੇ ਬੈਂਕ ਕਰਮਚਾਰੀਆਂ (Bank employees) ਨੂੰ ਬੰਦੀ ਬਣਾ ਕੇ 1.19 ਕਰੋੜ ਰੁਪਏ ਲੁੱਟ ਲਏ। ਬਾਈਕ ਸਵਾਰ 5 ਬਦਮਾਸ਼ ਵਾਰਦਾਤ ਮਗਰੋਂ ਫ਼ਰਾਰ ਹੋ ਗਏ। ਵੀਰਵਾਰ ਨੂੰ ਬੈਂਕ ਖੁੱਲ੍ਹਣ ਤੋਂ ਥੋੜ੍ਹੀ ਦੇਰ ਬਾਅਦ ਤਕਰੀਬਨ 11 ਵਜੇ ਲੁਟੇਰੇ ਕੰਪਲੈਕਸ ਵਿਚ ਦਾਖਲ ਹੋ ਗਏ ਅਤੇ ਉਨ੍ਹਾਂ ਨੇ ਦਰਵਾਜ਼ੇ ਨੂੰ ਅੰਦਰੋਂ ਬੰਦ ਕਰ ਦਿੱਤਾ।

ਇਹ ਵੀ ਪੜੋ: PM ਮੋਦੀ ਦੇ ਮੁਫ਼ਤ ਵੈਕਸੀਨ ਵਾਲੇ ਐਲਾਨ 'ਤੇ ਬਾਬਾ ਰਾਮਦੇਵ ਨੇ ਮੁੜ ਕੀਤੀ ਟਿੱਪਣੀ

ਇਸ ਤੋਂ ਬਾਅਦ ਉਨ੍ਹਾਂ ਨੇ ਬੈਂਕ ਮੁਲਾਜ਼ਮਾਂ ਅਤੇ ਇਕ ਗ੍ਰਾਹਕ ਨੂੰ ਬੰਧਕ ਬਣਾ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਬਦਮਾਸ਼ ਗ੍ਰਾਹਕ ਦੇ 44 ਹਜ਼ਾਰ ਰੁਪਏ ਵੀ ਲੁੱਟ ਕੇ ਲੈ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਤਿਰਹੁਤ ਰੇਂਜ ਦੇ ਆਈ.ਜੀ. ਗਣੇਸ਼ ਕੁਮਾਰ (I.G. Ganesh Kumar) ਅਤੇ ਵੈਸ਼ਾਲੀ ਦੇ ਐੱਸ.ਪੀ. ਮਨੀਸ਼ (S.P. Manish) ਨੇ ਵਾਰਦਾਤ ਵਾਲੀ ਥਾਂ 'ਤੇ ਜਾ ਕੇ ਮੁਆਇਨਾ ਕੀਤਾ ਹੈ। ਪੁਲਸ ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ (CCTV camera) ਦੀ ਫੁਟੇਜ ਖੰਗਾਲ ਰਹੀ ਹੈ।

ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਦੇ ਪੁਲਸ ਮੁਕਾਬਲੇ 'ਤੇ ਪਰਿਵਾਰ ਨੇ ਖੜ੍ਹੇ ਕੀਤੇ ਸਵਾਲ

ਬੈਂਕ ਖੁੱਲ੍ਹਣ ਤੋਂ ਥੋੜ੍ਹੀ ਦੇਰ ਬਾਅਦ ਹੀ ਅਪਰਾਧੀ ਬੈਂਕ ਵਿਚ ਦਾਖਲ ਹੋ ਗਏ ਅਤੇ ਹਥਿਆਰਾਂ ਦੇ ਜ਼ੋਰ 'ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਬਦਮਾਸ਼ਾਂ ਨੇ ਹਥਿਆਰ ਦੇ ਜ਼ੋਰ 'ਤੇ ਗਾਹਕ ਅਤੇ ਬੈਂਕ ਮੁਲਾਜ਼ਮਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਜਾਣਕਾਰੀ ਮੁਤਾਬਕ ਬਾਈਕ ਸਵਾਰ 5 ਬਦਮਾਸ਼ਾਂ ਨੇ ਘਟਨਾ ਨੂੰ ਅੰਜਾਮ ਦਿੱਤਾ। ਲੁੱਟ ਤੋਂ ਬਾਅਦ ਉਹ ਹਥਿਆਰ ਲਹਿਰਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਬਦਮਾਸ਼ਾਂ ਦੇ ਜਾਣ ਤੋਂ ਬਾਅਦ ਬੈਂਕ ਮੁਲਾਜ਼ਮਾਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਿਸ ਬੈੰਕ ਅੰਦਰ ਲੱਗੇ ਸੀ.ਸੀ.ਟੀ.ਵੀ. ਫੁਟੇਜ ਨੂੰ ਵੀ ਖੰਗਾਲ ਰਹੀ ਹੈ।

In The Market