LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਗੋਲਡਨ ਬੁਆਏ' ਨੀਰਜ ਚੋਪੜਾ ਉੱਤੇ ਤੋਹਫਿਆਂ ਦੀ ਬਰਸਾਤ, ਹਰਿਆਣਾ ਸਰਕਾਰ ਨੇ ਖੋਲਿਆ ਖਜ਼ਾਨਾ

7neeraj5

ਚੰਡੀਗੜ੍ਹ: ਟੋਕੀਓ ਓਲੰਪਿਕਸ (Tokyo Olympics) ਵਿਚ ਨੀਰਜ ਚੋਪੜਾ (neeraj chopra) ਲਈ ਇਤਿਹਾਸ ਰਚਣ ਤੋਂ ਬਾਅਦ, ਹਰਿਆਣਾ ਸਰਕਾਰ (Haryana Govt.) ਨੇ ਤੋਹਫ਼ਿਆਂ (Gifts) ਦੀ ਵਰਖਾ ਕਰ ਦਿੱਤੀ ਹੈ। ਕਿਸੇ ਵੀ ਅਥਲੈਟਿਕਸ ਈਵੈਂਟ ਵਿਚ ਇਹ ਰਿਕਾਰਡ ਬਣਾਉਣ ਵਾਲੇ ਨੀਰਜ ਪਹਿਲੇ ਖਿਡਾਰੀ ਬਣ ਗਏ ਹਨ। ਜਿਸ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar lal Khattar) ਨੇ ਉਨ੍ਹਾਂ ਨੂੰ 6 ਕਰੋੜ ਰੁਪਏ ਦੇਣ ਦੇ ਐਲਾਨ ਦੇ ਨਾਲ-ਨਾਲ ਕਈ ਤੋਹਫਿਆਂ ਨਾਲ ਨਵਾਜ਼ਿਆ ਹੈ। ਇਸ ਤੋਂ ਇਲਾਵਾ ਆਨੰਦ ਮਹਿੰਦਰਾ ਨੇ ਨੀਰਜ ਲਗਜ਼ਰੀ ਕਾਰ ਦੇਣ ਦਾ ਵੀ ਐਲਾਨ ਕੀਤਾ ਹੈ।

ਪੜੋ ਹੋਰ ਖਬਰਾਂ: ਪਤਨੀ ਦੇ ਸਰੀਰ ਨੂੰ ਜਾਇਦਾਦ ਮੰਨ ਮਰਜ਼ੀ ਕਰਨਾ ਵਿਆਹੁਤਾ ਜ਼ਬਰ ਜਨਾਹ: ਹਾਈ ਕੋਰਟ

ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਟ੍ਰੈਕ ਐਂਡ ਫੀਲਡ ਮੁਕਾਬਲੇ ਵਿਚ ਪਹਿਲੀ ਵਾਰ ਭਾਰਤ ਲਈ ਸੋਨ ਤਗਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਨੀਰਜ ਦੀ ਯਾਤਰਾ ਸੰਘਰਸ਼ਾਂ ਨਾਲ ਭਰੀ ਹੋਈ ਸੀ। ਕੋਰੋਨਾ ਦੇ ਸਮੇਂ ਦੌਰਾਨ ਨੀਰਜ ਨੂੰ ਸਹੀ ਸਿਖਲਾਈ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਅਜਿਹੇ ਸਮੇਂ ਸਿਖਲਾਈ ਕੇਂਦਰ ਬੰਦ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਗੋਡਿਆਂ ਦੀ ਸਰਜਰੀ ਵੀ ਹੋਈ ਸੀ। ਜਿਸ ਕਾਰਨ ਉਹ ਇਕ ਸਾਲ ਤੱਕ ਮੈਦਾਨ ਤੋਂ ਬਾਹਰ ਰਹੇ। ਫਿਰ ਵੀ ਨੀਰਜ ਨੇ ਇਹ ਰਿਕਾਰਡ ਹਾਸਲ ਕੀਤਾ।

ਪੜੋ ਹੋਰ ਖਬਰਾਂ: Tokyo Olympics: ਬਜਰੰਗ ਪੁਨੀਆ ਨੇ 65 ਕਿੱਲੋਗ੍ਰਾਮ ਵਰਗ ਕੁਸ਼ਤੀ 'ਚ ਜਿੱਤਿਆ ਕਾਂਸੀ ਤਮਗਾ

ਨੀਰਜ ਦਾ ਜਨਮ ਪਾਣੀਪਤ, ਹਰਿਆਣਾ ਵਿਚ ਹੋਇਆ। ਨੀਰਜ ਦੇ ਪਿਤਾ ਦਾ ਨਾਂ ਸਤੀਸ਼ ਕੁਮਾਰ ਅਤੇ ਮਾਂ ਦਾ ਨਾਂ ਸਰੋਜ ਦੇਵੀ ਹੈ। ਨੀਰਜ ਚੋਪੜਾ ਦੇ ਕੁੱਲ 5 ਭੈਣ-ਭਰਾ ਹਨ, ਜਿਨ੍ਹਾਂ ਵਿਚ ਨੀਰਜ ਸਭ ਤੋਂ ਵੱਡੇ ਹਨ। ਨੀਰਜ ਹੁਣ 23 ਸਾਲ ਦੇ ਹਨ ਅਤੇ ਉਨ੍ਹਾਂ ਨੇ ਪਾਣੀਪਤ ਤੋਂ ਗ੍ਰੈਜੂਏਸ਼ਨ ਕੀਤੀ ਹੈ। ਨੀਰਜ ਦੇ ਪਿਤਾ ਪਾਣੀਪਤ ਜ਼ਿਲੇ ਦੇ ਖੰਡਾਰਾ ਪਿੰਡ ਦੇ ਇਕ ਛੋਟੇ ਕਿਸਾਨ ਹਨ ਅਤੇ ਘਰ ਦੀ ਸਾਰੀ ਜ਼ਿੰਮੇਵਾਰੀ ਨੀਰਜ ਦੇ ਪਿਤਾ ਉੱਤੇ ਹੈ। ਨੀਰਜ ਦੀ ਮਾਂ ਇੱਕ ਘਰੇਲੂ ਔਰਤ ਹੈ।

ਪੜੋ ਹੋਰ ਖਬਰਾਂ: Tokyo Olympics: ਨੀਰਜ ਨੇ ਰਚਿਆ ਇਤਿਹਾਸ, ਜੈਵਲਿਨ ਥ੍ਰੋਅ 'ਚ ਭਾਰਤ ਖਾਤੇ ਆਇਆ 'ਗੋਲਡ'

ਨੀਰਜ ਚੋਪੜਾ ਦੇ ਕੋਚ ਦਾ ਨਾਂ ਉਵੇ ਹੋਨ ਹੈ ਅਤੇ ਉਹ ਜਰਮਨੀ ਤੋਂ ਜੈਵਲਿਨ ਅਥਲੀਟ ਰਹਿ ਚੁੱਕੇ ਹਨ। ਨੀਰਜ ਨੇ ਉਵੇ ਤੋਂ ਸਿਖਲਾਈ ਲੈਣ ਤੋਂ ਬਾਅਦ ਹੀ ਓਲੰਪਿਕ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ।

In The Market