LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੀ7 ਸੰਮੇਲਨ 'ਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਮੋਦੀ, ਵਰਚੁਅਲ ਮੀਟਿੰਗ ਰਾਹੀਂ ਕਰਨਗੇ ਸੰਬੋਧਿਤ

g7 summit

ਨਵੀਂ ਦਿੱਲੀ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਅੱਜ ਜੀ7 ਸਮਿਟ (G7 Summit) ਵਿਚ ਹਿੱਸਾ ਲੈਣਗੇ। ਪੀ.ਐਮ. ਮੋਦੀ ਵੀਡੀਓ ਕਾਨਫਰੰਸਿੰਗ (video Confrencing) ਰਾਹੀਂ ਜੀ7 ਸ਼ਿਖਰ ਸੰਮੇਲਨ ਨੂੰ ਸੰਬੋਧਿਤ ਕਰਨਗੇ। ਤੁਹਾਨੂੰ ਦੱਸ ਦਈਏ ਕਿ ਪੀ.ਐੱਮ. ਨਰਿੰਦਰ ਮੋਦੀ ਜੀ7 ਸਮਿਟ 12 ਅਤੇ 13 ਜੂਨ ਨੂੰ ਕੁਲ 3 ਸੰਪਰਕ (ਆਊਟਰੀਚ) ਸੈਸ਼ਨਾਂ ਨੂੰ ਸੰਬੋਧਿਤ ਕਰਨਗੇ। ਇਨ੍ਹਾਂ ਤਿੰਨ ਸੈਸ਼ਨਾਂ ਦਾ ਥੀਮ ਹੈ-ਬਿਲਡਿੰਗ ਬੈਕ ਸਟ੍ਰਾਂਗ (Building back strong), ਬਿਲਡਿੰਗ ਬੈਕ ਟੂਗੈਦਰ (Building back together), ਬਿਲਡਿੰਗ ਬੈਕ ਗ੍ਰੀਨਰ (Building back greener)। ਤੁਹਾਨੂੰ ਦੱਸ ਦਈਏ ਕਿ ਜੀ7 ਸਮੂਹ ਵਿਚ ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਅਮਰੀਕਾ ਸ਼ਾਮਲ ਹੈ। ਜੀ7 ਦੇ ਪ੍ਰਧਾਨ ਦੇ ਨਾਅਤੇ ਬ੍ਰਿਟੇਨ ਨੇ ਭਾਰਤ, ਆਸਟ੍ਰੇਲੀਆ, ਦੱਖਣੀ ਕੋਰੀਆ ਅਤੇ ਦੱਖਣੀ ਅਫਰੀਕਾ ਨੂੰ ਸ਼ਿਖਰ ਸੰਮੇਲਨ ਵਿਚ ਸੱਦਾ ਦਿੱਤਾ ਗਿਆ ਹੈ।

G7: PM and Blinken discuss 'close alignment' of UK-US foreign policy - BBC  News
ਦੱਖਣ-ਪੱਛਮੀ ਬ੍ਰਿਟੇਨ ਵਿਚ ਜੀ-7 ਸ਼ਿਖਰ ਸੰਮੇਲਨ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ 50 ਕਰੋੜ ਖੁਰਾਕ ਅਤੇ ਜਾਨਸਨ ਨੇ ਕੋਵਿਡ-19 ਰੋਕੂ ਟੀਕੇ ਦੀਆਂ 10 ਕਰੋੜ ਖੁਰਾਕ ਸਾਂਝੀਆਂ ਕਰਨ ਦੀ ਵਚਨਬੱਧਤਾ ਜਤਾਈ। ਇਸ ਸ਼ਿਖਰ ਸੰਮੇਲਨ ਦਾ ਮੁੱਖ ਜ਼ੋਰ ਕੋਵਿਡ-19 ਤੋਂ ਉਬਰਣ 'ਤੇ ਹੋਵੇਗ। ਬਾਈਡੇਨ ਨੇ ਕਿਹਾ ਕਿ ਅਸੀਂ ਆਪਣੇ ਸੰਸਾਰਕ ਭਾਈਵਾਲਾਂ ਦੇ ਨਾਲ ਮਿਲ ਕੇ ਦੁਨੀਆ ਨੂੰ ਇਸ ਮਹਾਮਾਰੀ ਤੋਂ ਬਾਹਰ ਕੱਢਣ ਵਿਚ ਮਦਦ ਕਰਨ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਪਣੇ ਸੰਸਾਰਕ ਭਾਈਵਾਲਾਂ ਦੇ ਨਾਲ ਮਿਲ ਕੇ ਅਸੀਂ ਇਸ ਸੰਸਾਰਕ ਮਹਾਮਾਰੀ ਤੋਂ ਦੁਨੀਆ ਨੂੰ ਛੁਟਕਾਰਾ ਦਿਵਾਉਣ ਲਈ ਕੰਮ ਕਰਾਂਗੇ।

What is the G7? … Its Purpose and History of Influence
ਨੇਤਾਵਾਂ ਦੀ ਇਹ ਮੀਟਿੰਗ ਕਾਰਬਿਸ ਬੇ ਦੇ ਇਕ ਰਿਜ਼ਾਰਟ ਵਿਚ ਹੋ ਰਹੀ ਹੈ ਅਤੇ ਇਸ ਨਾਲ ਸੰਸਾਰਕ ਅਰਥਵਿਵਸਥਾ ਵਿਚ ਵੀ ਨਵੀਂ ਜਾਨ ਆਉਣ ਦੀ ਉਮੀਦ ਹੈ। ਸ਼ੁੱਕਰਵਾਰ ਨੂੰ ਨਿਯਮਾਂ 'ਤੇ ਘੱਟੋ-ਘੱਟ 15 ਫੀਸਦੀ ਸੰਸਾਰਕ ਟੈਕਸ ਨੂੰ ਰਸਮੀ ਰੂਪ ਵਿਚ ਅਪਣਾਇਆ ਜਾਵੇਗਾ। ਇਸ ਦੇ ਲਈ ਇਨ੍ਹਾਂ ਦੇਸ਼ਾਂ ਦੇ ਵਿੱਤ ਮੰਤਰੀਆਂ ਵਿਚਾਲੇ ਇਕ ਹਫਤਾ ਪਹਿਲਾਂ ਇਕ ਸਮਝੌਤਾ ਹੋਇਆ ਸੀ। ਇਹ ਬਾਈਡੇਨ ਪ੍ਰਸ਼ਾਸਨ ਲਈ ਇਕ ਸੰਭਾਵਿਤ ਜਿੱਤ ਹੈ, ਜਿਸ ਨੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੇ ਭੁਗਤਾਨ ਦੇ ਤਰੀਕੇ ਦੇ ਰੂਪ ਵਿਚ ਸੰਸਾਰਕ ਘੱਟੋ-ਘੱਟ ਟੈਕਸ ਦਾ ਪ੍ਰਸਤਾਵ ਕੀਤਾ ਹੈ।

In The Market