LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PM ਮੋਦੀ ਨੇ ਲਾਂਚ ਕੀਤੀ ਜਨਜੀਵਨ ਮਿਸ਼ਨ ਐਪ,ਕਿਹਾ- 'ਪਾਣੀ ਦੀ ਹਰ ਬੂੰਦ ਬਚਾਉਣਾ ਹੈ ਜਰੂਰੀ'

2 oct jal jivan mission

ਨਵੀਂ  ਦਿੱਲੀ : ਮਹਾਤਮਾ ਗਾਂਧੀ ਜੰਯਤੀ ਮੌਕੇ ਪ੍ਰਧਾਨ ਮੰਤਰੀ ਨੇ ਅੱਜ ਜਲ ਜੀਵਨ ਮਿਸ਼ਨ ਐਪ ਨੂੰ ਲਾਂਚ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਜਲ ਜੀਵਨ ਮਿਸ਼ਨ ਵੀ ਲਾਂਚ ਕੀਤਾ।ਪੀਐਮ ਮੋਦੀ ਨੇ ਇਸ ਦੌਰਾਨ ਜਲ ਜੀਵਨ ਮਿਸ਼ਨ ਤਹਿਤ ਲਾਭ ਪ੍ਰਾਪਤ ਕਰਨ ਵਾਲੇ ਲੋਕਾਂ ਨਾਲ ਗੱਲ ਵੀ ਕੀਤੀ।ਇਸ ਦੌਰਾਨ ਉਨ੍ਹਾਂ ਨੇ ਕਿਹਾ ਬਾਪੂ ਜੀ ਅਤੇ ਲਾਲ ਬਹਾਦੁਰ ਸਾਸ਼ਤਰੀ ਜੀ ਇੰਨ੍ਹਾਂ ਦੋਨਾਂ ਮਹਾਨ ਵਿਅਕਤੀਆਂ ਦੇ ਦਿਲਾਂ ਵਿਚ ਪਿੰਡ ਹੀ ਵਸੇ ਹੋਏ ਸਨ। ਮੈਨੂੰ ਖੁਸ਼ੀ ਹੈ ਕਿ ਅੱਜ ਦੇ ਦਿਨ ਦੇਸ਼ਭਰ ਦੇ ਲੱਖਾਂ ਪਿੰਡਾਂ ਦੇ ਲੋਕ ਗ੍ਰਾਮ ਸਭਾਵਾਂ ਦੇ ਰੂਪ ਵਿਚ ਜਲ ਜੀਵਨ 'ਤੇ ਵਿਚਾਰ ਕਰ ਰਹੇ ਹਨ।

Also Read : ਕਿਸਾਨ ਅੰਦੋਲਨ 'ਤੇ ਅਨਿਲ ਵਿਜ ਦੀ ਟਿੱਪਣੀ, ਕਿਹਾ- 'ਦੇਸ਼ 'ਚ ਹਿੰਸਕ ਅੰਦੋਲਨ ਕਰਨ ਦੀ ਇਜ਼ਾਜਤ ਨਹੀਂ'

ਪੀਐਮ ਮੋਦੀ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਦਾ ਵਿਜ਼ਨ,ਸਿਰਫ ਲੋਕਾਂ ਤਕ ਪਾਣੀ ਪਹੁੰਚਾਉਣਾ ਨਹੀਂ ਹੈ। ਇਹ ਵਿਕੇਂਦਰੀਕਰਨ ਦੀ ਵੀ ਬਹੁਤ ਵੱਡੀ ਲਹਿਰ ਹੈ। ਇਹ Village Driven...Women Driven Movement ਹੈ।  ਇਸਦਾ ਮੁੱਖ ਅਧਾਰ,ਜਨਅੰਦਲੋਨ ਅਤੇ ਜਨਤਕ ਭਾਗੀਦਾਰੀ ਹੈ।ਪੀਐਮ ਮੋਦੀ ਨੇ ਕਿਹਾ ਕਿ ਗਾਂਧੀ ਜੀ ਕਹਿੰਦੇ ਹਨ 'ਗ੍ਰਾਮ ਸਵਰਾਜ' ਦਾ ਅਸਲ ਅਰਥ ਆਤਮਵਿਸ਼ਵਾਸ ਨਾਲ ਭਰਪੂਰ ਹੋਣਾ ਹੈ।ਇਸ ਲਈ ਮੇਰੀ ਹਮੇਸ਼ਾ ਕੋਸਿਸ਼ ਇਹੀ ਰਹਿੰਦੀ ਹੈ ਕਿ 'ਗ੍ਰਾਮ ਸਵਰਾਜ' ਦੀ ਇਹ ਸੋਚ,ਪ੍ਰਾਪਤੀਆਂ ਵੱਲ ਅੱਗੇ ਵਧੇ।ਪੀਐਮ ਮੋਦੀ ਨੇ ਕਿਹਾ ਕਿ ਗਾਂਧੀ ਜੀ ਕਹਿੰਦੇ ਹਨ 'ਗ੍ਰਾਮ ਸਵਰਾਜ' ਦਾ ਅਸਲ ਅਰਥ ਆਤਮਵਿਸ਼ਵਾਸ ਨਾਲ ਭਰਪੂਰ ਹੋਣਾ ਹੈ।ਇਸ ਲਈ ਮੇਰੀ ਹਮੇਸ਼ਾ ਕੋਸਿਸ਼ ਇਹੀ ਰਹਿੰਦੀ ਹੈ ਕਿ 'ਗ੍ਰਾਮ ਸਵਰਾਜ' ਦੀ ਇਹ ਸੋਚ,ਪ੍ਰਾਪਤੀਆਂ ਵੱਲ ਅੱਗੇ ਵਧੇ।

Also Read  : ਵੱਡੇ ਢਿੱਡ ਨਾਲ ਪੁਲਿਸ ਦੀ ਨੌਕਰੀ ਨਹੀਂ ਹੋਵੇਗੀ ਆਸਾਨ! ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ

ਕੀ ਹੈ ਜਲ ਜੀਵਨ ਮਿਸ਼ਨ,ਕਦੋਂ ਹੋਈ ਸ਼ੁਰੂਆਤ ?
ਭਾਰਤ 'ਚ ਅਜੇ ਵੀ ਕੁਝ ਅਜਿਹੇ ਪਿੰਡ ਹਨ ਜਿਥੇ ਲੋਕਾਂ ਨੂੰ ਪਾਣੀ ਭਰਣ ਲਈ ਖੂੰਹ ,ਦੂਜਿਆਂ ਦੇ ਘਰ ਜਾਂ ਫਿਰ ਸਰਕਾਰੀ ਹੈਂਡ ਪੰਪ 'ਤੇ ਜਾਣਾ ਪੈਂਦਾ ਹੈ। ਅਜਿਹੇ 'ਚ ਪੀਐਮ ਮੋਦੀ ਨੇ 15 ਅਗਸਤ 2019 ਨੂੰ ਲਾਲ ਕਿਲ੍ਹੇ ਤੋਂ ਜੀਵਨ ਵਿਚ ਬਦਲਾਅ ਲੈਕੇ ਆਉਣ ਵਾਲੇ ਜਲਜੀਵਨ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ।ਇਸ ਮਿਸ਼ਨ ਦਾ ਉਦੇਸ਼ 2024 ਤਕ ਪਿੰਡਾਂ ਦੇ ਹਰੇਕ ਪਰਿਵਾਰ ਨੂੰ ਟੂਟੀ ਦੇ ਪਾਣੀ ਦਾ ਕੁਨੈਕਸ਼ਨ ਦੇਣਾ ਹੈ । 


 

In The Market