ਵੱਡੇ ਢਿੱਡ ਨਾਲ ਪੁਲਿਸ ਦੀ ਨੌਕਰੀ ਨਹੀਂ ਹੋਵੇਗੀ ਆਸਾਨ! ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ

ਚੰਡੀਗੜ੍ਹ : ਪੰਜਾਬ ਪੁਲਿਸ ਕਰਮਚਾਰੀਆਂ ਦੇ ਲਈ ਵਧੇ ਹੋਏ ਢਿੱਡ ਨਾਲ ਨੌਕਰੀ ਕਰਨਾ ਆਸਾਨ ਨਹੀਂ ਹੋਵੇਗਾ। ਪੰਜਾਬ ਪੁਲਿਸ ਹੁਣ ਹਰ ਤਿੰਨ ਮਹੀਨੇ ਬਾਅਦ ਮੋਟਾਪੇ ਤੋਂ…

ਚੰਡੀਗੜ੍ਹ : ਪੰਜਾਬ ਪੁਲਿਸ ਕਰਮਚਾਰੀਆਂ ਦੇ ਲਈ ਵਧੇ ਹੋਏ ਢਿੱਡ ਨਾਲ ਨੌਕਰੀ ਕਰਨਾ ਆਸਾਨ ਨਹੀਂ ਹੋਵੇਗਾ। ਪੰਜਾਬ ਪੁਲਿਸ ਹੁਣ ਹਰ ਤਿੰਨ ਮਹੀਨੇ ਬਾਅਦ ਮੋਟਾਪੇ ਤੋਂ ਪਰੇਸ਼ਾਨ ਕਰਮਚਾਰੀਆਂ ਦੇ ਲਈ ਲਗਾਏ ਜਾਣ ਵਾਲੇ ਫਿਜ਼ਿਕਲ ਕੈਂਪ ਦਾ ਆਨਲਾਈਨ ਰਿਕਾਰਡ ਰੱਖੇਗੀ। ਇਸ ਦੇ ਲਈ ਡੀਜੀਪੀ ਦਫਤਰ ਤੋਂ ਹਿਦਾਇਤਾਂ ਵੀ ਆ ਗਈਆਂ ਹਨ ਤੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਇਸ ਨੂੰ ਅੰਮ੍ਰਿਤਸਰ ਵਿਚ ਲਾਗੂ ਕਰਨ ਦਾ ਹੁਕਮ ਵੀ ਦੇ ਦਿੱਤਾ ਹੈ।

Also Read : ਪੰਜਾਬ CM ਨੇ ਫਿਰ ਹੈਰਾਨ ਕੀਤੇ ਲੋਕ, ਨਾਰਮਲ ਫਲਾਈਟ ‘ਚ ਬਿਨਾਂ ਮੁਸਾਫਰਾਂ ਨੂੰ ਪਤਾ ਲੱਗੇ ਕੀਤਾ ਸਫਰ

ਡਾ. ਸੁਖਚੈਨ ਸਿੰਘ ਗਿੱਲ ਨੇ ਹੁਕਮ ਜਾਰੀ ਕੀਤੇ ਹਨ ਕਿ ਪੁਲਿਸ ਲਾਈਨ ਵਿਚ ਲਗਾਏ ਜਾਣ ਵਾਲੇ ਕੈਂਪ ਦਾ ਡਿਜੀਟਲ ਰਿਕਾਰਡ ਰੱਖਿਆ ਜਾਵੇ। ਇਹ ਉਹ ਕੈਂਪ ਹੈ, ਜਿਸ ਵਿਚ ਮੋਟਾਪੇ ਤੋਂ ਪਰੇਸ਼ਾਨ ਪੁਲਿਸ ਕਰਮਚਾਰੀਆਂ ਦੀ ਫਿਜ਼ੀਕਲ ਟ੍ਰੇਨਿੰਗ ਕੀਤੀ ਜਾਂਦੀ ਹੈ। ਇਸ ਮਾਮਲੇ ਵਿਚ ਪੁਲਿਸ ਕਮਿਸ਼ਨਰ ਨੇ ਇਕ ਕਮੇਟੀ ਦਾ ਗਠਨ ਵੀ ਕੀਤਾ ਹੈ, ਜਿਸ ਵਿਚ ਜੁਆਇੰਟ ਪੁਲਿਸ ਕਮਿਸ਼ਨਰ, ਸਹਾਇਕ ਪੁਲਿਸ ਕਮਿਸ਼ਨਰ, ਪੁਲਿਸ ਲਾਈਨ ਇੰਚਾਰਜ, ਪੁਲਿਸ ਟ੍ਰੇਨਿੰਗ ਸਕੂਲ ਇੰਚਾਰਜ ਤੇ ਸੀਡੀਆਈ ਪੁਲਿਸ ਲਾਈਨ ਨੂੰ ਜੋੜਿਆ ਗਿਆ ਹੈ। ਇਹ ਸਾਰੇ ਲਗਾਤਾਰ ਕੈਂਪ ਆਯੋਜਿਤ ਕਰਨਗੇ ਤੇ ਇਸ ਦਾ ਡਿਜੀਟਲ ਰਿਕਾਰਡ ਵੀ ਮੈਂਟੇਨ ਕਰਨਗੇ।

Also Read : ਝੋਨੇ ਦੀ ਖਰੀਦ ਵਿਚ ਹੋ ਰਹੀ ਦੇਰੀ ਤੋਂ ਖਫਾ ਕਿਸਾਨਾਂ ਵੱਲੋਂ ਵਿਧਾਇਕਾਂ ਦੇ ਘਰਾਂ ਦੀ ਘੇਰਾਬੰਦੀ ਸ਼ੁਰੂ

ਹਾਈਕੋਰਟ ਸਖਤ
ਪੰਜਾਬ ਪੁਲਿਸ ਇਨ੍ਹਾਂ ਹੁਕਮਾਂ ਨੂੰ ਹਾਈਕੋਰਟ ਦੀ ਡਾਈਰੈਕਸ਼ਨ ਦੇ ਬਾਅਦ ਲਾਗੂ ਕਰ ਰਹੀ ਹੈ। ਬੀਤੇ ਦਿਨੀਂ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ। ਜਗਸੀਰ ਸਿੰਘ ਤੇ ਜਗੀਰ ਸਿੰਘ V/S ਸਟੇਟ ਆਫ ਪੰਜਾਬ ਮਾਮਲੇ ਨੂੰ ਹਾਈਕੋਰਟ ਨੇ ਡਿਸਪੋਜ਼ ਆਫ ਕਰਦੇ ਹੋਏ ਪੰਜਾਬ ਪੁਲਿਸ ਨੂੰ ਹਿਦਾਇਤ ਦਿੱਤੀ ਕਿ ਸਾਰੇ ਕੈਂਪਾਂ ਦਾ ਡਿਜੀਟਲ ਰਿਕਾਰਡ ਰੱਖਣ, ਜੋ ਤਿੰਨ ਮਹੀਨੇ ਬਾਅਦ ਆਯੋਜਿਤ ਕੀਤੇ ਜਾਂਦੇ ਹਨ ਤਾਂਕਿ ਕੋਰਟ ਇਨ੍ਹਾਂ ਦੀ ਸਮੇਂ-ਸਮੇਂ ਉੱਤੇ ਇੰਸਪੈਕਸ਼ਨ ਕਰ ਸਕੇ।

Leave a Reply

Your email address will not be published. Required fields are marked *