LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ CM ਨੇ ਫਿਰ ਹੈਰਾਨ ਕੀਤੇ ਲੋਕ, ਨਾਰਮਲ ਫਲਾਈਟ 'ਚ ਬਿਨਾਂ ਮੁਸਾਫਰਾਂ ਨੂੰ ਪਤਾ ਲੱਗੇ ਕੀਤਾ ਸਫਰ

whatsapp image 2021 10 02 at 1

ਚੰਡੀਗੜ੍ਹ : ਪੰਜਾਬ ਦੇ ਨਵੇਂ ਮੁੱਖ ਮੰਤਰੀ ਨੇ ਸ਼ੁੱਕਰਵਾਰ ਰਾਤ ਆਮ ਆਦਮੀ ਵਾਲਾ ਸਟਾਈਲ ਦਿਖਾਇਆ। ਉਹ ਦਿੱਲੀ ਤੋਂ ਚੰਡੀਗੜ੍ਹ ਨਾਰਮਲ ਫਲਾਈਟ ਰਾਹੀਂ ਵਾਪਸ ਪਰਤੇ। ਉਨ੍ਹਾਂ ਨੇ ਇਕਨਾਮੀ ਕਲਾਸ ਵਿਚ ਆਮ ਯਾਤਰੀ ਵਾਂਗ ਸਫਰ ਕੀਤਾ। ਦਿਲਚਸਪ ਗੱਲ ਇਹ ਰਹੀ ਕਿ ਫਲਾਈਟ ਵਿਚ ਬੈਠੇ ਹੋਰਾਂ ਯਾਤਰੀਆਂ ਨੂੰ ਕੁਝ ਵੀ ਪਤਾ ਨਹੀਂ ਸੀ। ਚੰਨੀ ਆਮ ਯਾਤਰੀਆਂ ਵਾਂਗ ਹੀ ਆਏ। ਚੰਡੀਗੜ੍ਹ ਏਅਰਪੋਰਟ ਉੱਤੇ ਉਤਰਣ ਤੋਂ ਬਾਅਦ ਹੀ ਸਕਿਓਰਿਟੀ ਤੇ ਅਫਸਰਾਂ ਦਾ ਦਲ ਪਹੁੰਚਿਆ ਤਾਂ ਲੋਕ ਹੈਰਾਨ ਰਹਿ ਗਏ। ਉਦੋਂ ਹੋਰਾਂ ਯਾਤਰੀਆਂ ਨੂੰ ਸਮਝ ਆਇਆ ਕਿ ਉਨ੍ਹਾਂ ਦੇ ਨਾਲ ਬੈਠੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਨ।

Also Read : ਕਿਸਾਨਾਂ ਘੇਰਿਆ ਕੈਬਨਿਟ ਮੰਤਰੀ ਪਰਗਟ ਸਿੰਘ ਦਾ ਘਰ, ਝੋਨੇ ਦੀ ਖਰੀਦ 'ਚ ਦੇਰੀ 'ਤੇ ਹਨ ਨਾਰਾਜ਼

ਦਰਅਸਲ ਚਰਨਜੀਤ ਸਿੰਘ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਸ਼ੁੱਕਰਵਾਰ ਨੂੰ ਮਿਲੇ ਸਨ। ਇਸ ਤੋਂ ਬਾਅਦ ਉਹ ਕਪੂਰਥਲਾ ਹਾਊਸ ਠਹਿਰੇ ਸਨ। ਉਨ੍ਹਾਂ ਦਾ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਮਿਲਣ ਦਾ ਵੀ ਪ੍ਰੋਗਰਾਮ ਸੀ। ਹਾਲਾਂਕਿ ਮੁਲਾਕਾਤ ਨਹੀਂ ਹੋ ਸਕੀ ਸੀ। ਰਾਤ ਨੂੰ ਪੰਜਾਬ ਸਰਕਾਰ ਦਾ ਹੈਲੀਕਾਪਟਰ ਉਡਾਣ ਨਹੀਂ ਭਰ ਸਕਦਾ ਸੀ। ਉਨ੍ਹਾਂ ਦੀ ਸਰਕਾਰ ਦੇ ਕੋਲ ਵਿਧਾਨ ਸਭਾ ਐਲਾਨ ਤੋਂ ਪਹਿਲਾਂ ਸਿਰਫ 3 ਮਹੀਨੇ ਬਚੇ ਹਨ। ਅਜਿਹੇ ਵਿਚ ਚੰਡੀਗੜ੍ਹ ਪਰਤ ਕੇ ਕੰਮ ਕਰ ਸਕਣ। ਇਸ ਲਈ ਉਹ ਨਾਰਮਲ ਫਲਾਈਟ ਤੋਂ ਹੀ ਆ ਗਏ।

Also Read : ਲੱਦਾਖ ਦੀ ਧਰਤੀ ਤੋਂ ਬੋਲੇ ਨਰਵਣੇ, 'ਕੰਟਰੋਲ ਵਿਚ ਹਾਲਾਤ, ਚੁਣੌਤੀ ਲਈ ਤਿਆਰ'

ਪ੍ਰਾਈਵੇਟ ਜੈੱਟ ਨੂੰ ਲੈ ਕੇ ਹੋਇਆ ਸੀ ਵਿਵਾਦ
ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈਣ ਦੇ ਬਾਅਦ ਦਿੱਲੀ ਦੌਰੇ ਕਾਰਨ ਵਿਵਾਦ ਹੋਇਆ ਸੀ। ਉਹ ਪ੍ਰਾਈਵੇਟ ਜੈੱਟ ਰਾਹੀਂ ਦਿੱਲੀ ਗਏ ਸਨ। ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਸਨ। ਸਿੱਧੂ ਨੇ ਹੀ ਪ੍ਰਾਈਵੇਟ ਜੈੱਟ ਦੇ ਨਾਲ ਫੋਟੋ ਸੋਸ਼ਲ ਮੀਡੀਆ ਉੱਤੇ ਪਾਈ। ਜਿਵੇਂ ਹੀ ਫੋਟੋ ਸਾਹਮਣੇ ਆਈ, ਵਿਰੋਧੀਆਂ ਦੇ ਹਮਲੇ ਸ਼ੁਰੂ ਹੋ ਗਏ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਫਿਜ਼ੂਲਖਰਚੀ ਉੱਤੇ ਸਵਾਲ ਚੁੱਕੇ। ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨੇ ਵੀ ਟਵੀਟ ਦੇ ਰਾਹੀਂ ਤਿੱਖਾ ਹਮਲਾ ਕੀਤਾ। ਉਦੋਂ ਚੰਨੀ ਨੇ ਕਿਹਾ ਸੀ ਕਿ ਜੇਕਰ ਇਕ ਗਰੀਬ ਦਾ ਬੇਟਾ ਪ੍ਰਾਈਵੇਟ ਜੈੱਟ ਵਿਚ ਬੈਠ ਗਿਆ ਤਾਂ ਕਿਸੇ ਨੂੰ ਕੀ ਤਕਲੀਫ ਹੈ?

In The Market