LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PM ਮੋਦੀ ਤੇ CM ਯੋਗੀ ਨੂੰ ਮਿਲੀ ਜਾਨੋਂ ਮਾਰਨ ਦੀ ਮਿਲੀ ਧਮਕੀ

pmcm235

PM Modi Received Death Threats: ਨੋਇਡਾ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਯੋਗੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਇੱਕ ਨਿੱਜੀ ਚੈਨਲ ਨੂੰ ਡਾਕ ਰਾਹੀਂ ਭੇਜੀ ਗਈ ਹੈ। ਚੈਨਲ ਦੀ ਸ਼ਿਕਾਇਤ 'ਤੇ ਨੋਇਡਾ ਦੇ ਸੈਕਟਰ-20 ਥਾਣਾ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਲਈ ਟੀਮ ਦਾ ਗਠਨ ਕੀਤਾ ਗਿਆ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਮੇਲ 3 ਅਪ੍ਰੈਲ ਨੂੰ ਰਾਤ 10.30 ਵਜੇ ਦੇ ਕਰੀਬ ਇੱਕ ਨਿੱਜੀ ਚੈਨਲ ਨੂੰ ਭੇਜਿਆ ਗਿਆ ਸੀ। ਭੇਜਣ ਵਾਲੇ ਦਾ ਨਾਂ ਕਾਰਤਿਕ ਸਿੰਘ ਹੈ। ਇਹ ਧਮਕੀ ਭਰਿਆ ਮੇਲ ਨਿੱਜੀ ਚੈਨਲ ਨੂੰ singhkartik78107@gmail.com ਤੋਂ ਭੇਜਿਆ ਗਿਆ ਸੀ। ਮੇਲ ਆਉਂਦੇ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਇਸ ਮੇਲ ਤੋਂ ਬਾਅਦ ਨੋਇਡਾ ਪੁਲਿਸ ਨੇ ਕਈ ਟੀਮਾਂ ਨੂੰ ਸਰਗਰਮ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਸਾਈਬਰ ਸੈੱਲ ਦੀ ਵੀ ਮਦਦ ਲਈ ਜਾ ਰਹੀ ਹੈ। ਦੱਸਿਆ ਗਿਆ ਕਿ ਸ਼ਾਮ ਤੱਕ ਇਸ ਮਾਮਲੇ ਵਿੱਚ ਵੱਡੀ ਲੀਡ ਮਿਲ ਜਾਵੇਗੀ। ਵੈਸੇ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੀਐਮ ਮੋਦੀ ਅਤੇ ਸੀਐਮ ਯੋਗੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਤੋਂ ਪਹਿਲਾਂ ਨਵੰਬਰ 2021 ਅਤੇ ਜੂਨ 2021 ਵਿੱਚ ਇੱਕ ਵਿਅਕਤੀ ਨੇ ਪੀਐਮ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।

In The Market