LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ 'ਚ ਮਹਿੰਗਾ ਹੋਇਆ ਪੈਟਰੋਲ-ਡੀਜ਼ਲ ਤਾਂ ਗੁਆਂਢੀ ਦੇਸ਼ ਤੋਂ ਤੇਲ ਭਰਵਾ ਰਹੇ ਨੇ ਲੋਕ 

6 nov 121

ਨਵੀਂ ਦਿੱਲੀ  : ਦੇਸ਼ 'ਚ ਵੱਧ ਰਹੀ ਮਹਿੰਗਾਈ ਦੀ ਮਾਰ ਨੇ ਆਮ ਆਦਮੀ ਦਾ ਲੱਕ ਤੋੜ ਦਿੱਤਾ ਹੈ।ਪੈਟਰੋਲ-ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨਾਲ ਲੋਕਾਂ ਦੀ ਨਾਰਾਜ਼ਗੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ,ਤਦ ਹੀ ਕੇਂਦਰ ਅਤੇ ਰਾਜ ਸਰਕਾਰਾਂ ਨੇ ਟੈਕਸਾਂ 'ਚ ਕਮੀ ਦਾ ਐਲਾਨ ਕਰਕੇ ਜਨਤਾ ਨੂੰ ਥੋੜ੍ਹੀ ਜਿਹੀ ਰਾਹਤ ਦਿੱਤੀ ਹੈ।ਸਰਕਾਰ ਦੇ ਵੱਲੋਂ ਪੈਟਰੋਲ-ਡੀਜ਼ਲ ਦੀ ਕੀਮਤਾਂ 'ਚ ਕਟੌਤੀ ਦਾ ਲਾਭ ਨੇਪਾਲ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਦੇ ਲੋਕ ਨਹੀਂ ਲੈ ਪਾ ਰਹੇ ਹਨ।

Also Read : APS ਦਿਓਲ ਦਾ ਸਿੱਧੂ 'ਤੇ ਵਾਰ, ਕਿਹਾ- 'ਸਿਆਸੀ ਫਾਇਦੇ ਲਈ ਦੇ ਰਹੇ ਨੇ ਗਲਤ ਜਾਣਕਾਰੀ'

ਬਿਹਾਰ ਅਤੇ ਨੇਪਾਲ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਰਹਿਣ ਵਾਲੇ ਲੋਕ ਇਸਦਾ ਲਾਭ ਬਰਾਬਰ ਲੈ ਪਾ ਰਹੇ ਹਨ।ਜਿਸਦਾ ਮੁੱਖ ਕਾਰਨ ਨੇਪਾਲ 'ਚ ਪੈਟਰੋਲ ਅਤੇ ਡੀਜ਼ਲ ਦਾ ਕਾਫੀ ਜਿਆਦਾ  ਸਸਤਾ ਹੋਣਾ ਹੈ।ਸਰਹੱਦੀ ਇਲਾਕੇ ਦੇ ਲੋਕ ਪੈਟਰੋਲ ਅਤੇ ਡੀਜ਼ਲ ਦੇ ਲਈ ਨੇਪਾਲ ਦੇ ਵੱਲ ਆਪਣਾ ਰੁੱਖ ਕਰ ਲਿਆ ਹੈ।ਭਾਰਤ ਦੇ ਮੁਕਾਬਲੇ ਦੇਖੀਏ ਤਾਂ ਨੇਪਾਲ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਾਫੀ ਘੱਟ ਹਨ।

Also Read : ਪੁਲਿਸ ਲਾਈਨ 'ਚ ASI ਗੁਰਮੀਤ ਸਿੰਘ ਦੇ ਸਰਵਿਸ ਰਿਵਾਲਵਰ ਤੋਂ ਚੱਲੀ ਗੋਲੀ, ਮੌਤ

ਨੇਪਾਲ ਦੇ ਸਰਹੱਦੀ ਖੇਤਰ ਨਾਲ ਲੱਗਦੇ ਬਿਹਾਰ ਦੇ ਰਕਸੋਲ 'ਚ ਪੈਟਰੋਲ ਦੀ ਕੀਮਤ 107 ਰੁਪਏ 92 ਪੈਸੇ ਅਤੇ ਡੀਜ਼ਲ ਦੀ ਕੀਮਤ 92 ਰੁਪਏ 98 ਪੈਸੇ ਪ੍ਰਤੀ ਲੀਟਰ ਹੈ।ਰਕਸੋਲ 'ਚ ਪੈਟਰੋਲ ਅਤੇ ਡੀਜ਼ਲ ਦੀ ਇਹ ਕੀਮਤਾਂ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਵੱਲੋਂ ਟੈਕਸ 'ਚ ਕਟੌਤੀ ਕਰ ਕੇ ਦਿੱਤੀ ਗਈ ਹੈ।ਬਿਹਾਰ ਦੇ ਲਿਹਾਜ਼ ਨਾਲ ਦੇਖੀਏ ਤਾਂ ਅੱਜ ਵੀ ਨੇਪਾਲ 'ਚ ਪੈਟਰੋਲ 25 ਰੁਪਏ 17 ਪੈਸੇ ਅਤੇ ਡੀਜ਼ਲ 20 ਰੁਪਏ 95 ਪੈਸੇ ਸਸਤਾ ਹੈ।ਰਕਸੋਲ ਨਾਲ ਲੱਗਦੇ ਨੇਪਾਲ ਦੇ ਪਰਸਾ ਜ਼ਿਲ੍ਹੇ 'ਚ ਇਕ ਲੀਟਰ ਪੈਟਰੋਲ ਦੀ ਕੀਮਤ 132.25 ਨੇਪਾਲੀ ਰੁਪਇਆ ਜਾਂ ਕਹਿ ਸਕਦੇ ਹਾਂ ਕਿ ਭਾਰਤ ਦੇ 82.65 ਰੁਪਏ ਦੇ ਬਰਾਬਰ ਹੈ।ਇਸੇ ਤਰਾਂ ਡੀਜ਼ਲ ਦੀ ਕੀਮਤ ਪ੍ਰਤੀ ਲੀਟਰ 115.25 ਨੇਪਾਲੀ ਰੁਪਇਆ ਜਾਂ 72.03 ਭਾਰਤੀ ਰੁਪਏ ਹੈ। 

In The Market