APS ਦਿਓਲ ਦਾ ਸਿੱਧੂ ‘ਤੇ ਵਾਰ, ਕਿਹਾ- ‘ਸਿਆਸੀ ਫਾਇਦੇ ਲਈ ਦੇ ਰਹੇ ਨੇ ਗਲਤ ਜਾਣਕਾਰੀ’

ਚੰਡੀਗੜ੍ਹ : ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ (APS Deol) ਨੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਇੱਕ ਬਿਆਨ…

ਚੰਡੀਗੜ੍ਹ : ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ (APS Deol) ਨੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਵਜੋਤ ਸਿੱਧੂ ਸਰਕਾਰ ਅਤੇ AG ਦੇ ਕੰਮ ਵਿਚ ਰੁਕਾਵਟ ਪਾ ਰਹੇ ਹਨ। ਸਿੱਧੂ ਸਿਆਸੀ ਫਾਇਦੇ ਲਈ ਗਲਤ ਜਾਣਕਾਰੀ ਦੇ ਰਿਹਾ ਹੈ,  ਨਸ਼ੇ ਅਤੇ ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਵਿੱਚ ਅੜਿੱਕਾ ਬਣ ਰਿਹਾ ਹੈ। ਸਿੱਧੂ ਆਪਣੇ ਸ਼ਬਦਾਂ ਨਾਲ ਸਰਕਾਰ ਦੀ ਮਿਹਨਤ ‘ਤੇ ਪਾਣੀ ਪਾ ਰਹੇ ਹਨ। 

Also Read : ਪੁਲਿਸ ਲਾਈਨ ‘ਚ ASI ਗੁਰਮੀਤ ਸਿੰਘ ਦੇ ਸਰਵਿਸ ਰਿਵਾਲਵਰ ਤੋਂ ਚੱਲੀ ਗੋਲੀ, ਮੌਤ

ਦੱਸ ਦੇਈਏ ਕਿ ਨਵਜੋਤ ਸਿੱਧੂ ਏਜੀ ਅਤੇ ਡੀਜੀਪੀ ਦੀ ਨਿਯੁਕਤੀ ਤੋਂ ਨਾਰਾਜ਼ ਹਨ ਅਤੇ ਆਪਣੀ ਹੀ ਸਰਕਾਰ ‘ਤੇ ਲਗਾਤਾਰ ਹਮਲੇ ਕਰ ਰਹੇ ਹਨ। ਕੱਲ੍ਹ ਉਨ੍ਹਾਂ ਕਿਹਾ ਕਿ ਜਦੋਂ ਤੱਕ ਨਵੇਂ ਏਜੀ ਅਤੇ ਡੀਜੀਪੀ ਨਹੀਂ ਆਉਂਦੇ, ਉਦੋਂ ਤੱਕ ਉਹ ਦਫ਼ਤਰ ਜਾ ਕੇ ਚਾਰਜ ਨਹੀਂ ਸੰਭਾਲਣਗੇ।

Leave a Reply

Your email address will not be published. Required fields are marked *