ਪੁਲਿਸ ਲਾਈਨ ‘ਚ ASI ਗੁਰਮੀਤ ਸਿੰਘ ਦੇ ਸਰਵਿਸ ਰਿਵਾਲਵਰ ਤੋਂ ਚੱਲੀ ਗੋਲੀ, ਮੌਤ

ਫਿਰੋਜ਼ਪੁਰ : ਅੱਜ ਫਿਰੋਜ਼ਪੁਰ ਦੇ ਮੱਖੂ ਗੇਟ ਦੇ ਏਰੀਏ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੋੜ ਗਈ ਜਦੋਂ ਡੀਸੀ ਦਫਤਰ ਵਿੱਚ ਤੈਨਾਤ ਇੱਕ ਕਰਮਚਾਰੀ ਦੀ…

ਫਿਰੋਜ਼ਪੁਰ : ਅੱਜ ਫਿਰੋਜ਼ਪੁਰ ਦੇ ਮੱਖੂ ਗੇਟ ਦੇ ਏਰੀਏ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੋੜ ਗਈ ਜਦੋਂ ਡੀਸੀ ਦਫਤਰ ਵਿੱਚ ਤੈਨਾਤ ਇੱਕ ਕਰਮਚਾਰੀ ਦੀ ਆਪਣੇ ਹੀ ਘਰ ਵਿੱਚ ਆਪਣੀ ਹੀ ਰਫਲ ਤੋਂ ਚੱਲੀ ਗੋਲੀ ਕਾਰਨ ਮੌਤ ਹੋ ਗਈ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਆਖਿਰ ਇਹ ਗੋਲੀ ਕਿਉਂ ਅਤੇ ਕਿੰਝ ਲੱਗੀ ਹੈ।ਦੱਸ ਦਈਏ ਕਿ ਮ੍ਰਿਤਕ ਫਿਰੋਜ਼ਪੁਰ ਦੇ ਡੀਸੀ ਦਫਤਰ ਵਿੱਚ ਨਾਜਰ ਦੇ ਆਹੁਦੇ ਤੇ ਤੈਨਾਤ ਸੀ।
 
 
ਇਸ ਸਬੰਧੀ ਜਾਣਕਾਰੀ ਦਿੰਦਿਆਂ ASI ਰਮਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੇ ਉਨ੍ਹਾਂ ਕੋਲ ਆਪਣੇ ਬਿਆਨ ਦਰਜ ਕਰਾਏ ਹਨ। ਕਿ ਉਸਦਾ ਪਤੀ ਘਰ ਵਿੱਚ ਬਦੂਕ ਸਾਫ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ ਜੋ ਉਸਦੇ ਸਿਰ ਵਿੱਚ ਲੱਗੀ ਹੈ। ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਪੁਲਿਸ ਵੱਲੋਂ 174 ਦੀ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਗਿਆ ਹੈ।
 
 
ਦੂਸਰੇ ਪਾਸੇ ਸਿਵਲ ਹਸਪਤਾਲ ਦੇ ਡਾਕਟਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਮੱਖੂ ਗੇਟ ਤੋਂ ਸੰਜੀਵ ਬਜਾਜ ਨਾਮਕ ਇੱਕ ਵਿਅਕਤੀ ਦੀ ਡੇਡ ਬੋਡੀ ਆਈ ਹੈ। ਜਿਸ ਦਾ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਗੋਲੀ ਕਿਸ ਤਰ੍ਹਾਂ ਲੱਗੀ ਹੈ। ਪੋਸਟਮਾਰਟਮ ਕਰ ਪੁਸ਼ਟੀ ਕਰ ਦਿੱਤੀ ਜਾਵੇਗੀ।

Leave a Reply

Your email address will not be published. Required fields are marked *