ਪੈਟਰੋਲ-ਡੀਜ਼ਲ ਖਿਲਾਫ ਅਕਾਲੀ ਦਲ ਦਾ ਹੱਲਾ ਬੋਲੇ, ਹਿਰਾਸਤ ‘ਚ ਲਏ ਗਏ ਸੁਖਬੀਰ ਬਾਦਲ, Live

ਚੰਡੀਗੜ੍ਹ : ਅੱਜ ਸੁਖਬੀਰ ਬਾਦਲ ਦੀ ਅਗਵਾਈ ‘ਚ ਪੰਜਾਬ ‘ਚ ਪੈਟਰੋਲ ਅਤੇ ਡੀਜ਼ਲ ‘ਤੇ ਵਧਦੇ ਵੈਟ ਮੁੱਦੇ ਨੂੰ ਲੈ ਕੇ ਕਾਲੇ ਕਾਰਕੁਨਾਂ ਨੇ ਮੁੱਖ ਮੰਤਰੀ…

ਚੰਡੀਗੜ੍ਹ : ਅੱਜ ਸੁਖਬੀਰ ਬਾਦਲ ਦੀ ਅਗਵਾਈ ‘ਚ ਪੰਜਾਬ ‘ਚ ਪੈਟਰੋਲ ਅਤੇ ਡੀਜ਼ਲ ‘ਤੇ ਵਧਦੇ ਵੈਟ ਮੁੱਦੇ ਨੂੰ ਲੈ ਕੇ ਕਾਲੇ ਕਾਰਕੁਨਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਚੰਨੀ ਦੇ ਘਰ ਵੱਲ ਚਾਲੇ ਪਾਏ ਹਨ। ਰਸਤੇ ਵਿੱਚ ਅਕਾਲੀ ਵਰਕਰਾਂ ਨੂੰ ਰੋਕਣ ਲਈ ਬੈਰੀਕੇਡ ਲਾਏ ਗਏ, ਜਿਸ ਨੂੰ ਤੋੜ ਦਿੱਤਾ ਗਿਆ। ਪੈਟਰੋਲ ਅਤੇ ਡੀਜ਼ਲ ਦੇ ਵਧੇ ਹੋਏ ਵੈਟ ਨੂੰ ਲੈ ਕੇ ਚੱਲ ਰਹੇ ਧਰਨੇ ਦੌਰਾਨ ਪੁਲਿਸ ਅਤੇ ਅਕਾਲੀ ਵਰਕਰਾਂ ਵਿਚਾਲੇ ਹੱਥੋਪਾਈ ਵੀ ਹੋਈ।

Also Read : ਆਰਿਅਨ ਖਾਨ ਡਰੱਗ ਮਾਮਲੇ ਦੀ ਜਾਂਚ ਤੋਂ ਹਟਾਏ ਗਏ ਸਮੀਰ ਵਨਖੜੇ, ਹੁਣ ਇਸ ਅਧਿਕਾਰੀ ਨੂੰ ਸੌਂਪੀ ਹਈ ਜ਼ਿੰਮੇਵਾਰੀ

ਉਹ ਚੰਨੀ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਇੱਥੇ ਦੱਸ ਦੇਈਏ ਕਿ ਅਕਾਲੀ ਦਲ ਨੇ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਘਟਾਉਣ ਨੂੰ ਲੈ ਕੇ ਅੱਜ ਰਾਜ ਭਵਨ ਦੇ ਸਾਹਮਣੇ ਦੋ ਘੰਟੇ ਦੇ ਪ੍ਰਤੀਕਾਤਮਕ ਧਰਨੇ ਦਾ ਐਲਾਨ ਕੀਤਾ ਸੀ।ਤੁਹਾਨੂੰ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਵੀ ਧਰਨੇ ‘ਤੇ ਬੈਠ ਗਏ ਹਨ। ਜਿਸ ਤੋਂ ਬਾਅਦ ਪੁਲਿਸ ਵੱਲੋਂ ਉਨ੍ਹਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।

Leave a Reply

Your email address will not be published. Required fields are marked *