LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੋਰਡਿੰਗ ਹਾਦਸੇ ਵਿਚ ਮਸ਼ਹੂਰ ਬਾਲੀਵੁੱਡ ਐਕਟਰ ਦੇ ਮਾਮਾ-ਮਾਮੀ ਦੀ ਹੋ ਗਈ ਮੌਤ, ਤਿੰਨ ਦਿਨਾਂ ਬਾਅਦ ਮਿਲੀਆਂ ਲਾਸ਼ਾਂ

hording new

ਮੁੰਬਈ ਦੇ ਘਾਟਕੋਪਰ ‘ਚ ਬੀਤੇ ਦਿਨੀਂ ਹੋਰਡਿੰਗ ਡਿੱਗਣ ਕਾਰਨ ਹਾਦਸਾ ਵਾਪਰ ਗਿਆ ਸੀ। ਇਸ ਹਾਦਸੇ ਵਿਚ 16 ਜਣਿਆਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਵਿਚ ਬਾਲੀਵੁੱਡ ਦੇ ਸਟਾਰ ਕਾਰਤਿਕ ਆਰੀਅਨ ਦੇ ਮਾਮਾ-ਮਾਮੀ ਵੀ ਸ਼ਾਮਲ ਸਨ। ਹਾਦਸੇ ਦੇ 3 ਦਿਨਾਂ ਬਾਅਦ ਜੋ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਉਹ ਕਾਰਤਿਕ ਦੇ ਰਿਸ਼ਤੇਦਾਰ, ਸਾਬਕਾ ਇੰਦੌਰ ਏਅਰਪੋਰਟ ਡਾਇਰੈਕਟਰ ਮਨੋਜ ਚਨਸੋਰੀਆ ਅਤੇ ਉਸ ਦੀ ਪਤਨੀ ਅਨੀਤਾ ਚਨਸੋਰੀਆ ਦੀਆਂ ਸਨ। ਦੋਵੇਂ ਜਬਲਪੁਰ ਦੇ ਸਿਵਲ ਲਾਈਨ ਸਥਿਤ ਮਰੀਅਮ ਚੌਕ ‘ਚ ਰਹਿੰਦੇ ਸਨ। ਹਾਦਸੇ ਤੋਂ ਕਰੀਬ 56 ਘੰਟੇ ਬਾਅਦ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਕੱਲ੍ਹ ਦੁਪਹਿਰ ਕਾਰਤਿਕ ਆਰੀਅਨ ਆਪਣੇ ਪਰਿਵਾਰ ਸਮੇਤ ਅੰਤਿਮ ਸੰਸਕਾਰ ਲਈ ਸ਼ਹਿਰ ਦੇ ਸ਼ਮਸ਼ਾਨਘਾਟ ਪਹੁੰਚੇ ਸਨ।
ਜਾਣਕਾਰੀ ਮਿਲੀ ਹੈ ਕਿ ਮੁੰਬਈ ਤੋਂ ਇੰਦੌਰ ਦੇ ਰਸਤੇ ਜਬਲਪੁਰ ਪਰਤਣ ਵਾਲੇ ਸੀ, ਜਦੋਂ ਕਰੀਬ ਸਾਢੇ ਚਾਰ ਵਜੇ ਉਹ ਕਾਰ ‘ਚ ਪੈਟਰੋਲ ਭਰਨ ਲਈ ਈਸਟਰਨ ਐਕਸਪ੍ਰੈੱਸ ਹਾਈਵੇ ‘ਤੇ ਪੰਤ ਨਗਰ ਸਥਿਤ ਇਕ ਪੈਟਰੋਲ ਪੰਪ ‘ਤੇ ਰੁਕੇ। ਉਦੋਂ ਉਨ੍ਹਾਂ ਦੀ ਕਾਰ ਐਚਆਰ 26 ਈਐਲ 9373 ਹੋਰਡਿੰਗ ਦੀ ਲਪੇਟ ਵਿਚ ਆ ਗਈ।


ਦੱਸ ਦਈਏ ਕਿ ਮੁੰਬਈ ਦੇ ਘਾਟਕੋਪਰ ‘ਚ ਸੋਮਵਾਰ ਨੂੰ ਹੋਰਡਿੰਗ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ। ਬੀਐੱਮਸੀ ਦੇ ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ, ਜੋ ਸੜੀ ਹੋਈ ਹਾਲਤ ਵਿੱਚ ਸਨ, ਨੂੰ ਤੜਕੇ 1 ਵਜੇ ਦੇ ਆਸ-ਪਾਸ ਹਸਪਤਾਲ ਵਿੱਚ ਲਿਜਾਇਆ ਗਿਆ।ਬਚਾਅ ਕਰਮਚਾਰੀਆਂ ਨੇ ਦੇਰ ਰਾਤ ਹੋਰਡਿੰਗ ਦੇ ਹੇਠਾਂ ਮਲਬੇ ਹੇਠ ਦੱਬੀ ਕਾਰ ਵਿੱਚੋਂ ਦੋ ਹੋਰ ਲਾਸ਼ਾਂ ਬਰਾਮਦ ਕੀਤੀਆਂ। ਅੱਧੀ ਰਾਤ 12 ਤੋਂ ਬਾਅਦ ਕੁਝ ਦੇਰ ਬਾਅਦ ਛੇੜਾ ਨਗਰ ਇਲਾਕੇ ਵਿੱਚ ਹੋਰਡਿੰਗ ਦੇ ਹੇਠਾਂ ਫਸੀ ਇੱਕ ਕਾਰ ਵਿੱਚੋਂ ਇੱਕ ਆਦਮੀ ਅਤੇ ਇੱਕ ਔਰਤ ਦੀਆਂ ਲਾਸ਼ਾਂ ਬਰਾਮਦ ਹੋਈਆਂ।

In The Market