LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੁਰੱਖਿਆ ਬਲਾਂ ਵਲੋਂ ਘਾਟੀ 'ਚ 12 ਘੰਟਿਆਂ ਅੰਦਰ ਲਸ਼ਕਰ ਤੇ ਜੈਸ਼ ਦੇ 5 ਅੱਤਵਾਦੀ ਢੇਰ

30j jammu

ਜੰਮੂ- ਘਾਟੀ ਵਿਚ ਸਰਹੱਦ ਪਾਰ ਤੋਂ ਹੋਣ ਵਾਲੇ ਅੱਤਵਾਦ ਉੱਤੇ ਸੁਰੱਖਿਆ ਬਲਾਂ ਨੇ ਵੱਡਾ ਪ੍ਰਹਾਰ ਕੀਤਾ ਹੈ। ਆਈਜੀਪੀ ਕਸ਼ਮੀਰ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ 12 ਘੰਟਿਆਂ ਦੌਰਾਨ ਦੋ ਮੁਕਾਬਲਿਆਂ ਵਿਚ ਪਾਕਿਸਤਾਨ ਪ੍ਰਾਯੋਜਿਤ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ ਤੋਇਬਾ ਤੇ ਜੈਸ਼-ਏ-ਮੁਹੰਮਦ ਦੇ ਪੰਜ ਅੱਤਵਾਦੀ ਮਾਰੇ ਗਏ।

ਪੁਲਵਾਮਾ ਤੇ ਬਡਗਾਮ ਵਿਚ ਢੇਰ ਹੋਏ ਅੱਤਵਾਦੀ
ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਪਿਛਲੇ 12 ਘੰਟਿਆਂ ਦੌਰਾਨ ਪੁਲਵਾਮਾ ਵਿਚ 4 ਤੇ ਬਡਗਾਮ ਵਿਚ ਇਕ ਅੱਤਵਾਦੀ ਮਾਰਿਆ ਗਿਆ। ਮਾਰੇ ਗਏ ਲੋਕਾਂ ਵਿਚ ਜੈਸ਼ ਕਮਾਂਡਰ ਅੱਤਵਾਦੀ ਜਾਹਿਦ ਵਾਨੀ ਤੇ ਇਕ ਪਾਕਿਸਤਾਨੀ ਅੱਤਵਾਦੀ ਸ਼ਾਮਲ ਹੈ।

ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀ ਨੇ ਚਲਾਈਆਂ ਗੋਲੀਆਂ
ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਦੱਖਣੀ ਕਸ਼ਮੀਰ ਦੇ ਪੁਲਵਾਮਾ ਦੇ ਨੈਰਾ ਇਲਾਕੇ ਵਿਚ ਤੇ ਮੱਧ ਕਸ਼ਮੀਰ ਜ਼ਿਲੇ ਦੇ ਚਰਾਰ-ਏ-ਸ਼ਰੀਫ ਇਲਾਕੇ ਵਿਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਉੱਤੇ ਕਾਰਵਾਈ ਕਰਦੇ ਹੋਏ ਸੁਰੱਖਿਆ ਬਲਾਂ ਨੇ ਉੱਥੇ ਘੇਰਾਬੰਦੀ ਮੁਹਿੰਮ ਚਲਾਇਆ ਸੀ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਕਰਮਚਾਰੀ ਜਦੋਂ ਤਲਾਸ਼ੀ ਲੈ ਰਹੇ ਸਨ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਤਾਂ ਮੁਕਾਬਲਾ ਸ਼ੁਰੂ ਹੋ ਗਿਆ।

ਅਨੰਤਨਾਗ ਵਿਚ ਅੱਤਵਾਦੀਆਂ ਨੇ ਪੁਲਿਸ ਕਰਮਚਾਰੀ ਨੂੰ ਮਾਰੀ ਗੋਲੀ
ਉੱਥੇ ਹੀ ਕੱਲ ਅਨੰਤਨਾਗ ਵਿਚ ਅੱਤਵਾਦੀਆਂ ਨੇ ਇਕ ਪੁਲਿਸ ਕਰਮਚਾਰੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਜੰਮੂ ਕਸ਼ਮੀਰ ਪੁਲਿਸ ਦੇ ਹੈੱਡ ਕਾਂਸਟੇਬਲ ਅਲੀ ਮੁਹੰਮਦ ਗਨੀ ਨੂੰ ਅਨੰਤਨਾਗ ਦੇ ਬਿਜਬੇਹਰਾ ਦੇ ਤਬਲਾ ਇਲਾਕੇ ਵਿਚ ਹਸਨਪੋਰਾ ਸਥਿਤ ਉਨ੍ਹਾਂ ਦੀ ਰਿਹਾਇਸ਼ ਦੇ ਕੋਲ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਗਨੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਨੇ ਦੰਮ ਤੋੜ ਦਿੱਤਾ।

In The Market