LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਤ ਨੂੰ ਚੋਰੀ ਲਈ ਘਰ 'ਚ ਹੋਇਆ ਦਾਖਲ, ਪਤੀ-ਪਤਨੀ ਬਿਤਾ ਰਹੇ ਸੀ ਨਿੱਜੀ ਪਲ, ਮੋਬਾਈਲ ਨਾਲ ਬਣਾ ਲਈ ਵੀਡੀਓ, ਫਿਰ...

recording news

National News : ਸਿਵਲ ਸਰਵਿਸਜ਼ ਇਮਤਿਹਾਨ 'ਚ ਫੇਲ੍ਹ ਹੋਣ ਤੋਂ ਬਾਅਦ ਇਕ ਵਿਦਿਆਰਥੀ ਨੇ ਪੜ੍ਹਾਈ ਛੱਡ ਕੇ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅਜਿਹੇ 'ਚ ਉਸ ਨੇ ਅਜਿਹੀ ਹੈਰਾਨ ਕਰਨ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਕਿ ਪਤੀ-ਪਤਨੀ ਦੀ ਇੱਜ਼ਤ ਦਾਅ 'ਤੇ ਲੱਗ ਗਈ। ਇਕ ਰਾਤ ਜਦੋਂ ਉਹ ਚੋਰੀ ਦੀ ਨੀਅਤ ਨਾਲ ਘਰ ਵਿਚ ਦਾਖਲ ਹੋਇਆ ਤਾਂ ਉਸ ਨੇ ਕਮਰੇ ਵਿਚ ਬੈੱਡ 'ਤੇ ਪਤੀ-ਪਤਨੀ ਦੇ ਨਿੱਜੀ ਪਲਾਂ ਦੀ ਵੀਡੀਓ ਬਣਾ ਲਈ। ਅਗਲੀ ਸਵੇਰ ਕਿਸੇ ਅਣਪਛਾਤੇ ਨੰਬਰ ਤੋਂ ਵੀਡੀਓ ਭੇਜ ਕੇ 10 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਮਾਮਲਾ ਛੱਤੀਸਗੜ੍ਹ ਦੇ ਦੁਰਗ ਦਾ ਹੈ। ਪਤੀ-ਪਤਨੀ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੇ ਦੱਸਿਆ ਕਿ ਵਿਨੈ ਕੁਮਾਰ ਸਾਹੂ (28) ਨੇ ਸਰਕਾਰੀ ਨੌਕਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਛੱਤੀਸਗੜ੍ਹ ਪਬਲਿਕ ਸਰਵਿਸ ਕਮਿਸ਼ਨ (ਸੀਜੀ ਪੀਐਸਸੀ) ਦੀ ਪ੍ਰੀਖਿਆ ਵਿੱਚ ਵੀ ਸ਼ਾਮਲ ਹੋਇਆ ਸੀ ਪਰ ਹਰ ਵਾਰ ਅਸਫਲ ਰਿਹਾ। ਇਸ ਤੋਂ ਦੁਖੀ ਹੋ ਕੇ ਸਾਹੂ ਨੇ ਅਪਰਾਧ ਦਾ ਰਾਹ ਫੜ ਲਿਆ ਤੇ ਆਪਣੇ ਇਲਾਕੇ ਦੀ ਸਬਜ਼ੀ ਮੰਡੀ 'ਚ ਆਉਣ ਵਾਲੇ ਗਾਹਕਾਂ ਦੇ ਮੋਬਾਈਲ ਫੋਨ ਚੋਰੀ ਕਰਨ ਲੱਗਾ। ਉਹ ਛੋਟੀਆਂ-ਮੋਟੀਆਂ ਚੋਰੀਆਂ ਵੀ ਕਰਨ ਲੱਗਾ।


ਮੀਡੀਆ ਰਿਪੋਰਟ ਮੁਤਾਬਕ ਮੁਲਜ਼ਮ ਵਿਨੈ ਸਾਹੂ ਨੇ ਜਿਸ ਜੋੜੇ ਦੀ ਵੀਡੀਓ ਬਣਾਈ, ਉਨ੍ਹਾਂ ਦੇ ਘਰ ਪਹਿਲਾਂ ਵੀ ਦੋ ਵਾਰ ਚੋਰੀ ਕਰ ਚੁੱਕਾ ਸੀ। ਇਸ ਲਈ ਉਹ ਤੀਸਰੀ ਵਾਰ ਪੂਰੇ ਆਤਮਵਿਸ਼ਵਾਸ ਨਾਲ ਘਰ ਗਿਆ ਕਿ ਉਸ ਹੱਥ ਵੱਡੀ ਨਕਦੀ ਲੱਗੇਗੀ।
ਬੀਤੀ ਰਾਤ ਜਦੋਂ ਉਹ ਪਤੀ-ਪਤਨੀ ਦੇ ਘਰ ਦਾਖਲ ਹੋ ਕੇ ਚੋਰੀ ਕਰਨ ਲਈ ਕੋਈ ਚੀਜ਼ ਲੱਭ ਰਿਹਾ ਸੀ ਤਾਂ ਉਸ ਦੀ ਨਜ਼ਰ ਕਮਰੇ ਵਿਚ ਮੌਜੂਦ ਇੰਟੀਮੇਟ ਹੁੰਦੇ ਪਤੀ-ਪਤਨੀ 'ਤੇ ਪਈ। ਉਸ ਨੇ ਮੋਬਾਈਲ ਉਤੇ ਵੀਡੀਓ ਬਣਾ ਲਈ। ਅਗਲੀ ਸਵੇਰ ਜਦੋਂ ਇਕ ਅਣਪਛਾਤੇ ਨੰਬਰ ਤੋਂ ਵਟਸਐਪ 'ਤੇ ਵੀਡੀਓ ਆਈ ਤਾਂ ਉਕਤ ਜੋੜਾ ਵੇਖ ਕੇ ਹੈਰਾਨ ਰਹਿ ਗਿਆ। ਮੁਲਜ਼ਮ ਨੇ ਇਹ ਵੀਡੀਓ ਜ਼ਰੀਏ ਬਲੈਕਮੇਲਿੰਗ ਸ਼ੁਰੂ ਕਰ ਦਿੱਤੀ। ਜੋੜੇ ਕੋਲੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ। ਪਤੀ-ਪਤਨੀ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਮੁਲਜ਼ਮਾਂ ਤੱਕ ਪਹੁੰਚਣ ਲਈ ਪੁਲਿਸ ਨੇ ਇੱਕ ਵਿਸ਼ੇਸ਼ ਟੀਮ ਬਣਾਈ ਤੇ ਸਾਈਬਰ ਸੈੱਲ ਦੀ ਮਦਦ ਨਾਲ ਪੁਲਿਸ ਟੀਮ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜੋੜੇ ਦੇ ਨਿੱਜੀ ਪਲਾਂ ਦੀ ਵੀਡੀਓ ਡਿਲੀਟ ਕਰਵਾ ਦਿੱਤੀ।

In The Market