LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੀ ਤੁਸੀਂ ਦੇਖਿਐ Youtube 'ਤੇ ਅਪਲੋਡ ਹੋਇਆ ਸਭ ਤੋਂ ਪਹਿਲਾ ਵੀਡੀਓ? ਹੁਣ ਤੱਕ ਮਿਲੇ 23.5 ਕਰੋੜ ਵਿਊਜ਼

15j youtube

ਨਵੀਂ ਦਿੱਲੀ- ਯੂਟਿਊਬ ਨੇ ਆਪਣੇ ਆਫਿਸ਼ਿਅਲ ਇੰਸਟਾਗ੍ਰਾਮ ਹੈਂਡਲ ਰਾਹੀਂ ਯੂਟਿਊਬ ਉੱਤੇ ਅਪਲੋਡ ਕੀਤਾ ਗਿਆ ਪਹਿਲਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਗਿਆ ਕਿ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖੋ ਤਾਂ ਪਤਾ ਲੱਗੇਗਾ ਕਿ ਯੂਟਿਊਬ ਦੀ ਸ਼ੁਰੂਆਤ ਸ਼ਾਰਟ ਵੀਡੀਓ ਨਾਲ ਹੋਈ ਸੀ। ਜਿਸ ਨੂੰ ਪਹਿਲੀ ਵਾਰ ਯੂਟਿਊਬ ਦੇ ਕੋ-ਫਾਊਂਡਰ ਜਾਵੇਦ ਕਰੀਮ ਨੇ ਅਪਲੋਡ ਕੀਤਾ ਸੀ।

Also Read: ਈਸ਼ਾਨ ਕਿਸ਼ਨ ਦਾ ਵੱਡਾ ਧਮਾਕਾ, ICC ਰੈਂਕਿੰਗ 'ਚ 68 ਸਥਾਨਾਂ ਦੀ ਛਾਲ, ਸਿੱਧੇ ਟਾਪ-10 'ਚ ਸ਼ਾਮਲ

 
 
 
 
 
View this post on Instagram
 
 
 
 
 
 
 
 
 
 
 

A post shared by YouTube India (@youtubeindia)

 

ਵੀਡੀਓ ਵਿਚ ਹਾਥੀ ਦੇ ਬਾੜੇ ਸਾਹਮਣੇ ਖੜੇ ਕਰੀਮ
17 ਸਾਲ ਪਹਿਲਾਂ ਅਪਲੋਡ ਕੀਤੇ ਗਏ 19 ਸਕਿੰਟ ਦੇ ਇਸ ਵੀਡੀਓ ਵਿਚ ਜਾਵੇਦ ਕਰੀਮ ਸੈਨ ਡਿਏਗੋ ਜੂ ਵਿਚ ਹਾਥੀ ਦੇ ਬਾੜੇ ਦੇ ਸਾਹਮਣੇ ਖੜੇ ਹਨ। ਕਰੀਮ ਦੇ ਵੀਡੀਓ ਵਿਚ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ 'ਓਕੇ, ਤਾਂ ਇਥੇ ਅਸੀਂ ਹਾਥੀਆਂ ਦੇ ਸਾਹਮਣੇ ਖੜੇ ਹਾਂ। ਇਨ੍ਹਾਂ ਲੋਕਾਂ ਦੇ ਬਾਰੇ ਵਿਚ ਚੰਗੀ ਗੱਲ ਇਹ ਹੈ ਕਿ ਉਨ੍ਹਾਂ ਦੇ ਕੋਲ ਅਸਲੀ ਵਾਲੀ ਲੰਬੀ ਸੁੰਡ ਹੈ ਜੋ ਕੂਲ ਹੈ। ਬੱਸ ਇੰਨਾ ਹੀ ਕਹਿਣਆ ਹੈ।' ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਦੇ ਵੈਰੀਫਾਈਡ ਯੂਟਿਊਬ ਚੈਨਲ ਉੱਤੇ ਅਪਲੋਡ ਕੀਤਾ ਇਹ ਇਕਲੌਤਾ ਵੀਡੀਓ ਹੈ। ਇਸ ਨੂੰ 23.5 ਕਰੋੜ ਵਿਊਜ਼ ਮਿਲੇ ਹਨ।

Also Read: Agnipath Scheme: 30 ਹਜ਼ਾਰ ਤਨਖਾਹ, 48 ਲੱਖ ਦਾ ਬੀਮਾ, 4 ਸਾਲ ਦੀ ਨੌਕਰੀ! ਜਾਣੋ ਅਗਨੀਵੀਰਾਂ ਨੂੰ ਕੀ-ਕੀ ਮਿਲੇਗਾ?

ਵੀਡੀਓ ਦੇਖਣ ਦੇ ਬਾਅਦ ਲੋਕਾਂ ਦੇ ਰਿਐਕਸ਼ਨ
ਯੂਟਿਊਬ ਦੀ ਸ਼ੁਰੂਆਤ ਕਿਵੇਂ ਹੋਈ? ਇਸ ਦੇ ਬਾਰੇ ਇਹ ਵੀਡੀਓ ਕਈ ਪਲੇਟਫਾਰਮਾਂ ਤੇ ਪੋਸਟਾਂ ਉੱਤੇ ਮਿਲ ਜਾਵੇਗੀ। ਪਰ ਵੈੱਬਸਾਈਟ ਦੇ ਇੰਸਟਾਗ੍ਰਾਮ ਹੈਂਡਲ ਉੱਤੇ 17 ਸਾਲ ਪੁਰਾਣੇ ਵੀਡੀਓ ਨੂੰ ਦੇਖਕੇ ਯੂਜ਼ਰ ਫਿਰ ਤੋਂ ਹੈਰਾਨ ਰਹਿ ਗਏ ਹਨ। ਇਕ ਯੂਜ਼ਰ ਨੇ ਕੁਮੈਂਟ ਕੀਤਾ ਕਿ 'ਅਰੇ! ਮੈਂ ਇਸ ਨੂੰ ਕ੍ਰਾਸ ਚੈੱਕ ਕੀਤਾ ਹੈ ਤੇ ਇਹ ਸੱਚ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਸ ਯੂਟਿਊਬ ਨੇ ਸਾਰਿਆਂ ਦੀ ਜ਼ਿੰਦਗੀ ਬਦਲ ਦਿੱਤੀ। ਇਸ ਪੋਸਟ ਨੂੰ 168,236 ਵਾਰ ਦੇਖਿਆ ਜਾ ਚੁੱਕਿਆ ਹੈ।

Also Read: ਜੀਜੇ ਨੇ DJ 'ਤੇ ਜ਼ਬਰਦਸਤੀ ਹੱਥ ਫੜ ਕੇ ਕੀਤਾ ਡਾਂਸ, ਸਾਲੀ ਨੇ ਸੱਦ ਲਈ ਪੁਲਿਸ

ਕਦੋਂ ਲਾਂਚ ਹੋਇਆ ਯੂਟਿਊਬ ਚੈਨਲ
ਯੂਟਿਊਬ ਨੂੰ ਆਫਿਸ਼ਿਅਲ ਤੌਰ ਉੱਤੇ 14 ਫਰਵਰੀ 2005 ਨੂੰ ਲਾਂਚ ਕੀਤਾ ਗਿਆ ਸੀ। ਆਨਲਾਈਨ ਵੀਡੀਓ ਸ਼ੇਅਰਿੰਗ ਪਲੇਟਫਾਰਮ ਗੂਗਲ ਦੇ ਬਾਅਦ ਦੂਜੀ ਸਭ ਤੋਂ ਤੇਜ਼ੀ ਨਾਲ ਦੇਖੀ ਜਾਣ ਵਾਲੀ ਵੈੱਬਸਾਈਟ ਹੈ। ਵੈੱਬਸਾਈਟ ਦੇ ਮੁਤਾਬਕ ਯੂਟਿਊਬ ਦੇ 2.5 ਅਰਬ ਤੋਂ ਵਧੇਰੇ ਮੰਥਲੀ ਯੂਜ਼ਰ ਹਨ।

In The Market