LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਈਸ਼ਾਨ ਕਿਸ਼ਨ ਦਾ ਵੱਡਾ ਧਮਾਕਾ, ICC ਰੈਂਕਿੰਗ 'ਚ 68 ਸਥਾਨਾਂ ਦੀ ਛਾਲ, ਸਿੱਧੇ ਟਾਪ-10 'ਚ ਸ਼ਾਮਲ

15j ishan kishan

ਨਵੀਂ ਦਿੱਲੀ- ਭਾਰਤ ਦੇ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਵੱਲੋਂ ਜਾਰੀ ਕੀਤੀ ਗਈ ਟੀ-20 ਰੈਂਕਿੰਗ ਵਿੱਚ ਬੱਲੇਬਾਜ਼ਾਂ ਦੀ ਸੂਚੀ ਵਿੱਚ 68 ਸਥਾਨਾਂ ਦੀ ਛਾਲ ਮਾਰੀ ਹੈ। ਹੁਣ ਉਹ ਸੱਤਵੇਂ ਸਥਾਨ 'ਤੇ ਪਹੁੰਚ ਗਿਆ ਹੈ। ਗੇਂਦਬਾਜ਼ਾਂ ਵਿੱਚ ਭੁਵਨੇਸ਼ਵਰ ਕੁਮਾਰ ਅਤੇ ਯੁਜਵੇਂਦਰ ਚਾਹਲ ਵੀ ਅੱਗੇ ਵਧਣ ਵਿਚ ਸਫਲ ਰਹੇ ਹਨ।

Also Read: Agnipath Scheme: 30 ਹਜ਼ਾਰ ਤਨਖਾਹ, 48 ਲੱਖ ਦਾ ਬੀਮਾ, 4 ਸਾਲ ਦੀ ਨੌਕਰੀ! ਜਾਣੋ ਅਗਨੀਵੀਰਾਂ ਨੂੰ ਕੀ-ਕੀ ਮਿਲੇਗਾ?

ਈਸ਼ਾਨ ਕਿਸ਼ਨ ਨੇ ਦੱਖਣੀ ਅਫਰੀਕਾ ਖਿਲਾਫ ਚੱਲ ਰਹੀ ਘਰੇਲੂ ਟੀ-20 ਸੀਰੀਜ਼ 'ਚ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸਨੇ ਹੁਣ ਤੱਕ ਤਿੰਨ ਮੈਚਾਂ ਵਿੱਚ 164 ਦੌੜਾਂ ਬਣਾਈਆਂ ਹਨ, ਜਿਸ ਨਾਲ ਉਹ ਟੀ-20 ਵਿੱਚ ਬੱਲੇਬਾਜ਼ਾਂ ਦੀ ਸੂਚੀ ਵਿੱਚ ਚੋਟੀ ਦੇ 10 ਵਿੱਚ ਸ਼ਾਮਲ ਹੋ ਗਿਆ ਹੈ। ਚੋਟੀ ਦੇ 10 'ਚ ਕਿਸ਼ਨ ਇਕਲੌਤਾ ਭਾਰਤੀ ਬੱਲੇਬਾਜ਼ ਹੈ। ਉਸ ਤੋਂ ਬਾਅਦ ਕੇਐੱਲ ਰਾਹੁਲ 14ਵੇਂ ਸਥਾਨ 'ਤੇ ਹਨ। ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਈਸ਼ਾਨ ਕਿਸ਼ਨ ਟੀ-20 ਰੈਂਕਿੰਗ 'ਚ 75ਵੇਂ ਨੰਬਰ 'ਤੇ ਸਨ। ਪਰ ਸਿਰਫ ਤਿੰਨ ਮੈਚਾਂ ਵਿੱਚ ਉਸਨੇ ਕਮਾਲ ਕਰ ਦਿੱਤਾ ਅਤੇ ਸੱਤਵੇਂ ਨੰਬਰ 'ਤੇ ਪਹੁੰਚ ਗਿਆ।

ਕਪਤਾਨ ਰੋਹਿਤ ਸ਼ਰਮਾ ਅਤੇ ਸ਼੍ਰੇਅਸ ਅਈਅਰ ਇੱਕ-ਇੱਕ ਸਥਾਨ ਖਿਸਕ ਕੇ ਕ੍ਰਮਵਾਰ 16ਵੇਂ ਅਤੇ 17ਵੇਂ ਸਥਾਨ 'ਤੇ ਆ ਗਏ ਹਨ ਜਦਕਿ ਵਿਰਾਟ ਕੋਹਲੀ ਦੋ ਸਥਾਨ ਖਿਸਕ ਕੇ 21ਵੇਂ ਸਥਾਨ 'ਤੇ ਆ ਗਏ ਹਨ। ਗੇਂਦਬਾਜ਼ਾਂ 'ਚ ਤੇਜ਼ ਗੇਂਦਬਾਜ਼ ਭੁਵਨੇਸ਼ਵਰ 7 ਸਥਾਨ ਦੇ ਫਾਇਦੇ ਨਾਲ 11ਵੇਂ ਸਥਾਨ 'ਤੇ ਪਹੁੰਚ ਗਿਆ ਹੈ, ਜਦਕਿ ਲੈੱਗ ਸਪਿਨਰ ਚਾਹਲ ਚਾਰ ਸਥਾਨ ਦੇ ਫਾਇਦੇ ਨਾਲ 26ਵੇਂ ਸਥਾਨ 'ਤੇ ਪਹੁੰਚ ਗਿਆ ਹੈ।

Also Read: ਜੀਜੇ ਨੇ DJ 'ਤੇ ਜ਼ਬਰਦਸਤੀ ਹੱਥ ਫੜ ਕੇ ਕੀਤਾ ਡਾਂਸ, ਸਾਲੀ ਨੇ ਸੱਦ ਲਈ ਪੁਲਿਸ

ਆਸਟ੍ਰੇਲੀਆ ਦੇ ਜੋਸ਼ ਹੇਜ਼ਲਵੁੱਡ ਨੇ ਟੀ-20 ਗੇਂਦਬਾਜ਼ੀ ਰੈਂਕਿੰਗ 'ਚ ਆਪਣਾ ਨੰਬਰ ਇਕ ਸਥਾਨ ਦੁਬਾਰਾ ਹਾਸਲ ਕਰ ਲਿਆ ਹੈ, ਜਦਕਿ ਸ਼੍ਰੀਲੰਕਾ ਦਾ ਮਹੇਸ਼ ਤੀਕਸ਼ਾ 16 ਸਥਾਨ ਦੇ ਫਾਇਦੇ ਨਾਲ ਅੱਠਵੇਂ ਸਥਾਨ 'ਤੇ ਪਹੁੰਚ ਗਿਆ ਹੈ।

ਟੈਸਟ ਰੈਂਕਿੰਗ ਦਾ ਇਹ ਹੈ ਹਾਲ
ਟੈਸਟ ਰੈਂਕਿੰਗ 'ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਹਮਵਤਨ ਰਵੀਚੰਦਰਨ ਅਸ਼ਵਿਨ ਤੋਂ ਬਾਅਦ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਅਸ਼ਵਿਨ ਦੂਜੇ ਸਥਾਨ 'ਤੇ ਬਰਕਰਾਰ ਹੈ। ਰਵਿੰਦਰ ਜਡੇਜਾ ਅਤੇ ਅਸ਼ਵਿਨ ਆਲਰਾਊਂਡਰਾਂ ਦੀ ਸੂਚੀ 'ਚ ਚੋਟੀ ਦੇ ਦੋ ਸਥਾਨਾਂ 'ਤੇ ਬਰਕਰਾਰ ਹਨ।

Also Read: Momos ਖਾਣ ਨਾਲ ਦਿੱਲੀ ਦੇ ਵਿਅਕਤੀ ਦੀ ਮੌਤ! ਏਮਜ਼ ਨੇ ਜਾਰੀ ਕੀਤੀ ਇਹ ਚੇਤਾਵਨੀ

ਰੋਹਿਤ ਅਤੇ ਕੋਹਲੀ ਟੈਸਟ ਬੱਲੇਬਾਜ਼ੀ ਦੀ ਰੈਂਕਿੰਗ ਵਿਚ ਲੜੀਵਾਰ ਸੱਤਵੇਂ ਅਤੇ ਦਸਵੇਂ ਸਥਾਨ ’ਤੇ ਹਨ ਜਦੋਂਕਿ ਇੰਗਲੈਂਡ ਦੇ ਜੋ ਰੂਟ ਨਿਊਜ਼ੀਲੈਂਡ ਖ਼ਿਲਾਫ਼ ਚੱਲ ਰਹੀ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਲੜੀ ਵਿੱਚ ਲਗਾਤਾਰ ਦੂਜਾ ਸੈਂਕੜਾ ਜੜ ਕੇ ਸਿਖਰ ’ਤੇ ਪਹੁੰਚ ਗਏ ਹਨ। ਰੂਟ ਦੇ ਹੁਣ ਆਸਟਰੇਲੀਆ ਦੇ ਮਾਰਨਸ ਲਾਬੂਸ਼ੇਨ ਤੋਂ ਪੰਜ ਰੇਟਿੰਗ ਅੰਕ ਵੱਧ ਹਨ। ਨਾਟਿੰਘਮ ਟੈਸਟ ਦੀ ਪਹਿਲੀ ਪਾਰੀ ਵਿੱਚ 176 ਦੌੜਾਂ ਬਣਾਉਣ ਵਾਲੇ ਰੂਟ ਦੇ 897 ਅੰਕ ਹਨ।

ਰੂਟ ਦੇ ਹਮਵਤਨ ਜੌਨੀ ਬੇਅਰਸਟੋ ਅਤੇ ਕਪਤਾਨ ਬੇਨ ਸਟੋਕਸ ਨੂੰ ਵੀ ਫਾਇਦਾ ਹੋਇਆ ਹੈ। ਬੇਅਰਸਟੋ ਦੀਆਂ 92 ਗੇਂਦਾਂ ਵਿੱਚ 136 ਦੌੜਾਂ ਦੀ ਮਦਦ ਨਾਲ ਇੰਗਲੈਂਡ ਨੇ ਆਖਰੀ ਦਿਨ ਪੰਜ ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਸ਼ਾਨਦਾਰ ਪਾਰੀ ਦੇ ਦਮ 'ਤੇ ਬੇਅਰਸਟੋ 13 ਸਥਾਨਾਂ ਦੇ ਫਾਇਦੇ ਨਾਲ 39ਵੇਂ ਸਥਾਨ 'ਤੇ ਪਹੁੰਚ ਗਿਆ ਹੈ, ਜਦਕਿ ਸਟੋਕਸ 27ਵੇਂ ਤੋਂ 22ਵੇਂ ਸਥਾਨ 'ਤੇ ਪਹੁੰਚਣ 'ਚ ਕਾਮਯਾਬ ਰਿਹਾ। ਟੀਚੇ ਦਾ ਪਿੱਛਾ ਕਰਦਿਆਂ ਉਸ ਨੇ 75 ਦੌੜਾਂ ਦੀ ਅਜੇਤੂ ਪਾਰੀ ਖੇਡੀ।

In The Market