LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ ਵਿਚ ਗ੍ਰਹਿ ਮੰਤਰੀ ਦੀ ਰਿਹਾਇਸ਼ ਵਿਖੇ ਪੁੱਜੇ ਯੋਗੀ ਅਦਿੱਤਿਆਨਾਥ, ਮੋਦੀ ਨਾਲ ਵੀ ਹੋਵੇਗੀ ਮੁਲਾਕਾਤ

modi yogi

ਨਵੀਂ ਦਿੱਲੀ (ਇੰਟ.)- ਉੱਤਰ ਪ੍ਰਦੇਸ਼ (UP)ਦੇ ਮੁੱਖ ਮੰਤਰੀ ਦਿੱਲੀ ਸਥਿਤ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah)ਨਾਲ ਮਿਲਣ ਉਨ੍ਹਾਂ ਦੇ ਘਰ ਪਹੁੰਚ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਇਥੇ ਉਹ ਭਾਜਪਾ (BJP) ਦੇ ਕਈ ਵੱਡੇ ਨੇਤਾਵਾਂ ਨਾਲ ਮਿਲਣਗੇ। ਯੋਗੀ (Yogi)ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Pm Narendra Modi) ਨਾਲ ਵੀ ਮਿਲਣਗੇ। ਨਾਲ ਹੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ (Jp Nadda) ਨਾਲ ਵੀ ਮੁਲਾਕਾਤ ਕਰਨਗੇ।

Yogi Adityanath in Delhi for 2-day visit to meet PM Modi, Amit Shah |  Latest News India - Hindustan Times

ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਦੇ ਪੁਲਸ ਮੁਕਾਬਲੇ 'ਤੇ ਪਰਿਵਾਰ ਨੇ ਖੜ੍ਹੇ ਕੀਤੇ ਸਵਾਲ

ਦਿੱਲੀ ਪਹੁੰਚਣ ਤੋਂ ਬਾਅਦ ਮੁੱਖ ਮੰਤਰੀ ਯੋਗੀ (CM Yogi)ਪਹਿਲਾਂ ਯੂ.ਪੀ. ਸਦਨ ਪਹੁੰਚੇ। ਇਥੇ ਕੁਝ ਦੇਰ ਬਾਅਦ ਆਰਾਮ ਕਰਨ ਤੋਂ ਬਾਅਦ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲਣ ਉਨ੍ਹਾਂ ਦੀ ਰਿਹਾਇਸ਼ ਵਿਖੇ ਪਹੁੰਚੇ। ਇਥੇ ਉਹ ਗ੍ਰਹਿ ਮੰਤਰੀ ਤੋਂ ਇਲਾਵਾ ਬੀ.ਜੇ.ਪੀ. ਦੇ ਕਈ ਹੋਰ ਵੱਡੇ ਨੇਤਾਵਾਂ ਨਾਲ ਵੀ ਮਿਲਣਗੇ। ਦੱਸਿਆ ਜਾ ਰਿਹਾ ਹੈ ਕਿ ਬੀ.ਜੇ.ਪੀ. ਦੇ ਵੱਡੇ ਨੇਤਾਵਾਂ ਦੇ ਨਾਲ ਮੀਟਿੰਗ ਦੌਰਾਨ ਯੂ.ਪੀ. ਵਿਧਾਨ ਸਭਾ ਚੋਣਾਂ ਦੀ ਰਣਨੀਤੀ ਬਣੇਗੀ।ਇਸ ਦੇ ਨਾਲ ਹੀ ਯੂ.ਪੀ. ਸੰਗਠਨ ਅਤੇ ਮੰਤਰੀਮੰਡਲ ਵਿਸਤਾਰ 'ਤੇ ਵੀ ਚਰਚਾ ਹੋ ਸਕਦੀ ਹੈ। ਉਥੇ ਹੀ ਏ.ਕੇ. ਸ਼ਰਮਾ ਦੇ ਭਵਿੱਖ ਨੂੰ ਲੈ ਕੇ ਵੀ ਕੁਝ ਤੈਅ ਹੋ ਸਕਦਾ ਹੈ। 

ਇਹ ਵੀ ਪੜੋ: PM ਮੋਦੀ ਦੇ ਮੁਫ਼ਤ ਵੈਕਸੀਨ ਵਾਲੇ ਐਲਾਨ 'ਤੇ ਬਾਬਾ ਰਾਮਦੇਵ ਨੇ ਮੁੜ ਕੀਤੀ ਟਿੱਪਣੀ

ਪ੍ਰਾਪਤ ਜਾਣਕਾਰੀ ਮੁਤਾਬਕ ਸੀ.ਐੱਮ. ਯੋਗੀ ਦੇ ਆਉਣ ਨੂੰ ਲੈ ਕੇ ਗਾਜ਼ੀਆਬਾਦ ਦੀ ਸਾਹਿਬਾਬਾਦ ਪੁਲਸ ਅਲਰਟ 'ਤੇ ਹੈ। ਇਸ ਦੀ ਵਜ੍ਹਾ ਇਹ ਸੀ ਕਿ ਪਹਿਲਾਂ ਸੀ.ਐੱਣ. ਯੋਗੀ ਦੁਪਹਿਰ ਸਵਾ 2 ਵਜੇ ਹਿੰਡਨ 'ਤੇ ਉਤਰੇ ਅਤੇ ਫਿਰ ਇਥੋਂ ਉਨ੍ਹਾਂ ਦਾ ਕਾਫਲਾ ਦਿੱਲੀ ਰਵਾਨਾ ਹੋਇਆ। ਉਹ ਅੱਜ ਰਾਤ ਇਥੋਂ ਹੀ ਲੰਘਣਗੇ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਉਹ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਸਕਦੇ ਹਨ।

In The Market