LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਅਜੇ ਵੀ ਬੇਘਰ, ਵੇਚ ਦਿੱਤੇ ਸਾਰੇ ਘਰ!

26a elonm

ਨਵੀਂ ਦਿੱਲੀ- ਐਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੇ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। ਜੇਕਰ ਤੁਹਾਨੂੰ ਦੱਸਿਆ ਜਾਵੇ ਕਿ ਸਭ ਤੋਂ ਵੱਧ ਅਮੀਰ ਵਿਅਕਤੀ ਦਾ ਆਪਣਾ ਇੱਕ ਵੀ ਘਰ ਨਹੀਂ ਹੈ ਤਾਂ ਤੁਸੀਂ ਇਸ 'ਤੇ ਯਕੀਨ ਨਹੀਂ ਕਰ ਸਕੋਗੇ। ਹਾਲਾਂਕਿ ਇਹ ਪੂਰੀ ਤਰ੍ਹਾਂ ਸੱਚ ਹੈ। ਮਸਕ ਨੇ ਕੁਝ ਸਮਾਂ ਪਹਿਲਾਂ ਆਪਣੇ ਸਾਰੇ ਘਰ ਵੇਚ ਦਿੱਤੇ ਹਨ ਅਤੇ ਫਿਲਹਾਲ ਦੋਸਤਾਂ ਦੇ ਘਰ ਰਹਿ ਰਿਹਾ ਹੈ।

Also Read: KFC ਦੇ ਬਕੇਟ 'ਚ ਚਿਕਨ ਦੇ ਨਿਕਲੇ ਸਿਰਫ ਚਾਰ ਪੀਸ, ਔਰਤ ਨੇ ਸੱਦ ਲਈ ਪੁਲਿਸ

ਦੋਸਤਾਂ ਦੇ ਘਰ ਰਾਤ ਕੱਟਦੇ ਹਨ ਮਸਕ
ਮਸਕ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਕਿਹਾ, 'ਮੇਰੇ ਕੋਲ ਫਿਲਹਾਲ ਆਪਣਾ ਘਰ ਨਹੀਂ ਹੈ। ਮੈਂ ਅਸਲ ਵਿੱਚ ਦੋਸਤਾਂ ਦੇ ਘਰ ਰਹਿ ਰਿਹਾ ਹਾਂ। ਉਸਨੇ ਕਿਹਾ ਕਿ ਜਦੋਂ ਉਹ ਸ਼ਹਿਰ ਵਿੱਚ ਕੰਮ 'ਤੇ ਹੁੰਦਾ ਹੈ ਤਾਂ ਉਹ ਟੇਸਲਾ ਦੇ ਹੈੱਡਕੁਆਰਟਰ ਨੇੜੇ ਸੈਨ ਫਰਾਂਸਿਸਕੋ ਦੇ ਬੇ ਏਰੀਆ ਵਿੱਚ ਦੋਸਤਾਂ ਨਾਲ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜੇ ਮੈਂ ਬੇ ਏਰੀਆ ਵਿੱਚ ਜਾ ਰਿਹਾ ਹਾਂ, ਜਿੱਥੇ ਜ਼ਿਆਦਾਤਰ ਟੇਸਲਾ ਇੰਜੀਨੀਅਰ ਰਹਿੰਦੇ ਹਨ, ਮੈਂ ਅਸਲ ਵਿੱਚ ਇੱਕ ਦੋਸਤ ਦੇ ਖਾਲੀ ਬੈੱਡਰੂਮ ਤੋਂ ਦੂਜੇ ਵਿੱਚ ਜਾ ਰਹਿੰਗਾ ਹਾਂ।

ਜਾਇਦਾਦ ਦੇ ਨਾਂ 'ਤੇ ਸਿਰਫ ਇਕ ਜਹਾਜ਼
ਮਸਕ ਨੇ ਇਹ ਵੀ ਦੱਸਿਆ ਕਿ ਉਸ ਕੋਲ ਕੋਈ ਯਾਟ ਆਦਿ ਵੀ ਨਹੀਂ ਹੈ, ਜੋ ਅਕਸਰ ਅਰਬਪਤੀਆਂ ਦੀ ਪਹਿਲੀ ਪਸੰਦ ਹੁੰਦੀ ਹੈ। ਉਸ ਨੇ ਦਾਅਵਾ ਕੀਤਾ ਕਿ ਉਹ ਛੁੱਟੀਆਂ ਨਹੀਂ ਲੈਂਦਾ। ਉਸ ਨੇ ਕਿਹਾ ਸੀ ਕਿ ਮੇਰੇ ਕੋਲ ਸਿਰਫ਼ ਇਕ ਜਹਾਜ਼ ਹੈ। ਇਸ ਦਾ ਕਾਰਨ ਇਹ ਹੈ ਕਿ ਜੇਕਰ ਮੈਂ ਜਹਾਜ਼ ਦੀ ਵਰਤੋਂ ਨਹੀਂ ਕਰਾਂਗਾ ਤਾਂ ਮੇਰੇ ਕੋਲ ਕੰਮ ਕਰਨ ਦਾ ਸਮਾਂ ਘੱਟ ਹੋਵੇਗਾ। ਇਸ ਤੋਂ ਇਲਾਵਾ ਮੇਰੇ ਕੋਲ ਜ਼ਿਆਦਾ ਖਰਚਾ ਨਹੀਂ ਹੈ। ਜੇਕਰ ਮੈਂ ਹਰ ਸਾਲ ਆਪਣੇ 'ਤੇ ਅਰਬਾਂ ਡਾਲਰ ਖਰਚ ਕਰਾਂ ਤਾਂ ਇਹ ਚਿੰਤਾ ਦਾ ਵਿਸ਼ਾ ਹੋਵੇਗਾ, ਪਰ ਮੇਰੇ ਨਾਲ ਅਜਿਹਾ ਨਹੀਂ ਹੈ।

Also Read: ਟਵਿੱਟਰ ਡੀਲ ਤੋਂ ਬਾਅਦ ਗਡਕਰੀ ਦਾ ਐਲਨ ਮਸਕ ਨੂੰ ਆਫਰ, ਕਿਹਾ- 'ਭਾਰਤ 'ਚ ਬਣਾਓ ਟੇਸਲਾ ਕਾਰ'

ਸੱਤ ਆਲੀਸ਼ਾਨ ਘਰ ਵੇਚੇ
ਮਸਕ ਨੇ ਮਈ 2020 ਵਿੱਚ ਇੱਕ ਟਵੀਟ ਵਿੱਚ ਆਪਣੀਆਂ ਸਾਰੀਆਂ ਚੀਜ਼ਾਂ ਵੇਚਣ ਦਾ ਇਰਾਦਾ ਜ਼ਾਹਰ ਕੀਤਾ ਸੀ ਅਤੇ ਕਿਹਾ ਸੀ ਕਿ ਉਸਨੂੰ ਕੋਈ ਘਰ ਨਹੀਂ ਚਾਹੀਦਾ। ਗੂਗਲ ਦੇ ਸਹਿ-ਸੰਸਥਾਪਕ ਲੈਰੀ ਪੇਜ ਨੇ ਇੱਕ ਵਾਰ 2015 ਵਿੱਚ ਦੱਸਿਆ ਸੀ ਕਿ ਜਦੋਂ ਮਸਕ ਸਿਲੀਕਾਨ ਵੈਲੀ ਵਿੱਚ ਹੁੰਦਾ ਹੈ ਤਾਂ ਉਹ ਉਸ ਨੂੰ ਮੇਲ ਕਰਦਾ ਹੈ, 'ਮੈਨੂੰ ਨਹੀਂ ਪਤਾ ਕਿ ਅੱਜ ਰਾਤ ਕਿੱਥੇ ਰੁਕਣਾ ਹੈ। ਕੀ ਮੈਂ ਆ ਸਕਦਾ ਹਾਂ?' ਪਿਛਲੇ ਸਾਲ ਇਹ ਵੀ ਖਬਰਾਂ ਆਈਆਂ ਸਨ ਕਿ ਮਸਕ 50,000 ਡਾਲਰ ਦੇ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦਾ ਹੈ, ਜੋ ਉਸਨੇ ਸਪੇਸਐਕਸ ਤੋਂ ਕਿਰਾਏ 'ਤੇ ਲਿਆ ਹੈ।

ਅਜੇ ਇੰਨੀ ਹੈ ਕੁੱਲ ਜਾਇਦਾਦ
ਹਾਲਾਂਕਿ ਇਕ ਸਮੇਂ ਐਲੋਨ ਮਸਕ ਕੋਲ ਇਕੱਲੇ ਕੈਲੀਫੋਰਨੀਆ ਵਿਚ 7 ਆਲੀਸ਼ਾਨ ਘਰ ਸਨ। ਕੈਸ਼ ਦੀ ਘਾਟ ਕਾਰਨ ਉਸ ਨੇ ਪਹਿਲਾਂ ਕੈਲੀਫੋਰਨੀਆ ਦਾ ਘਰ 4 ਮਿਲੀਅਨ ਡਾਲਰ ਵਿੱਚ ਵੇਚ ਦਿੱਤਾ। ਫਿਰ ਉਸਨੇ ਲਾਸ ਏਂਜਲਸ ਵਿੱਚ 70 ਮਿਲੀਅਨ ਡਾਲਰ ਵਿੱਚ ਚਾਰ ਹੋਰ ਘਰ ਵੇਚੇ। ਹੌਲੀ-ਹੌਲੀ ਮਸਕ ਨੇ ਸਾਰੇ ਸੱਤ ਘਰ ਵੇਚ ਦਿੱਤੇ। ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ ਐਲੋਨ ਮਸਕ ਦੀ ਕੁੱਲ ਜਾਇਦਾਦ ਵਰਤਮਾਨ ਵਿੱਚ 269 ਬਿਲੀਅਨ ਡਾਲਰ ਹੈ।

Also Read: ਖੁਸ਼ਖਬਰੀ! ਹੁਣ 6-12 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ, DCGI ਨੇ ਦਿੱਤੀ ਮਨਜ਼ੂਰੀ

In The Market