LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Whatsapp ਨੇ ਯੂਜ਼ਰਜ਼ ਲਈ ਲਾਂਚ ਕੀਤਾ ਨਵਾਂ ਫੀਚਰ, ਜਾਨਣਾ ਹੈ ਜ਼ਰੂਰੀ

whatsappp

ਨਵੀਂ ਦਿੱਲੀ: ਕੰਪਨੀ ਆਪਣੇ ਪਲੇਟਫਾਰਮ ਨੂੰ ਹੋਰ ਜ਼ਿਆਦਾ ਫ੍ਰੈਂਡਲੀ ਤੇ ਸੁਰੱਖਿਅਤ ਬਣਾਉਣ ਲਈ ਆਪਣੀ ਸਰਵਿਸ ’ਚ ਨਵੇਂ ਫੀਚਰਜ਼ ਰੋਲ ਆਊਟ ਕਰ ਰਹੀ ਹੈ। ਹੁਣ, ਕੰਪਨੀ ਐਪ ਦੇ ਸਾਰੇ ਯੂਜ਼ਰਜ਼ ਨੂੰ ਡਿਸਅਪੀਅਰ ਹੋਣ ਵਾਲੀਆਂ ਤਸਵੀਰਾਂ ਲਈ ਇਕ ਨਵਾਂ ਫੀਚਰ ਪੇਸ਼ ਕਰ ਰਹੀ ਹੈ। ਕੰਪਨੀ ਕਾਫੀ ਸਮੇਂ ਤੋਂ ਨਵੇਂ ਫੀਚਰ ’ਤੇ ਕੰਮ ਕਰ ਰਹੀ ਸੀ, ਜਿਸ ਦਾ ਨਾਂ ਹੈ 'View Once' ਹੈ। ਇਸ ਨੂੰ ਐਪ ਦੇ ਲੇਟੇਸਟ ਬੀਟਾ ਵਰਜ਼ਨ ’ਚ ਜੋੜਿਆ ਗਿਆ ਹੈ।

ਪੜੋ ਹੋਰ ਖਬਰਾਂ: ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਕੱਚੇ ਅਧਿਆਪਕਾਂ ਘੇਰਿਆ ਵਿੱਦਿਆ ਭਵਨ, ਪੁਲਸ ਵਲੋਂ ਸਖ਼ਤ ਪ੍ਰਬੰਧ

'View Once' ਫੀਚਰ ਦੇ ਜ਼ਰੀਏ ਯੂਜ਼ਰਜ਼ instagram, Snapchat ਆਦਿ ਵਾਂਗ ਆਪਣੇ ਕਾਨਟੈਕਟਸ ਦੇ ਨਾਲ ਮੀਡੀਆ ਫਾਈਲਜ਼ ਵਰਗੇ ਇਮੇਜ਼ ਜਾਂ ਵੀਡੀਓ ਸ਼ੇਅਰ ਕਰ ਸਕਣਗੇ ਜੋ ਰਿਸੀਵਰ ਸਿਰਫ਼ ਇਕ ਵਾਰ ਹੀ ਦੇਖ ਸਕਦਾ ਹੈ। ਮੀਡੀਆ ਫਾਈਲ ਯੂਜ਼ਰਜ਼ ਦੇ ਦੇਖਣ ਤੋਂ ਬਾਅਦ ਚੈਟ ਪੂਰੀ ਤਰ੍ਹਾਂ ਨਾਲ ਗਾਇਬ ਹੋ ਜਾਵੇਗੀ ਤੇ ਉਸ ਨੂੰ ਦੁਬਾਰਾ ਖੋਲ੍ਹਿਆ ਨਹੀਂ ਜਾ ਸਕੇਗਾ। ਇਸ ਫੀਚਰ ਦੀ ਜਾਣਕਾਰੀ Whatsapp ਨੂੰ ਟ੍ਰੈਕ ਕਰਨ ਵਾਲੀ ਸਾਈਟ Wabetainfo ਨੇ ਸ਼ੇਅਰ ਕੀਤੀ ਹੈ। ਜਾਣਕਾਰੀ ਅਨੁਸਾਰ ਐਂਡਰਾਇਡ ਦੇਇਸ ਵਰਜ਼ਨ ਦਾ ਇਸਤੇਮਾਲ ਕਰ ਰਹੇ ਹਰ ਯੂਜ਼ਰਜ਼ ਨੂੰ ਜੇ ਇਹ ਫੀਚਰ ਨਹੀਂ ਦਿਖ ਰਿਹਾ ਤਾਂ ਉਨ੍ਹਾਂ ਨੂੰ ਜਲਦ ਇਹ ਨਵਾਂ ਅਪਡੇਟ ’ਚ ਮਿਲ ਸਕਦਾ ਹੈ।

ਜੇ ਤੁਸੀਂ Disappearing ਮੈਸੇਜ ਭੇਜਦੇ ਹੋ, ਤਾਂ ਤੁਹਾਨੂੰ ਮੀਡੀਆ' ਤੇ 'View Once' ਆਈਕਨ ਦੇਖਣ ਨੂੰ ਮਿਲੇਗਾ। ਜਦੋਂ ਤੁਸੀਂ ਮੀਡੀਆ ਪ੍ਰਾਪਤ ਕਰੋਗੇ, ਤਾਂ Preview ਦਿਖਾਈ ਨਹੀਂ ਦੇਵੇਗਾ। ਇਕ ਵਾਰ ਇਸਨੂੰ ਦੇਖਣ ਤੋਂ ਬਾਅਦ, ਤੁਸੀਂ ਇਸਨੂੰ ਦੁਬਾਰਾ ਖੋਲ੍ਹਣ ਦੇ ਯੋਗ ਨਹੀਂ ਹੋਵੋਗੇ। ਕੰਪਨੀ ਨੇ ਕਿਹਾ,"ਮੀਡੀਆ ਦੇ ਦੇਖਣ ਤੋਂ ਬਾਅਦ, ਮੈਸੇਜ "Opened" ਦੇ ਰੂਪ ਵਿਚ ਦਿਖਾਈ ਦੇਵੇਗਾ ਤਾਂ ਜੋ ਉਸ ਸਮੇਂ ਗੱਲਬਾਤ ਵਿਚ ਕੀ ਹੋ ਰਿਹਾ ਸੀ ਇਸ ਬਾਰੇ ਕਿਸੇ ਵੀ ਉਲਝਣ ਤੋਂ ਬਚਿਆ ਜਾ ਸਕੇ।"

ਵ੍ਹਟਸਐਪ 'ਤੇ ਕਿਸੇ ਨੂੰ View Once ਫੋਟੋ ਜਾਂ ਵੀਡਿਓ ਭੇਜਣ ਲਈ, ਤੁਸੀਂ ਐਪ ਦੇ ਕੈਮਰੇ ਦੀ ਵਰਤੋਂ ਫੋਟੋ ਜਾਂ ਵੀਡਿਓ ਨੂੰ ਤੇਜ਼ੀ ਨਾਲ ਖਿੱਚਣ ਲਈ ਕਰ ਸਕਦੇ ਹੋ ਅਤੇ ਫਿਰ (1) ਆਈਕਨ 'ਤੇ ਟੈਪ ਕਰ ਸਕਦੇ ਹੋ ਜੋ ਉਸ ਮੀਡੀਆ ਨੂੰ ਭੇਜ ਦੇਵੇਗਾ ਜਿਸਨੂੰ ਤੁਸੀਂ ਹੁਣੇ ਇਕ View Once ਦੇ ਰੂਪ ਵਿਚ ਕੈਪਚਰ ਕੀਤਾ ਹੈ। ਇਕ ਵਾਰ ਜਦੋਂ ਤੁਸੀਂ ਇਸਨੂੰ ਭੇਜ ਦਿੰਦੇ ਹੋ, ਤਾਂ ਤੁਸੀਂ ਆਪਣੇ Last chat ਨੂੰ ਖੋਲ੍ਹਣ ਲਈ ਟੈਪ ਨਹੀਂ ਕਰ ਸਕੋਗੇ ਅਤੇ Receiver ਵੀ ਇਸਨੂੰ ਸਿਰਫ਼ ਇਕ ਵਾਰ ਦੇਖਣ ਦੇ ਯੋਗ ਹੋਵੇਗਾ।

ਪੜੋ ਹੋਰ ਖਬਰਾਂ: ਅੰਮ੍ਰਿਤਸਰ ਵਿਚ ਗੈਂਗਸਟਰ ਰਾਣਾ ਕੰਦੋਵਾਲੀਆ ਦਾ ਗੋਲੀਆਂ ਮਾਰ ਕੇ ਕਤਲ 

ਵ੍ਹਟਸਐਪ ਕਦੋਂ ਸ਼ੁਰੂ ਕਰੇਗਾ View Once ਫੀਚਰ?
ਵ੍ਹਟਸਐਪ ਦਾ ਕਹਿਣਾ ਹੈ ਕਿ ਇਹ ਫੀਚਰ ਇਸ ਹਫ਼ਤੇ ਸਾਰੇ ਯੂਜ਼ਰਜ਼ ਲਈ ਆ ਰਿਹਾ ਹੈ। ਇਸ ਲਈ, ਜੇ ਤੁਸੀਂ ਇਸਨੂੰ ਅਜੇ ਪ੍ਰਾਪਤ ਨਹੀਂ ਕੀਤਾ ਹੈ, ਤਾਂ ਇਹ ਤੁਹਾਡੇ ਡਿਵਾਈਸ 'ਤੇ ਆਉਣ ਤੋਂ ਪਹਿਲਾਂ Roll Out ਹੋਣ ਤਕ ਦਾ ਮਸਲਾ ਹੈ।

In The Market