LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਵਿਆਹ ਤੋਂ ਬਾਅਦ ਦੀ ਖੁਸ਼ਖਬਰੀ ਲਈ ਚਾਹੀਦੀ ਹੈ 15 ਦਿਨ ਦੀ ਛੁੱਟੀ', ਸਿਪਾਹੀ ਦੀ ਅਨੋਖੀ ਅਰਜ਼ੀ 

1aug leave

ਲਖਨਊ- ਉੱਤਰ ਪ੍ਰਦੇਸ਼ ਦੇ ਬਲੀਆ ਇਲਾਕੇ ਵਿਚ ਤਾਇਨਾਤ ਇਕ ਪੁਲਿਸ ਕਾਂਸਟੇਬਲ ਦੀ ਛੁੱਟੀ ਦੀ ਅਰਜ਼ੀ ਵਾਇਰਲ ਹੋ ਗਈ ਹੈ। ਇਸ ਵਿਚ ਸਿਪਾਹੀ ਨੇ ਆਪਣੇ ਅਧਿਕਾਰ ਨੂੰ ਲਿਖਿਆ ਹੈ ਕਿ ਵਿਆਹ ਨੂੰ ਸੱਤ ਮਹੀਨੇ ਹੋ ਗਏ ਹਨ, ਅਜੇ ਤੱਕ ਖੁਸ਼ਖਬਰੀ ਨਹੀਂ ਮਿਲੀ ਹੈ, ਇਸ ਲਈ 15 ਦਿਨ ਦੀ ਛੁੱਟੀ ਦੇਣ ਦੀ ਕਿਰਪਾ ਕਰੋ। ਇਹ ਅਰਜ਼ੀ ਹੁਣ ਪੂਰੇ ਜ਼ਿਲੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Also Read: Punjab: ਹੁਣ ਮੋਗਾ ਪੁਲਿਸ ਨੂੰ ਮਿਲਿਆ ਲਾਰੈਂਸ ਬਿਸ਼ਨੋਈ ਦਾ ਟ੍ਰਾਂਜ਼ਿਟ ਰਿਮਾਂਡ, ਮਲੋਟ ਅਦਾਲਤ 'ਚ ਹੋਈ ਪੇਸ਼ੀ

ਜਿਲੇ ਦੀ ਡਾਇਲ 112 ਵਿਚ ਤਾਇਨਾਤ ਗੋਰਖਪੁਰ ਦੇ ਸਿਪਾਹੀ ਨੇ ਇਹ ਅਰਜ਼ੀ ਦਿੱਤੀ ਹੈ। ਇਸ ਪ੍ਰਾਰਥਨਾ ਪੱਤਰ ਵਿਚ ਅਧਿਕਾਰੀ ਨੇ ਲਿਖਿਆ ਹੈ ਕਿ ਸ਼੍ਰੀ ਮਾਨ, ਬਿਨੈਕਾਰ ਦੇ ਵਿਆਹ ਨੂੰ 7 ਮਹੀਨੇ ਹੋ ਗਏ। ਅਜੇ ਤੱਕ ਖੁਸ਼ਖਬਰੀ ਨਹੀਂ ਮਿਲੀ। ਮੈਡਮ (ਪਤਨੀ) ਨੇ ਡਾਕਟਰ ਤੋਂ ਮਿਲੀ ਸਲਾਹ ਦੇ ਅਨੁਸਾਰ ਦਵਾਈ ਲਈ ਹੈ ਤੇ ਉਸ ਦੇ ਨਾਲ ਰਹਿਣਾ ਹੈ। ਬਿਨੈਕਾਰ ਘਰੇ ਹੀ ਨਿਵਾਸ ਕਰੇਗਾ। ਸ਼੍ਰੀਮਾਨ ਜੀ ਨੂੰ ਨਿਵੇਦਨ ਹੈ ਕਿ ਬਿਨੈਕਾਰ ਨੂੰ 15 ਦਿਨ ਦੀ EL (ਅਰਨਿੰਗ ਲੀਵ) ਦੇਣ ਦੀ ਕਿਰਪਾ ਕਰੋ। ਤੁਹਾਡੀ ਮਹਾਨ ਕਿਰਪਾ ਹੋਵੇਗੀ।

ਯੂਪੀ ਪੁਲਿਸ ਮਹਿਕਮੇ ਵਿਚ ਇਹ ਪੱਤਰ ਵਾਇਰਲ ਹੋਣ ਤੋਂ ਬਾਅਦ ਤੋਂ ਹੀ ਚਰਚਾ ਵਿਚ ਆ ਗਿਆ ਹੈ। ਇਕ ਪਾਸੇ ਜਿਥੇ ਪੁਲਿਸ ਮਹਿਕਮੇ ਦੇ ਲੋਕ ਇਸ ਨੂੰ ਲੈ ਕੇ ਚਟਕਾਰੇ ਮਾਰ ਰਹੇ ਹਨ ਤਾਂ ਦੂਜੇ ਪਾਸੇ ਛੁੱਟੀ ਦੇ ਕਾਰਨਾਂ ਨੂੰ ਲੈ ਕੇ ਬਹੁਤ ਵਿਚਾਰ ਵੀ ਕਰ ਰਹੇ ਹਨ।

Also Read: ਪੰਜਾਬ 'ਚ ਕੋਰੋਨਾ ਵਾਇਰਸ: 2 ਮੰਤਰੀਆਂ ਤੇ ਡਿਪਟੀ ਸਪੀਕਰ ਤੋਂ ਬਾਅਦ ਪਟਿਆਲਾ DC ਨਿਕਲੇ ਪਾਜ਼ੇਟਿਵ

ਦਰਅਸਲ 24 ਘੰਟੇ ਦੀ ਡਿਊਟੀ ਤੇ ਕੰਮ ਦੇ ਦਬਾਅ ਦੇ ਕਾਰਨ ਪੁਲਿਸ ਕਰਮਚਾਰੀਆਂ ਨੂੰ ਕਦੇ-ਕਦੇ ਆਪਣੇ ਪਿਆਰਿਆਂ ਦੇ ਵਿਆਹ ਜਾਂ ਕਿਸੇ ਸੁੱਖ-ਦੁੱਖ ਵਿਚ ਸ਼ਾਮਲ ਹੋਣ ਲਈ ਛੁੱਟੀ ਤੱਕ ਨਹੀਂ ਮਿਲਦੀ। ਅਜਿਹੇ ਵਿਚ ਮਹਿਲਾ ਪੁਲਿਸ ਵੀ ਕਾਫੀ ਪਰੇਸ਼ਾਨ ਦਿਖਦੀ ਹੈ। ਪੁਲਿਸ ਵਿਭਾਗ ਵਿਚ ਛੁੱਟੀ ਨਾ ਮਿਲਣ ਦੇ ਕਾਰਨ ਕਦੇ-ਕਦੇ ਲੋਕ ਨੌਕਰੀ ਨੂੰ ਵੀ ਅਲਵਿਦਾ ਕਹਿ ਦਿੰਦੇ ਹਨ ਜਾਂ ਫਿਰ ਆਤਮਹੱਤਿਆਂ ਜਿਹੀਆਂ ਸੂਚਨਾਵਾਂ ਵੀ ਮਿਲਦੀਆਂ ਹਨ।

ਇਹੀ ਨਹੀਂ ਪ੍ਰਦੇਸ਼ ਵਿਚ ਕਿਸੇ ਤਿਓਹਾਰ ਜਾਂ ਸੰਵੇਦਨਸ਼ੀਲ ਹਾਲਤ ਦੇ ਕਾਰਨ ਵੀ ਪੁਲਿਸ ਵਿਭਾਗ ਦੀਆਂ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ। ਅਜਿਹੇ ਵਿਚ ਪੁਲਿਸ ਕਰਮਚਾਰੀ ਸਮਾਜ ਤੇ ਦੇਸ਼ ਹਿੱਤ ਵਿਚ ਆਪਣੀਆਂ ਜ਼ਿੰਮੇਦਾਰੀਆਂ ਤਾਂ ਪੂਰੀਆਂ ਕਰਦੇ ਹਨ ਪਰ ਉਨ੍ਹਾਂ ਦੇ ਘਰ ਦੀ ਜ਼ਿੰਮੇਦਾਰੀ ਅਧੁਰੀ ਰਹਿ ਜਾਂਦੀ ਹੈ। ਬਲਿਆ ਪੁਲਿਸ ਦੇ ਜਵਾਨ ਦੀ ਅਨੋਖੀ ਅਰਜ਼ੀ ਵੀ ਕੁਝ ਹੱਦ ਤੱਕ ਇਸੇ ਪਾਸੇ ਇਸ਼ਾਰਾ ਕਰਦੀ ਹੈ।

Also Read: ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਵੱਡਾ ਖੁਲਾਸਾ, ਗੈਂਗਸਟਰ ਗੋਲਡੀ ਬਰਾੜ ਨੇ ਤਿਆਰ ਕੀਤੇ ਸਨ 9 ਸ਼ੂਟਰ

ਦੱਸ ਦਈਏ ਕਿ ਯੂਪੀ ਪੁਲਿਸ ਵਿਭਾਗ ਵਿਚ ਔਰਤਾਂ ਤੇ ਪੁਰਸ਼ਾਂ ਲਈ ਖੁਦ ਮਹਿਲਾ ਮੁਲਾਜ਼ਮ ਜਾਂ ਮੁਲਾਜ਼ਮ ਦੀ ਪਤਨੀ ਦੇ ਮਾਂ ਬਣਨ ਮੌਕਿਆਂ ਉੱਤੇ ਛੁੱਟੀ ਦਾ ਕਾਨੂੰਨ ਹੈ। ਮਹਿਲਾਵਾਂ ਨੂੰ ਇਹ ਛੁੱਟੀ 180 ਦਿਨ ਤੇ ਪੁਰਸ਼ਾਂ ਦੇ ਲਈ 15 ਦਿਨ ਹੁੰਦੀ ਹੈ। ਪੂਰੀ ਨੌਕਰੀ ਦੌਰਾਨ ਇਹ ਛੁੱਟੀ ਸਿਰਫ ਦੋ ਵਾਰ ਹੀ ਲਈ ਜਾ ਸਕਦੀ ਹੈ।

In The Market