LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੂ.ਪੀ. ਤੋਂ ਪੰਜਾਬ ਤੱਕ ਧੁੰਦ ਦਾ ਕਹਿਰ, ਦਿੱਲੀ ਵਿਚ ਡਿੱਗਿਆ ਪਾਰਾ

5feb mausam

ਨਵੀਂ ਦਿੱਲੀ:  ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਉੱਤਰ ਭਾਰਤ (North India) ਦੇ ਕਈ ਸੂਬਿਆਂ ਵਿਚ ਸੰਘਣੀ ਧੁੰਦ ਛਾਈ ਹੈ। ਵੀਕੈਂਡ 'ਤੇ ਸੰਘਣੀ ਧੁੰਦ ਦੇ ਚੱਲਦੇ ਸਵੇਰ ਦੇ ਸਮੇਂ ਵਿਜ਼ੀਬਿਲਟੀ ਜ਼ੀਰੋ (Visibility Zero) ਦੇ ਬਰਾਬਰ ਰਹੀ। ਰਾਸ਼ਟਰੀ ਰਾਜਧਾਨੀ (National capital) ਵਿਚ ਬਾਰਿਸ਼ ਤੋਂ ਬਾਅਦ ਸੰਘਣੀ ਧੁੰਦ (Dense fog) ਤੋਂ ਸਾਫ ਹੈ ਕਿ ਦਿੱਲੀ ਵਾਲਿਆਂ ਨੂੰ ਅਜੇ ਸਰਦੀ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ। ਮੌਸਮ ਵਿਭਾਗ (Meteorological Department) ਮੁਤਾਬਕ ਉੱਤਰ ਭਾਰਤ ਦੇ ਕਈ ਹਿੱਸਿਆਂ ਵਿਚ ਬਾਰਿਸ਼ ਅਤੇ ਗੜ੍ਹੇਮਾਰੀ ਹੋਈ ਹੈ। ਵੈਸੇ ਫਰਵਰੀ ਦੇ ਮਹੀਨੇ ਵਿਚ ਮੰਨਿਆ ਜਾਂਦਾ ਹੈ ਕਿ ਠੰਡੇ ਮੌਸਮ (Cold weather) ਦੀ ਵਿਦਾਈ ਸ਼ੁਰੂ ਹੋ ਜਾਂਦੀ ਹੈ। ਪਰ ਇਸ ਮਹੀਨੇ ਦਾ ਇਕ ਹਫਤਾ ਬੀਤਣ ਤੱਕ ਠੰਡ ਤੋਂ ਰਾਹਤ ਦੇਖਣ ਨੂੰ ਨਹੀਂ ਮਿਲੀ ਹੈ। ਮੌਸਮ ਵਿਭਾਗ ਮੁਤਾਬਕ ਦੇਸ਼ ਦੀ ਰਾਜਧਾਨੀ ਦਿੱਲੀ, ਉੱਤਰ ਪ੍ਰਦੇਸ਼ ਅਤੇ ਪੰਜਾਬ ਵਿਚ ਮੀਂਹ ਤੋਂ ਬਾਅਦ ਠੰਡ ਅਤੇ ਧੁੰਦ ਨਾਲ ਰਾਹਤ ਨਹੀਂ ਮਿਲੀ ਹੈ। Also Read : ਸੰਯੁਕਤ ਸਮਾਜ ਮੋਰਚੇ ਨੂੰ ਮਿਲਿਆ ਚੋਣ ਨਿਸ਼ਾਨ 'ਮੰਜਾ'

dense fog: Latest News & Videos, Photos about dense fog | The Economic  Times - Page 1

ਦਿੱਲੀ, ਪੰਜਾਬ, ਰਾਜਸਥਾਨ ਸਮੇਤ ਉੱਤਰ ਭਾਰਤ ਦੇ ਕਈ ਸੂਬਿਆਂ ਵਿਚ ਅਸਮਾਨ ਵਿਚ ਧੁੰਦ ਛਾਈ ਹੈ। ਆਈ.ਐੱਮ.ਡੀ. ਨੇ ਕਿਹਾ ਕਿ ਸਵੇਰੇ ਸਾਢੇ 8 ਵਜੇ ਸਫਦਰਜੰਗ ਵੇਧਸ਼ਾਲਾ ਵਿਚ ਵਿਜ਼ੀਬਿਲਟੀ 50 ਮੀਟਰ ਰਿਕਾਰਡ ਕੀਤੀ ਗਈ ਜਦੋਂ ਕਿ ਪਾਲਮ ਵੇਧਸ਼ਾਲਾ ਵਿਚ ਵਿਜ਼ੀਬਿਲਟੀ 100 ਮੀਟਰ ਦਰਜ ਕੀਤੀ ਗਈ। ਇਸ ਤੋਂ ਇਲਾਵਾ ਪੰਜਾਬ ਦੇ ਅੰਮ੍ਰਿਤਸਰ, ਭਠਿੰਡਾ, ਹਿਸਾਰ ਵਿਚ 50 ਮੀਟਰ ਤੱਕ ਵਿਜ਼ੀਬਿਲਟੀ ਪਹੁੰਚੀ। ਜਦੋਂ ਕਿ ਭਿਵਾਨੀ ਵਿਚ 25 ਮੀਟਰ ਵਿਜ਼ੀਬਿਲਟੀ ਰਹੀ। ਭਾਰਤ ਮੌਸਮ ਵਿਗਿਆਨ ਵਿਭਾਗ ਮੁਤਾਬਕ ਸਿਫਰ ਤੋਂ 50 ਮੀਟਰ ਵਿਚਾਲੇ ਵਿਜ਼ੀਬਿਲਟੀ ਹੋਣ 'ਤੇ ਧੁੰਧ ਬਹੁਤ ਹੀ ਸੰਘਣੀ 51 ਤੋਂ 200 ਮੀਟਰ ਵਿਜ਼ੀਬਿਲਟੀ ਵਿਚਾਲੇ ਸੰਘਣੀ 201 ਤੋਂ 500 ਮੀਟਰ ਵਿਜ਼ੀਬਿਲਟੀ ਵਿਚਾਲੇ ਮੱਧਮ ਅਤੇ 501 ਤੋਂ 1000 ਵਿਚਾਲੇ ਵਿਜ਼ੀਬਿਲਟੀ ਹੋਣ 'ਤੇ ਧੁੰਦ ਨੂੰ ਹਲਕਾ ਮੰਨਿਆ ਜਾਂਦਾ ਹੈ। ਰਾਸ਼ਟਰੀ ਰਾਜਧਾਨੀ ਵਿਚ ਸ਼ਨੀਵਾਰ ਯਾਨੀ 5 ਫਰਵਰੀ ਨੂੰ ਸਵੇਰੇ ਸੰਘਣੀ ਧੁੰਦ ਵਿਚਾਲੇ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤ ਮੌਸਮ ਵਿਗਿਆਨ ਵਿਭਾਗ ਦੇ ਅੰਦਾਜ਼ੇ ਮੁਤਾਬਕ ਦਿਨ ਵਿਚ ਹਲਕੀ ਧੁੰਦ ਛਾਈ ਰਹਿਣ ਅਤੇ ਜ਼ਿਆਦਾ ਤਾਪਮਾਨ ਦੇ 18 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।

In The Market