LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ 'ਚ ਫਰਵਰੀ ਮਹੀਨੇ ਆ ਸਕਦੀ ਹੈ ਕੋਰੋਨਾ ਵਾਇਰਸ ਦੀ ਤੀਜੀ ਲਹਿਰ, ਓਮੀਕਰੋਨ ਨੇ ਵਧਾਈ ਚਿੰਤਾ

7s2

ਨਵੀਂ ਦਿੱਲੀ- ਕੋਰੋਨਾ ਵਾਇਰਸ (Corona virus) ਦੇ ਨਵੇਂ ਵੈਰੀਐਂਟ ਓਮੀਕਰੋਨ (Omicron) ਦੀ ਦਹਿਸ਼ਤ ਭਾਰਤ (India) ’ਚ ਵੀ ਵੱਧਣ ਲੱਗੀ ਹੈ। ਹੌਲੀ-ਹੌਲੀ ਇਹ ਵਾਇਰਸ ਭਾਰਤ ’ਚ ਆਪਣੇ ਪੈਰ ਪਸਾਰ ਰਿਹਾ ਹੈ। ਓਮੀਕਰੋਨ ਤੋਂ ਕੋਰੋਨਾ ਵਾਇਰਸ ਮਹਾਮਾਰੀ ਦੀ ਤੀਜੀ ਲਹਿਰ (Third wave) ਫਰਵਰੀ ’ਚ ਸਿਖਰ ’ਤੇ ਪਹੁੰਚ ਸਕਦੀ ਹੈ, ਜਦੋਂ ਦੇਸ਼ ’ਚ ਰੋਜ਼ਾਨਾ 1 ਤੋਂ ਡੇਢ ਲੱਖ ਤੱਕ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਹੈ। 

Also Read:  ਮਹਿੰਗੇ ਹੋਏ Jio ਦੇ Disney+Hotstar ਪ੍ਰੀਪੇਡ ਪਲਾਨ, ਹੁਣ ਇੰਨ੍ਹੇ ਰੁਪਏ ਤੋਂ ਸ਼ੁਰੂ ਹੋਣਗੇ ਪਲਾਨ

ਇਹ ਗੱਲ ਕੋਵਿਡ-19 ਦੇ ਗਣਿਤ ਅਨੁਮਾਨ ’ਚ ਸ਼ਾਮਲ ਭਾਰਤੀ ਤਕਨਾਲੋਜੀ ਸੰਸਥਾ ਦੇ ਵਿਗਿਆਨਕ ਮਨਿੰਦਰ ਅਗਰਵਾਲ ਨੇ ਆਖੀ ਹੈ। ਉਨ੍ਹਾਂ ਕਿਹਾ ਕਿ ਨਵੇਂ ਅਨੁਮਾਨ ਵਿਚ ਓਮੀਕਰੋਨ ਰੂਪ ਨੂੰ ਇਕ ਕਾਰਕ ਦੇ ਰੂਪ ਵਿਚ ਸ਼ਾਮਲ ਕੀਤਾ ਗਿਆ ਹੈ। ਨਵੇਂ ਰੂਪ ਨਾਲ ਸਾਡਾ ਮੌਜੂਦਾ ਅਨੁਮਾਨ ਇਹ ਹੈ ਕਿ ਦੇਸ਼ ਵਿਚ ਫਰਵਰੀ ਤੱਕ ਤੀਜੀ ਲਹਿਰ ਆ ਸਕਦੀ ਹੈ ਪਰ ਇਹ ਦੂਜੀ ਲਹਿਰ ਤੋਂ ਹਲਕੀ ਹੋਵੇਗੀ। ਅਗਰਵਾਲ ਮੁਤਾਬਕ ਹੁਣ ਤੱਕ ਅਸੀਂ ਵੇਖਿਆ ਕਿ ਓਮੀਕਰੋਨ ਤੋਂ ਹੋਣ ਵਾਲੇ ਇਨਫੈਕਸ਼ਨ ਦੀ ਗੰਭੀਰਤਾ ਡੈਲਟਾ ਰੂਪ ਵਾਂਗ ਨਹੀਂ ਹੈ। ਦੱਖਣੀ ਅਫ਼ਰੀਕਾ ’ਚ ਵਾਇਰਸ ਕਾਰਨ ਹਸਪਤਾਲ ’ਚ ਦਾਖ਼ਲ ਹੋਣ ਵਾਲਿਆਂ ਦੀ ਦਰ ਵਿਚ ਵਾਧਾ ਨਹੀਂ ਨਜ਼ਰ ਆਇਆ ਹੈ। ਵਾਇਰਸ ਅਤੇ ਹਸਪਤਾਲ ’ਚ ਦਾਖ਼ਲ ਹੋਣ ਦੀ ਦਰ ਬਾਰੇ ਨਵਾਂ ਅੰਕੜਾ ਸਥਿਤੀ ਦੀ ਵਧੇਰੇ ਸਪੱਸ਼ਟ ਤਸਵੀਰ ਦੇਵੇਗਾ। 

Also Read: ਕੀ ਹੈ MSP, ਕਿਸਾਨਾਂ ਨੂੰ ਕਿਉਂ ਚਾਹੀਦੀ ਹੈ MSP ਦੀ ਗਾਰੰਟੀ,ਪੜ੍ਹੋ ਪੂਰੀ ਖ਼ਬਰ

ਅਗਰਵਾਲ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਵਾਇਰਸ ਦਾ ਨਵਾਂ ਰੂਪ ਡੈਲਟਾ ਵਰਗਾ ਨਹੀਂ ਹੈ। ਓਧਰ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਦੱਖਣੀ ਅਫਰੀਕਾ ਅਤੇ ਕੁਝ ਹੋਰ ਦੇਸ਼ਾਂ ਵਿਚ ਸਾਹਮਣੇ ਆਏ ਕੋਵਿਡ ਦੇ ਨਵੇਂ ਰੂਪ ਨੂੰ 26 ਨਵੰਬਰ ਨੂੰ ਓਮੀਕਰੋਨ ਨਾਂ ਦਿੱਤਾ ਸੀ। ਉਸ ਨੇ ਓਮੀਕਰੋਨ ਨੂੰ ਚਿੰਤਾ ਪੈਦਾ ਕਰਨ ਵਾਲਾ ਰੂਪ ਵੀ ਦੱਸਿਆ ਸੀ। ਭਾਰਤ ਵਿਚ ਓਮੀਕਰੋਨ ਦੇ ਹੁਣ ਤੱਕ 21 ਮਾਮਲੇ ਸਾਹਮਣੇ ਆ ਚੁੱਕੇ ਹਨ।

In The Market