LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੂਸ ਤੋਂ ਸਸਤਾ ਤੇਲ ਲੈਣ ਨੂੰ ਲੈ ਕੇ ਅਮਰੀਕਾ ਨੇ ਭਾਰਤ ਨੂੰ ਦਿੱਤੀ ਇਹ ਨਸੀਹਤ

oil purchase

ਕੀਵ : ਯੁਕਰੇਨ 'ਤੇ ਹਮਲੇ (Attacks on Ukraine) ਨੂੰ ਲੈ ਕੇ ਰੂਸ 'ਤੇ ਅਮਰੀਕਾ (USA on Russia) ਸਣੇ ਕਈ ਪੱਛਮੀ ਦੇਸ਼ਾਂ ਨੇ ਸਖ਼ਤ ਪਾਬੰਦੀਆਂ ਲਗਾਈਆਂ ਹਨ। ਰੂਸ ਦੇ ਤੇਲ (Russian oil) ਅਤੇ ਗੈਸ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਕਾਰਣ ਰੂਸ ਭਾਰਤ ਨੂੰ ਘੱਟ ਕੀਮਤ 'ਤੇ ਈਂਧਨ ਤੇਲ ਆਫਰ (Fuel oil offer) ਕਰ ਰਿਹਾ ਹੈ। ਭਾਰਤ ਨੂੰ ਇਸ ਵਿਚਾਲੇ ਇਹ ਖਦਸ਼ਾ ਸੀ ਕਿ ਜੇਕਰ ਉਹ ਰੂਸ ਤੋਂ ਤੇਲ ਖਰੀਦਦਾ ਹੈ ਤਾਂ ਉਸ ਨੂੰ ਵੀ ਅਮਰੀਕੀ ਪਾਬੰਦੀਆਂ (US sanctions) ਦਾ ਸਾਹਮਣਾ ਕਰਨਾ ਪਵੇਗਾ ਪਰ ਅਮਰੀਕਾ ਨੇ ਹੁਣ ਸਥਿਤੀ ਸਾਫ ਕਰ ਦਿੱਤੀ ਹੈ। ਅਮਰੀਕਾ ਨੇ ਕਿਹਾ ਹੈ ਕਿ ਭਾਰਤ ਦਾ ਯੁਕਰੇਨ  (Ukraine of India) ਸੰਕਟ ਵਿਚਾਲੇ ਰੂਸ ਤੋਂ ਤੇਲ ਖਰੀਦਣਾ ਰੂਸ 'ਤੇ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਨਹੀਂ ਮੰਨੀ ਜਾਵੇਗੀ। ਹਾਲਾਂਕਿ ਇਸ ਦੇ ਨਾਲ ਹੀ ਅਮਰੀਕਾ ਨੇ ਭਾਰਤ ਨੂੰ ਇਕ ਨਸੀਹਤ ਵੀ ਦੇ ਦਿੱਤੀ। ਵ੍ਹਾਈਟ ਹਾਊਸ (White house) ਦੀ ਪ੍ਰੈੱਸ ਸਕੱਤਰ ਜੇਨ ਸਾਕੀ (Jane Saki) ਨੇ ਮੰਗਲਵਾਰ ਨੂੰ ਇਕ ਪ੍ਰੈੱਸ ਕਾਨਫਰੰਸ (Press conference) ਵਿਚ ਮੀਡੀਆ ਨੂੰ ਕਿਹਾ ਕਿਸੇ ਵੀ ਦੇਸ਼ ਲਈ ਸਾਡਾ ਮੈਸੇਜ ਇਹ ਹੈ ਕਿ ਉਹ ਉਨ੍ਹਾਂ ਪਾਬੰਦੀਆਂ ਦਾ ਪਾਲਨ (Compliance with restrictions) ਕਰਨ ਜੋ ਅਸੀਂ ਲਗਾਈਆਂ ਹਨ। ਇਸ ਟਿੱਪਣੀ 'ਤੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਅਜਿਹੀ ਰਿਪੋਰਟਸ ਹੈ ਕਿ ਰੂਸ ਨੇ ਭਾਰਤ ਨੂੰ ਰਿਆਇਤੀ ਦਰਾਂ 'ਤੇ ਕੱਚੇ ਤੇਲ ਦੀ ਪੇਸ਼ਕਸ਼ ਕੀਤੀ ਹੈ, ਇਸ ਖਬਰ ਨੂੰ ਲੈ ਕੇ ਅਮਰੀਕਾ ਭਾਰਤ ਨੂੰ ਕੀ ਮੈਸੇਜ ਦੇਣਾ ਚਾਹੇਗਾ?


ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਪਾਬੰਦੀਆਂ ਦੀ ਉਲੰਘਣਾ ਹੋਵੇਗੀ ਪਰ ਇਹ ਵੀ ਸੋਚੋ ਕਿ ਜਦੋਂ ਇਸ ਦੌਰ ਨੂੰ ਲੈ ਕੇ ਇਤਿਹਾਸ ਦੀਆਂ ਕਿਤਾਬਾਂ ਲਿਖੀਆਂ ਜਾਣਗੀਆਂ ਤਾਂ ਤੁਸੀਂ ਕਿੱਥੇ ਖੜ੍ਹੇ ਹੋਣਾ ਚਾਹੁੰਦੇ ਹੋ। ਰੂਸੀ ਅਗਵਾਈ ਦੀ ਹਮਾਇਤ ਇਕ ਹਮਲੇ ਦਾ ਸਮਰਥਨ ਹੈ, ਇਕ ਅਜਿਹਾ ਹਮਲਾ ਜੋ ਸਪੱਸ਼ਟ ਤੌਰ 'ਤੇ ਤਬਾਹਕੁੰਨ ਸਾਬਿਤ ਹੋ ਰਿਹਾ ਹੈ। ਭਾਰਤ ਨੇ ਯੁਕਰੇਨ 'ਤੇ ਰੂਸ ਦੇ ਹਮਲੇ ਦੀ ਹਮਾਇਤ ਨਹੀਂ ਕੀਤੀ ਹੈ। ਭਾਰਤ ਲਗਾਤਾਰ ਦੋਹਾਂ ਧਿਰਾਂ ਤੋਂ ਕਹਿੰਦਾ ਰਿਹਾ ਹੈ ਕਿ ਰਣਨੀਤਕ ਗੱਲਬਾਤ ਰਾਹੀਂ ਮਤਭੇਦ ਨੂੰ ਖਤਮ ਕੀਤਾ ਜਾਵੇ। ਭਾਰਤ ਨੇ ਸਾਂਝੇ ਰਾਸ਼ਟਰ ਵਿਚ ਰੂਸ ਦੇ ਖਿਲਾਫ ਸਾਰੇ ਪ੍ਰਸਤਾਵਾਂ 'ਤੇ ਵੋਟਿੰਗ ਤੋਂ ਹੁਣ ਤੱਕ ਦੂਰੀ ਬਣਾਈ ਹੋਈ ਹੈ। ਰੂਸ-ਯੁਕਰੇਨ ਜੰਗ ਨੂੰ ਲੈ ਕੇ ਭਾਰਤ ਦੀ ਨਿਰਪੱਖ ਸਥਿਤੀ ਨੂੰ ਅਮਰੀਕਾ ਨੇ ਹੁਣ ਤੱਕ ਸਮਝਿਆ ਹੈ। ਅਮਰੀਕੀ ਸੰਸਦ ਕਹਿ ਚੁੱਕੇ ਹਨ ਕਿ ਭਾਰਤ ਆਪਣੀ ਰਾਸ਼ਟਰੀ ਸੁਰੱਖਿਆ ਲਈ ਬਹੁਤ ਹੱਦ ਤੱਕ ਰੂਸ 'ਤੇ ਨਿਰਭਰ ਹੈ ਅਤੇ ਅਜਿਹੇ ਵਿਚ ਰੂਸ 'ਤੇ ਉਸ ਦੀ ਸਥਿਤੀ ਸਮਝ ਵਿਚ ਆਉਂਦੀ ਹੈ। ਹਾਲਾਂਕਿ, ਭਾਰਤੀ-ਅਮਰੀਕੀ ਸੰਸਦ ਡਾ. ਅਮੀ ਬੇਰਾ ਨੇ ਇਸ ਗੱਲ 'ਤੇ ਨਿਰਾਸ਼ਾ ਜਤਾਈ ਕਿ ਭਾਰਤ ਭਾਰੀ ਛੋਟ ਵਾਲੀ ਦਰ 'ਤੇ ਰੂਸੀ ਤੇਲ ਖਰੀਦਣ 'ਤੇ ਵਿਚਾਰ ਕਰ ਰਿਹਾ ਹੈ।

 

In The Market