LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਝੂਠੀ ਬਣਾਈ ਸੀ ਅਗਵਾ ਦੀ ਕਹਾਣੀ, ਪ੍ਰੇਣੀ ਨਾਲ ਭੱਜੀ ਸੀ ਬਾਕਸਰ

54

ਨਵੀਂ ਦਿੱਲੀ : ਉੱਤਰ ਪ੍ਰਦੇਸ਼ (Uttar Pradesh) ਦੇ ਮੇਰਠ ਵਿਚ ਇਕ ਨਾਬਾਲਗ ਬਾਕਸਿੰਗ ਖਿਡਾਰੀ (Boxing players) ਦੇ ਅਗਵਾ ਦਾ ਮਾਮਲਾ ਝੂਠਾ ਨਿਕਲਿਆ। ਅਗਵਾ ਦੀ ਝੂਠੀ ਕਹਾਣੀ ਖੁਦ ਬਾਕਸਿੰਗ ਖਿਡਾਰੀ (Boxing players themselves) ਨੇ ਆਪਣੇ ਹੀ ਪ੍ਰੇਮੀ ਦੇ ਨਾਲ ਮਿਲਕ ਤਿਆਰ ਕੀਤੀ ਸੀ। ਇਸ ਮਾਮਲੇ ਦਾ ਖੁਲਾਸਾ ਮੇਰਠ ਪੁਲਿਸ (Meerut Police) ਨੇ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਲੜਕੀ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋਈ ਸੀ ਅਤੇ ਪਰਿਵਾਰਕ ਮੈਂਬਰਾਂ (Family members) ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਉਸ ਨੇ ਆਪਣੇ ਅਗਵਾ ਦੀ ਝੂਠੀ ਕਹਾਣੀ ਬਣਾਈ ਸੀ। ਪੁਲਿਸ ਨੇ ਮੋਬਾਇਲ ਸਰਵੀਲਾਂਸ (Mobile Surveillance) ਦੀ ਦਦ ਨਾਲ ਬਾਕਸਿੰਗ ਖਿਡਾਰੀ (Boxing players) ਨੂੰ ਬਰਾਮਦ ਕਰ ਲਿਆ ਹੈ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਗਿਆ। Also Read : ਪਿੰਡ ਵਾਸੀਆਂ ਨੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਕੀਤਾ ਵਿਰੋਧ, ਕੀਤੀ ਨਾਅਰੇਬਾਜ਼ੀ

Delhi Police arrests 9 over posters against PM, vaccine exports | India  News,The Indian Express
ਪਰਤਾਪੁਰ ਦੇ ਕੁੰਡਾ ਪਿੰਡ ਵਾਸੀ ਲੜਕੀ ਦੇ ਪਿਾਤ ਨੇ ਸਿਵਲ ਲਾਈਨ ਥਾਣੇ ਵਿਚ ਵੀਰਵਾਰ ਨੂੰ ਆਪਣੀ ਧੀ ਦੇ ਅਗਵਾ ਦੀ ਸ਼ਿਕਾਇਤ ਥਾਣੇ ਵਿਚ ਦਰਜ ਕਰਵਾਈ ਸੀ। ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ 17 ਸਾਲ ਦੀ ਧੀ ਸਟੇਡੀਅਮ ਵਿਚ ਬਾਕਸਿੰਗ ਦੀ ਪ੍ਰੈਕਟਿਸ ਕਰਕੇ ਆ ਰਹੀ ਸੀ। ਸ਼ਾਮ ਦੇ ਸਮੇਂ ਕਾਰ ਸਵਾਰ ਬਦਮਾਸ਼ਾਂ ਨੇ ਉਸ ਦਾ ਅਗਵਾ ਕਰ ਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿਚ ਲਿਖਿਆ ਕਿ ਉਸ ਦੀ ਧੀ ਨੇ ਬਦਮਾਸ਼ਾਂ ਤੋਂ ਜੂਝਦੇ ਹੋਏ ਆਪਣੀ ਭੈਣ ਨੂੰ ਫੋਨ ਕੀਤਾ ਸੀ ਪਰ ਜ਼ਿਆਦਾ ਗੱਲ ਨਹੀਂ ਹੋ ਸਕੀ ਸੀ। ਇਸ ਘਟਨਾ ਤੋਂ ਬਾਅਦ ਤੋਂ ਇਲਾਕੇ ਵਿਚ ਸਨਸਨੀ ਫੈਲ ਗਈ ਸੀ। ਪਿਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਲੜਕੀ ਦੀ ਭਾਲ ਸ਼ੁਰੂ ਕੀਤੀ। ਸਿਰਫ 18 ਘੰਟੇ ਦੇ ਅੰਦਰ ਹੀ ਪੁਲਿਸ ਨੇ ਪੂਰਾ ਮਾਮਲਾ ਖੋਲ ਕੇ ਰੱਖ ਦਿੱਤਾ। ਪੁਲਿਸ ਨੇ ਮੋਬਾਇਲ ਸਰਵੀਲਾਂਸ ਅਤੇ ਸੀ.ਸੀ.ਟੀ.ਵੀ. ਦੀ ਮਦਦ ਨਾਲ ਅਗਵਾ ਦੀ ਝੂਠੀ ਸਾਜ਼ਿਸ਼ ਰੱਚਣ ਵਾਲੀ ਲੜਕੀ ਅਤੇ ਉਸ ਦੇ ਪ੍ਰੇਮੀ ਫੜ ਲਿਆ। Also Read : 24 ਘੰਟਿਆਂ ਵਿਚ ਕੋਰੋਨਾ ਦੇ 2,68,833 ਨਵੇਂ ਮਾਮਲੇ ਆਏ ਸਾਹਮਣੇ

ਪੁਲਿਸ ਹੁਣ ਇਸ ਅਪਰਾਧ ਵਿਚ ਸ਼ਾਮਲ ਹੋਰ ਲੋਕਾਂ ਦੀ ਭਾਲ ਵਿਚ ਜੁਟੀ ਹੈ। ਪੁਲਿਸ ਨੇ ਦੱਸਿਆ ਕਿ 17 ਸਾਲ ਦੀ ਅਲ੍ਹੜ ਮੇਰਠ ਦੇ ਥਾਣਾ ਸਿਵਲ ਲਾਈਨ ਖੇਤਰ ਦੇ ਕੈਲਾਸ਼ ਪ੍ਰਕਾਸ਼ ਸਪੋਰਟਸ ਸਟੇਡੀਅਮ ਵਿਚ ਬਾਕਸਿੰਗ ਦੀ ਪ੍ਰੈਕਟਿਸ ਕਰਦੀ ਹੈ। ਐੱਸ.ਪੀ. ਸਿਟੀ ਵਿਨੀਤ ਭਟਨਾਗਰ ਨੇ ਦੱਸਿਆ ਕਿ ਆਦਿਫ ਵਾਸੀ ਰਸ਼ੀਦਨਗਰ ਜੋਗੀਵਾਲੀ ਗਲੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਆਟੋ ਨੂੰ ਵੀ ਬਰਾਮਦ ਕੀਤਾ ਹੈ, ਜਿਸ ਵਿਚ ਬੈਠ ਕੇ ਦੋਵੇਂ ਫਰਾਰ ਹੋਏ ਸਨ, ਪੁਲਿਸ ਨੇ ਦੱਸਿਆ ਕਿ ਦਰਜ ਕੀਤੇ ਗਏ ਮੁਕੱਦਮੇ ਵਿਚ ਆਦਿਫ ਨੂੰ ਦੋਸ਼ੀ ਬਣਾ ਕੇ ਕੋਰਟ ਦੇ ਸਾਹਮਣੇ ਪੇਸ਼ ਕਰਕੇ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਪੁਲਿਸ ਇਹ ਪਤਾ ਲਗਾਉਣ ਵਿਚ ਜੁਟੀ ਹੈ ਕਿ ਕਿਡਨੈਪ ਦੀ ਝੂਠੀ ਕਹਾਣੀ ਕਿਉਂ ਰਚੀ ਗਈ ਸੀ।

In The Market