LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

9 ਮਹੀਨੇ ਪਹਿਲਾਂ ਮਰ ਚੁੱਕੇ ਵਿਅਕਤੀ ਨੂੰ ਲੱਗੀ ਦੂਜੀ ਡੋਜ਼, ਮੋਬਾਇਲ 'ਤੇ ਆਇਆ ਮੈਸੇਜ

massage

ਜੋਧਪੁਰ : ਰਾਜਸਥਾਨ ਦੇ ਜੋਧਪੁਰ (Jodhpur, Rajasthan) ਤੋਂ ਡਾਕਟਰੀ ਵਿਭਾਗ (Medical department) ਦੀ ਵੱਡੀ ਲਾਪਰਵਾਹੀ (Big carelessness) ਸਾਹਮਣੇ ਆਈ ਹੈ। ਜਿੱਥੇ ਇਕ ਬਜ਼ੁਰਗ ਦੀ 9 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਸੀ ਪਰ ਉਸ ਦੇ ਮੋਬਾਇਲ 'ਤੇ ਦੂਜੀ ਡੋਜ਼ ਦੇ ਸਫਲ ਵੈਕਸੀਨੇਸ਼ਨ (Successful vaccination) ਦਾ ਮੈਸੇਜ ਆਇਆ। ਮ੍ਰਿਤ ਬਜ਼ੁਰਗ (Dead elders) ਦੇ ਪਰਿਵਾਰਕ ਮੈਂਬਰ ਮੈਸੇਜ (Family member messages) ਦੇਖ ਕੇ ਹੈਰਾਨ ਰਹਿ ਗਏ। ਪਰਿਵਾਰਕ ਮੈਂਬਰਾਂ (Family members) ਦਾ ਕਹਿਣਾ ਹੈ ਕਿ ਬਜ਼ੁਰਗ ਦਾ 14 ਮਾਰਚ 2021 ਨੂੰ ਦੇਹਾਂਤ ਹੇ ਗਿਆ ਸੀ। ਵੈਕਸੀਨੇਸ਼ਨ (Vaccination) ਦਾ ਮੈਸੇਜ 17 ਦਸੰਬਰ (December 17) ਨੂੰ ਆਇਆ। Also Read : ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ 'ਤੇ ਬੋਲੇ ਸੁਖਬੀਰ ਸਿੰਘ ਬਾਦਲ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸਰਟੀਫਿਕੇਟ ਡਾਊਨਲੋਡ ਕੀਤਾ ਤਾਂ ਉਸ ਵਿਚ ਲਿਖਿਆ ਹੋਇਆ ਸੀ ਕਿ ਪਹਿਲੀ ਡੋਜ਼ ਤੁਹਾਡੀ 5 ਮਾਰਚ ਨੂੰ ਅਤੇ ਦੂਜੀ ਡੋਜ਼ 17 ਦਸੰਬਰ ਨੂੰ ਲਗਾਈ ਗਈ ਹੈ। ਇਥੋਂ ਤੱਕ ਕਿ ਉਸ ਸਰਟੀਫਿਕੇਟ ਵਿਚ ਟੀਕਾ ਲਗਾਉਣ ਵਾਲੀ ਐੱਨ.ਐੱਮ. ਦਾ ਨਾਂ ਵੀ ਊਸ਼ਾ ਕੰਵਰ ਦੱਸਿਆ ਗਿਆ। ਜਦੋਂ ਕਿ ਵੈਕਸੀਨੇਸ਼ਨ ਦੇ ਸਥਾਨ ਦਾ ਨਾਂ ਵਾਰਡ ਨੰਬਰ 5 ਜੋਧਪੁਰ ਦੱਸਿਆ ਗਿਆ ਹੈ।  Also Read : ਸ੍ਰੀ ਦਰਬਾਰ ਸਾਹਿਬ ਬੇਅਦਬੀ ਮਾਮਲੇ 'ਚ ਦਰਜ ਹੋਈ FIR

ਪੁਖਰਾਜ ਬੋਹਰਾ ਦੇ ਪੁੱਤਰ ਮਨੋਜ ਬੋਹਰਾ ਨੇ ਦੱਸਇਾ ਕਿ 17 ਦਸੰਬਰ ਦੀ ਸ਼ਾਮ ਮੋਬਾਇਲ 'ਤੇ ਮੈਸੇਜ ਆਇਆ ਅਤੇ ਵਧਾਈ ਦਿੱਤੀ ਕਿ ਤੁਹਾਨੂੰ ਟੀਕਾ ਲੱਗ ਗਿਆ ਹੈ ਅਤੇ ਸਰਟੀਫਿਕੇਟ ਡਾਊਨਲੋਡ ਕਰਨ ਨੂੰ ਵੀ ਕਿਹਾ ਗਿਆ ਹੈ ਤਾਂ ਅਸੀਂ ਡਾਊਨਲੋਡ ਕੀਤਾ ਉਦੋਂ ਪਤਾ ਲੱਗਾ ਕਿ ਟੀਕਾ ਲੱਗ ਚੁੱਕਾ ਹੈ। ਮਨੋਜ ਨੇ ਦੱਸਿਆ ਕਿ ਮੇਰੇ ਪਿਤਾ ਦਾ ਦੇਹਾਂਤ 14 ਮਾਰਚ ਨੂੰ ਹੋ ਚੁੱਕਾ ਹੈ ਅਤੇ 17 ਦਸੰਬਰ ਨੂੰ ਮੈਸੇਜ ਆਇਆ ਹੈ। ਸਰਕਾਰ ਜਾਂਚ ਕਰੇ ਕਿ ਆਖਿਰ ਟੀਕੇ ਕਿਸ ਨੂੰ ਲੱਗ ਰਹੇ ਹਨ ਅਤੇ ਕਿੱਥੇ ਜਾ ਰਹੇ ਹਨ। ਇਸ ਫਰਜ਼ੀਵਾੜੇ ਨੂੰ ਰੋਕਿਆ ਜਾਣਾ ਚਾਹੀਦਾ ਹੈ। Also Read : ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਕਪੂਰਥਲਾ 'ਚ ਵੀ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼, ਮੁਲਜ਼ਮ ਕਾਬੂ


ਮਨੋਜ ਬੋਹਰਾ ਦਾ ਕਹਿਣਾ ਹੈ ਕਿ ਜਦੋਂ ਅਸੀਂ ਜ਼ਿਲਾ ਪ੍ਰਜਨਨ ਅਤੇ ਸ਼ਿਸ਼ੂ ਅਧਿਕਾਰੀ ਕੌਸ਼ਲ ਦਵੇ ਨੂੰ ਦੱਸਿਆ ਤਾਂ ਉਨ੍ਹਾਂ ਨੇ 'ਤੇ ਕਿਹਾ ਕਿ ਕਈ ਮਿਲਦੇ-ਜੁਲਦੇ ਨੰਬਰ ਕਾਰਣ ਗਲਤ ਵੈਰੀਫਿਕੇਸ਼ਨ ਹੋਇਆ ਹੋਵੇਗਾ। ਇਸ ਦੀ ਜਾਂਚ ਹੋ ਰਹੀ ਹੈ। ਇਸ ਮਾਮਲੇ 'ਤੇ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ 'ਤੇ ਸਖ਼ਤ ਐਕਸ਼ਨ ਲਿਆ ਜਾਵੇਗਾ।

In The Market