ਨਵੀਂ ਦਿੱਲੀ (ਇੰਟ.)- ਰੱਖਿਆ ਰਿਸਰਚ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੀ ਕੋਵਿਡ-19 ਰੋਕੂ ਦਵਾਈ 2 ਡੀ.ਜੀ. ਦੀ ਕੀਮਤ ਤੈਅ ਕਰ ਦਿੱਤੀ ਗਈ ਹੈ। ਹੈਦਰਾਬਾਦ ਸਥਿਤ ਡਾ. ਰੈਡੀ ਦੀ ਲੈਬ ਵਲੋਂ ਡੀ.ਆਰ.ਡੀ.ਓ. ਦੀ 2 ਡੀ.ਜੀ ਐਂਟੀ-ਕੋਵਿਡ 19 ਦਵਾਈ ਦੀ ਕੀਮਤ 990 ਰੁਪਏ ਪ੍ਰਤੀ ਸੈਸ਼ੇਟ ਰੱਖੀ ਗਈ ਹੈ। ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ, ਕੇਂਦਰੀ ਅਤੇ ਰਾਜ ਸਰਕਾਰਾਂ ਨੂੰ ਘੱਟ ਕੀਮਤ 'ਤੇ ਦਵਾਈ ਮੁਹੱਈਆ ਕਰਵਾਈ ਜਾਵੇਗੀ। ਡੀ.ਆਰ.ਡੀ.ਓ. ਦੀ ਇਹ ਦਵਾਈ ਕੋਰੋਨਾ ਮਰੀਜ਼ਾਂ ਦੇ ਇਲਾਜ ਵਿਚ ਕਾਫੀ ਕਾਰਗਰ ਪਾਈ ਗਈ ਹੈ। ਓ.ਆਰ.ਐੱਸ. ਘੋਲ ਵਾਂਗ ਇਹ ਦਵਾਈ ਵੀ ਪੈਕੇਟ ਵਿਚ ਮੁਹੱਈਆ ਹੋਵੇਗੀ ਜਿਸ ਨੂੰ ਪਾਣੀ ਵਿਚ ਘੋਲ ਕੇ ਪੀਤਾ ਜਾ ਸਕਦਾ ਹੈ। ਵਿਗਿਆਨੀਆਂ ਨੇ ਆਪਣੇ ਪ੍ਰੀਖਣਾਂ ਵਿਚ ਦੇਖਿਆ ਕਿ ਇਹ ਦਵਾਈ ਕੋਰੋਨਾ ਮਰੀਜ਼ਾਂ ਦੀ ਆਕਸੀਜਨ 'ਤੇ ਨਿਰਭਰਤਾ ਘੱਟ ਕਰਦੀ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਸੋਨੂੰ ਸੂਦ ਵੈਕਸੀਨੇਸ਼ਨ ਡਰਾਈਵ 'ਚ ਕਰਨਗੇ ਮਦਦ, ਇਸ ਕੰਪਨੀ ਨਾਲ ਕੀਤੀ ਗੱਲਬਾਤ
ਜੂਨ ਤੋਂ ਵੱਡੇ ਪੱਧਰ 'ਤੇ ਹੋਵੇਗਾ ਦਵਾਈ ਦਾ ਉਤਪਾਦਨ
ਡਾ. ਰੈੱਡੀ ਦੀ ਲੈਬ ਨੇ ਵੀਰਵਾਰ ਨੂੰ 2 ਡੀ.ਜੀ. ਦਵਾਈ ਦੀ ਦੂਜੀ ਖੇਪ ਜਾਰੀ ਕੀਤੀ। ਦਵਾਈ ਦਾ ਵੱਡੇ ਪੱਧਰ 'ਤੇ ਉਤਪਾਦਨ ਜੂਨ ਦੇ ਪਹਿਲੇ ਹਫਤੇ ਤੋਂ ਹੋਵੇਗਾ। ਇਹ ਦਵਾਈ ਡਾਕਟਰਾਂ ਦੇ ਨੁਸਖੇ 'ਤੇ ਮੁਹੱਈਆ ਹੋਵੇਗੀ। ਰੱਖਿਆ ਮੰਤਰਾਲਾ ਨੇ ਇਸ ਦਵਾਈ ਦੀ ਪਹਿਲੀ ਖੇਪ ਬੀਤੀ 17 ਮਈ ਨੂੰ ਜਾਰੀ ਕੀਤੀ। ਦਵਾਈ ਦੇ ਲਾਂਚ ਹੋਣ ਤੋਂ ਬਾਅਦ ਤੋਂ ਲੋਕਾਂ ਦੀ ਇਸ ਬਾਰੇ ਜਾਨਣ ਦੀ ਇੱਛਾ ਬਣੀ ਹੋਈ ਹੈ। ਡੀ.ਆਰ.ਡੀ.ਓ. ਕੋਲ ਇਸ ਦਵਾਈ ਲਈ ਕੋਰੋਨਾ ਪੀੜਤ ਪਰਿਵਾਰ ਦੀ ਅਪੀਲ ਵਾਰ-ਵਾਰ ਪਹੁੰਚ ਰਹੀ ਹੈ।
ਇਹ ਵੀ ਪੜ੍ਹੋ- ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਦਾ ਵੱਡਾ ਕਾਫਲਾ ਸਿੰਘੂ ਬਾਰਡਰ ਲਈ ਹੋਇਆ ਰਵਾਨਾ
The price of DRDO’s 2DG anti-COVID 19 drug has been kept at Rs 990 per sachet by Dr Reddy’s lab. Govt hospitals, central and state govt would be provided the medicine at a discounted price: Govt officials pic.twitter.com/FEic70fSq5
— ANI (@ANI) May 28, 2021
ਪਾਊਡਰ ਦੇ ਰੂਪ ਵਿਚ ਹੈ ਇਹ ਦਵਾਈ
ਡੀ.ਆਰ.ਡੀ.ਓ. ਦਾ ਕਹਿਣਾ ਹੈ ਕਿ 2 ਡੀ.ਜੀ. ਦਵਾਈ ਦਾ ਉਤਪਾਦਨ ਭਾਰਤ ਵਿਚ ਆਸਾਨੀ ਨਾਲ ਅਤੇ ਕਾਫੀ ਮਾਤਰਾ ਵਿਚ ਹੋ ਸਕਦਾ ਹੈ। ਕਿਉਂਕਿ ਇਸ ਦਵਾਈ ਨੂੰ ਬਣਾਉਣ ਵਿਚ ਜ਼ਿਆਦਾ ਮੁਸ਼ਕਲ ਨਹੀਂ ਹੈ। ਪਾਊਡਰ ਦੇ ਰੂਪ ਵਿਚ ਹੋਣ ਕਾਰਣ ਇਹ ਆਸਾਨੀ ਨਾਲ ਪਾਣੀ ਵਿਚ ਘੁਲ ਜਾਂਦਾ ਹੈ। ਇਸ ਤੋਂ ਬਾਅਦ ਇਸ ਨੂੰ ਪੀਣਾ ਸੌਖਾ ਹੈ। ਡੀ.ਆਰ.ਡੀ.ਓ. ਦੇ ਪ੍ਰਾਜੈਕਟ ਡਾਇਰੈਕਟਰ ਅਤੇ 2 ਡੀ.ਜੀ. ਦੇ ਵਿਗਿਆਨਕ ਡਾ. ਸੁਧੀਰ ਚੰਦਨਾ ਮੁਤਾਬਕ ਇਸ ਦਵਾਈ ਨੂੰ ਪੰਜ ਤੋਂ 7 ਦਿਨਾਂ ਤੱਕ ਦਿਨ ਵਿਚ ਦੋ ਵਾਰ ਲਿਆ ਜਾ ਸਕਦਾ ਹੈ। ਫਿਰ ਵੀ ਇਸ ਨੂੰ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर