LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੁਕਰੇਨ ਤੋਂ ਵਤਨ ਪਰਤੇ ਮੈਡੀਕਲ ਸਟੂਡੈਂਟ ਲਈ FMGL ਰੈਗੂਲੇਸ਼ਨ ਐਕਟ ਨੇ ਕੀਤਾ ਇਹ ਬਦਲਾਅ

5march medical student

ਨਵੀਂ ਦਿੱਲੀ : ਰੂਸ-ਯੁਕਰੇਨ (Russia-Ukraine) ਵਿਚਾਲੇ ਜੰਗ ਜਾਰੀ ਹੈ। ਇਸ ਵਿਚਾਲੇ ਆਪ੍ਰੇਸ਼ਨ ਗੰਗਾ (Operation Ganga) ਤਹਿਤ ਮੁਲਕ ਪਰਤਣ ਵਾਲੇ ਮੈਡੀਕਲ ਵਿਦਿਆਰਥੀਆਂ  (Medical students) ਨੂੰ ਸਰਕਾਰ ਨੇ ਵੱਡੀ ਰਾਹਤ ਦੇਣ ਦਾ ਫੈਸਲਾ ਲਿਆ ਹੈ। ਕੇਂਦਰ ਸਰਕਾਰ (Central Government) ਨੇ ਇਸ ਸਬੰਧ ਵਿਚ ਤੁਰੰਤ ਮੈਡੀਕਲ ਗ੍ਰੈਜੂਏਟ ਲਾਇਸੈਂਸਿੰਗ  (Medical Graduate Licensing) ਐਕਟ ਵਿਚ ਵੱਡਾ ਬਦਲਾਅ ਕਰਨ ਜਾ ਰਹੀ ਹੈ ਤਾਂ ਜੋ ਯੁਕਰੇਨ ਤੋਂ ਪਰਤੇ ਵਿਦਿਆਰਥੀ (Students returning from Ukraine) ਅਤੇ ਵਿਦਿਆਰਥਣਾਂ ਦਾ ਭਵਿੱਖ ਖਰਾਬ ਨਾ ਹੋਵੇ। ਦਰਅਸਲ ਅਜੇ ਤੱਕ ਵਿਦੇਸ਼ਾਂ ਵਿਚ ਮੈਡੀਕਲ ਕਾਲਜਾਂ (Medical colleges) ਤੋਂ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਕੋਰਸ ਦੀ ਪੂਰੀ ਮਿਆਦ (The full duration of the course) ਤੋਂ ਇਲਾਵਾ ਟ੍ਰੇਨਿੰਗ ਅਤੇ ਇੰਟਰਨਸ਼ਿਪ (Training and internships) ਭਾਰਤ ਤੋਂ ਬਾਹਰ ਹੀ ਕਰਨੀ ਹੁੰਦੀ ਹੈ। ਅਜਿਹੇ ਵਿਚ ਯੁਕਰੇਨ ਤੋਂ ਪਰਤ ਰਹੇ ਅਤੇ ਪੂਰਬ ਤੋਂ ਚੀਨ ਤੋਂ ਪਰਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਇਸ ਵਿਚ ਕੁਝ ਬਦਲਾਅ ਕੀਤੇ ਗਏ ਹਨ।ਹੁਣ ਵਿਦੇਸ਼ ਵਿਚ ਪੜ੍ਹ ਰਹੇ ਮੈਡੀਕਲ ਸਟੂਡੈਂਟਸ ਭਾਰਤ ਆ ਕੇ ਆਪਣੀ ਇੰਟਰਨਸ਼ਿਪ ਪੂਰੀ ਕਰ ਸਕਦੇ ਹਨ। ਇਸ ਤੋਂ ਪਹਿਲਾਂ ਵਿਦੇਸ਼ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਅਕਾਦਮਿਕ ਸੈਸ਼ਨ ਵਿਚਾਲੇ ਭਾਰਤੀ ਮੈਡੀਕਲ (Indian Medical) ਕਾਲਜਾਂ ਜਾਂ ਸੰਸਥਾਨਾਂ ਵਿਚ ਐਡਜਸਟ ਕਰਨ ਦੀ ਇਜਾਜ਼ਤ ਨਹੀਂ ਸੀ। Also Read : ਜੰਗ ਖਿਲਾਫ ਰੂਸੀ ਟੀ.ਵੀ. ਚੈਨਲ ! ਪੂਰੇ ਸਟਾਫ ਨੇ ਆਨ-ਏਅਰ ਦਿੱਤਾ ਅਸਤੀਫਾ

Foreign Medical Graduate exam India China students protest against tough  exam What is FMGE | Career News – India TV
ਇਸ ਨੂੰ ਲੈ ਕੇ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਇਕ ਸਰਕੂਲਰ ਜਾਰੀ ਕੀਤਾ ਹੈ। ਸਰਕੂਲਰ ਵਿਚ ਕਿਹਾ ਗਿਆ ਹੈ ਕਿ ਕਈ ਅਜਿਹੇ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਹਨ ਜਿਨ੍ਹਾਂ ਦੀ ਅਜਿਹੀ ਮਜਬੂਰ ਸਥਿਤੀ ਦੇ ਚੱਲਦੇ ਇੰਟਰਨਸ਼ਿਪ ਅਧੂਰੀ ਹੈ। ਕੋਵਿਡ-19 ਮਹਾਮਾਰੀ ਅਤੇ ਜੰਗ ਵਰਗੇ ਹਾਲਾਤ ਉਨ੍ਹਾਂ ਦੇ ਕੰਟਰੋਲ ਤੋਂ ਬਾਹਰ ਹਨ। ਅਜਿਹੇ ਵਿਚ ਉਨ੍ਹਾਂ ਦੀ ਪੀੜਾ ਅਤੇ ਤਣਾਅ ਨੂੰ ਧਿਆਨ ਵਿਚ ਰੱਖਦੇ ਹੋਏ ਵਿਦਿਆਰਥੀ ਬਚੀ ਹੋਈ ਇੰਟਰਨਸ਼ਿਪ ਭਾਰਤ ਤੋਂ ਪੂਰੀ ਕਰ ਸਕਦੇ ਹਨ। ਸਟੇਟ ਮੈਡੀਕਲ ਕੌਂਸਲ ਵੀ ਅਜਿਹਾ ਕਰ ਸਕਦੇ ਹਨ ਬਸ਼ਰਤੇ ਕਿ ਉਮੀਦਵਾਰਾਂ ਨੇ ਭਾਰਤ ਵਿਚ ਇੰਟਰਨਸ਼ਿਪ ਪੂਰਾ ਕਰਨ ਲਈ ਅਰਜ਼ੀ ਕਰਨ ਤੋਂ ਪਹਿਲਾਂ ਐੱਫ.ਐੱਮ.ਜੀ.ਈ. ਕਲੀਅਰ ਕੀਤਾ ਹੋਵੇ। ਦੱਸ ਦਈਏ ਕਿ ਮੀਡੀਆ ਰਿਪੋਰਟਸ ਮੁਤਾਬਕ ਚੀਨ ਅਤੇ ਯੁਕਰੇਨ ਤੋਂ ਪਰਤੇ ਤਕਰੀਬਨ 25 ਹਜ਼ਾਰ ਵਿਦਿਆਰਥੀਆਂ ਨੂੰ ਐੱਫ.ਐੱਮ.ਜੀ.ਐੱਲ. ਐਕਟ ਵਿਚ ਬਦਲਾਅ ਦਾ ਲਾਭ ਮਿਲ ਸਕਦਾ ਹੈ।

In The Market