LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੰਗ ਖਿਲਾਫ ਰੂਸੀ ਟੀ.ਵੀ. ਚੈਨਲ ! ਪੂਰੇ ਸਟਾਫ ਨੇ ਆਨ-ਏਅਰ ਦਿੱਤਾ ਅਸਤੀਫਾ

5march tv

ਕੀਵ : ਰੂਸ ਅਤੇ ਯੁਕਰੇਨ (Russia and Ukraine) ਵਿਚਾਲੇ ਜੰਗ ਭਿਆਨਕ ਰੂਪ (The war is terrible) ਲੈਂਦੀ ਜਾ ਰਹੀ ਹੈ। ਰੂਸ, ਯੁਕਰੇਨ 'ਤੇ ਲਗਾਤਾਰ ਹਮਲੇ ਤੇਜ਼ (Attacks accelerate) ਕਰ ਰਿਹਾ ਹੈ। ਅਜਿਹੇ ਵਿਚ ਰੂਸ ਦੇ ਖਿਲਾਫ ਲਗਾਤਾਰ ਵਿਰੋਧ ਪ੍ਰਦਰਸ਼ਨ (Protest) ਵੀ ਦੇਖਣ ਨੂੰ ਮਿਲ ਰਿਹਾ ਹੈ। ਜੰਗ ਦਾ ਵਿਰੋਧ ਖੁਦ ਰੂਸ ਵਿਚ ਵੀ ਹੋਣ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ ਪਰ ਹੁਣ ਇਕ ਹੋਰ ਖਬਰ ਆ ਰਹੀ ਹੈ। ਜਿਸ ਵਿਚ ਇਕ ਰੂਸੀ ਟੀ.ਵੀ. ਚੈਨਲ (Russian TV Channel) ਦੇ ਪੂਰੇ ਸਟਾਫ ਨੇ ਲਾਸਟ ਟੈਲੀਕਾਸਟ (Last telecast) ਵਿਚ ਨੋ ਟੂ ਵਾਰ (No to War) ਕਹਿਣ ਮਗਰੋਂ ਆਨ ਏਅਰ ਅਸਤੀਫਾ (Resigned on air) ਦੇ ਦਿੱਤਾ। ਟੀ.ਵੀ. ਰੇਨ ਦੇ ਮੁਲਾਜ਼ਮਾਂ ਨੇ ਰੂਸੀ ਅਧਿਕਾਰੀਆਂ ਵਲੋਂ ਯੁਕਰੇਨ ਜੰਗ ਦੀ ਕਵਰੇਜ 'ਤੇ ਇਸ ਦੇ ਸੰਚਾਲਨ ਨੂੰ ਮੁਅੱਤਲ ਕਰਨ ਤੋਂ ਬਾਅਦ ਇਹ ਫੈਸਲਾ ਲਿਆ। Also Read : ਯੁਕਰੇਨ 'ਚ ਫਸੇ ਵਿਦਿਆਰਥੀਆਂ ਨੇ ਕਿਹਾ- ਜੰਗ ਨਾਲ ਨਹੀਂ ਤਾਂ ਭੁੱਖ-ਪਿਆਸ ਨਾਲ ਮਰ ਜਾਵਾਂਗੇ


ਚੈਨਲ ਦੇ ਸੰਸਥਾਪਕਾਂ ਵਿਚੋਂ ਇਕ, ਨਤਾਲੀਆ ਸਿੰਧੇਵਾ ਨੇ ਆਪਣੇ ਲਾਸਟ ਟੈਲੀਕਾਸਟ ਵਿਚ ਨੋ ਟੂ ਵਾਰ ਕਿਹਾ। ਇਸ ਤੋਂ ਬਾਅਦ ਮੁਲਾਜ਼ਮਾਂ ਨੇ ਸਟੂਡੀਓ ਵਿਚੋਂ ਵਾਕਆਊਟ ਕਰ ਲਿਆ। ਚੈਨਲ ਨੇ ਬਾਅਦ ਵਿਚ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਹੁਣ ਟੈਲੀਕਾਸਟ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਪੂਰੇ ਗਰੁੱਪ ਦੇ ਅਸਤੀਫੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਹੀ ਅਸਤੀਫਾ ਦੇਣ ਅਤੇ ਸਟਾਫ ਦੇ ਬਾਹਰ ਨਿਕਲਣ ਤੋਂ ਬਾਅਦ, ਚੈਨਲ ਨੇ ਸਵਾਨ ਲੇਕ ਬੈਲੇ ਵੀਡੀਓ ਚਲਾਇ, ਜਿਸ ਨੂੰ 1991 ਵਿਚ ਸੋਵੀਅਤ ਸੰਘ ਦੇ ਪਤਨ ਦੇ ਸਮੇਂ ਰੂਸ ਵਿਚ ਸਰਕਾਰੀ ਟੀ.ਵੀ. ਚੈਨਲਾਂ 'ਤੇ ਦਿਖਾਇਆ ਗਿਆ ਸੀ। ਇਸ ਦੌਰਾਨ ਰੂਸੀ ਮੀਡੀਆ ਦਾ ਦਾਅਵਾ ਹੈ ਕਿ ਯੁਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਪੋਲੈਂਡ ਪਹੁੰਚ ਗਏ ਹਨ। ਹਾਲ ਹੀ ਵਿਚ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਜ਼ੇਲੇਂਸਕੀ ਜੰਗ ਵਿਚਾਲੇ ਦੇਸ਼ ਛੱਡ ਕੇ ਕਿਤੇ ਚਲੇ ਗਏ ਹਨ। ਅਜਿਹੇ ਵਿਚ ਰੂਸੀ ਮੀਡੀਆ ਨੇ ਹੁਣ ਉਨ੍ਹਾਂ ਦੇ ਪੋਲਐਂਡ ਵਿਚ ਹੋਣ ਦੀ ਜਾਣਕਾਰੀ ਦਿੱਤੀ ਹੈ।

In The Market