LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੁਕਰੇਨ 'ਚ ਫਸੇ ਵਿਦਿਆਰਥੀਆਂ ਨੇ ਕਿਹਾ- ਜੰਗ ਨਾਲ ਨਹੀਂ ਤਾਂ ਭੁੱਖ-ਪਿਆਸ ਨਾਲ ਮਰ ਜਾਵਾਂਗੇ

5march vidharthi

ਕੀਵ : ਯੁਕਰੇਨ (Ukraine) ਦੇ ਸੁਮੀ ਅਤੇ ਖਾਰਕੀਵ (Kharkiv) ਵਿਚ ਫਸੇ ਭਾਰਤੀ ਵਿਦਿਆਰਥੀਆਂ (Indian students) ਦੇ ਸਬਰ ਦਾ ਬੰਨ੍ਹ ਟੁੱਟਦਾ ਜਾ ਰਿਹਾ ਹੈ। ਦੋ ਦਿਨ ਤੋਂ ਵਿਦਿਆਰਥੀ ਭੁੱਖੇ ਪਿਆਸੇ (Students hungry and thirsty) ਹਨ। ਭਾਰਤੀ ਮੂਲ ਦੀ ਸ਼ਿਵਾਂਗੀ ਸ਼ੀਬੂ (Shivangi Shibu) ਨੇ ਆਪਣੇ ਦੋਸਤਾਂ ਨਾਲ ਵੀਡੀਓ ਭੇਜ ਭਾਰਤ ਸਰਕਾਰ ਨੂੰ ਛੇਤੀ ਸੁਮੀ ਯੂਨੀਵਰਸਿਟੀ (Sumi University) ਵਿਚੋਂ ਕੱਢਣ ਲਈ ਐਡਵਾਇਜ਼ਰੀ (Advisory) ਜਾਰੀ ਕਰਨ ਲਈ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੰਗ ਦਾ ਪਤਾ ਨਹੀਂ, ਜੇਕਰ ਇਥੇ ਹੀ ਰੁਕੇ ਰਹੇ ਤਾਂ ਭੁੱਖ-ਪਿਆਸ ਨਾਲ ਮਰ ਜਾਵਾਂਗੇ। ਸ਼ਿਵਾਂਗੀ ਸ਼ੀਬੂ (Shivangi Shibu) ਨੇ ਵੀਡੀਓ ਵਿਚ ਦੱਸਿਆ ਹੈ ਕਿ ਉਹ ਸੁਮੀ ਸਟੇਟ ਯੂਨੀਵਰਸਿਟੀ ਦੇ ਹੋਸਟਲ-1 (University Hostel-1) ਵਿਚ ਹਨ। ਇਥੇ ਲਾਈਟ ਜਾ ਚੁੱਕੀ ਹੈ। ਦੋ ਦਿਨ ਤੋਂ ਉਨ੍ਹਾਂ ਨੇ ਕੁਝ ਖਾਦਾ ਨਹੀਂ ਹੈ ਅਤੇ ਹੁਣ ਪੀਣ ਲਈ ਪਾਣੀ ਵੀ ਨਹੀਂ ਬਚਿਆ ਹੈ। Also Read : ਮੌਸਮ ਦੇ ਬਦਲੇ ਮਿਜਾਜ਼, ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਪਵੇਗਾ ਮੀਂਹ

Such a picture of Indian students forced amidst shelling in Sumi Ukraine  that would make everyone cry

ਉਨ੍ਹਾਂ ਨੇ ਭਾਰਤ ਸਰਕਾਰ ਨੂੰ ਐਡਵਾਇਜ਼ਰੀ ਜਾਰੀ ਕਰਨ ਲਈ ਕਿਹਾ ਹੈ, ਤਾਂ ਜੋ ਉਹ ਇਥੋਂ ਨਿਕਲ ਸਕਣ। ਸਾਰੇ ਕਈ ਕਿਲੋਮੀਟਰ ਪੈਦਲ ਚੱਲਣ ਲਈ ਵੀ ਤਿਆਰ ਹਨ। ਉਹ ਜੰਗ ਕਾਰਣ ਮਰਣ ਜਾਂ ਨਾ ਮਰਣ ਪਰ ਭੁੱਖ-ਪਿਆਸ ਉਨ੍ਹਾਂ ਦੀ ਜਾਨ ਜ਼ਰੂਰ ਲੈ ਲਵੇਗੀ। ਯੁਕਰੇਨ ਦੇ ਸੁਮੀ ਵਿਚ ਬਿਜਲੀ ਸਪਲਾਈ ਬੰਦ ਹੋ ਚੁੱਕੀ ਹੈ। ਜਿਸ ਦੇ ਚੱਲਦੇ ਹੁਣ ਸਟੂਡੈਂਟ ਦੇ ਕੋਲ ਹੀਟਰ ਚਲਾਉਣ ਦਾ ਕੋਈ ਸਾਧਨ ਨਹੀਂ ਹੈ। ਸਟੂਡੈਂਟ ਛੱਤਾਂ ਤੋਂ ਪਾਣੀ ਦੀ ਨਿਕਾਸੀ ਲਈ ਲੱਗੀਆਂ ਪਾਈਪਾਂ ਤੋਂ ਪਾਣੀ ਇਕੱਠਾ ਕਰ ਰਹੇ ਹਨ। ਸਟੂਡੈਂਟਸ ਨੇ ਛੱਤਾਂ ਤੋਂ ਪਾਣੀ ਦੀ ਨਿਕਸਾਨੀ ਲਈ ਲੱਗੀਆਂ ਪਾਈਪਾਂ ਅੱਗੇ ਵਾਟਰ ਕੰਟੇਨਰ ਰੱਖ ਦਿੱਤੇ ਹਨ। ਪਿਘਲ ਰਹੀ ਬਰਫ ਦੇ ਪਾਣੀ ਨੂੰ ਹੀ ਉਹ ਪੀਣ ਅਤੇ ਹੋਰ ਕੰਮਾਂ ਵਿਚ ਵਰਤ ਰਹੇ ਹਨ।

In The Market