LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੰਪਨੀ ਨੂੰ ਹੋਇਆ ਮੁਨਾਫਾ, ਬੌਸ ਨੇ ਮੁਲਾਜ਼ਮਾਂ ਨੂੰ ਵੰਡ ਦਿੱਤੇ 37 ਲੱਖ ਰੁਪਏ

5 april boss

ਲੰਡਨ : ਇਕ ਕੰਪਨੀ ਦੇ ਬੌਸ (The boss of the company) ਨੇ ਕੰਪਨੀ ਨੂੰ ਹੋਏ ਮੁਨਾਫੇ ਦੇ ਏਵਜ਼ ਵਿਚ ਆਪਣੇ ਮੁਲਾਜ਼ਮਾਂ (Your employees) ਦੇ ਵਾਰੇ-ਨਿਆਰੇ ਲਿਆ ਦਿੱਤੇ। ਉਨ੍ਹਾਂ ਦਾ ਮੰਨਣਾ ਹੈ ਕਿ ਕੰਪਨੀ ਨੂੰ ਮੁਨਾਫਾ (The company profits) ਹੋ ਰਿਹਾ ਹੈ ਤਾਂ ਕੰਪਨੀ ਦੇ ਮੁਲਾਜ਼ਮਾਂ (Employees of the company) ਨੂੰ ਇਸ ਦਾ ਇਨਾਮ ਦੇਣਾ ਚਾਹੀਦਾ ਹੈ। ਬ੍ਰਿਟੇਨ ਦੇ ਐਮਰੀਜ਼ ਟਿੰਬਰ ਐਂਡ ਬਿਲਡਰਸ ਮਰਚੇਂਟਸ (Emeritus Timber & Builders Merchants) ਦੇ 51 ਸਾਲ ਦੇ ਮੈਨੇਜਿੰਗ ਡਾਇਰੈਕਟਰ ਜੇਮਸ ਹਿਪਕਿੰਸ (Emeritus Timber & Builders Merchants) ਨੇ ਆਪਣੇ ਮੁਲਾਜ਼ਮਾਂ ਨੂੰ ਜ਼ਬਰਦਸਤ ਤੋਹਫਾ ਦਿੱਤਾ। ਉਨ੍ਹਾਂ ਨੇ ਕੰਪਨੀ ਦੇ 60 ਮੈਂਬਰਾਂ ਵਿਚਾਲੇ ਤਕਰੀਬਨ 37 ਲੱਖ ਰੁਪਏ ਵੰਡ ਦਿੱਤੇ।ਜੇਮਸ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਕਿ ਸਾਰੇ ਲੋਕ ਮੁਸੀਬਤ ਵਿਚ ਹਨ। ਅਜਿਹੇ ਵਿਚ ਉਹ ਉਨ੍ਹਾਂ ਦੀ ਮਦਦ ਅਤੇ ਕੰਪਨੀ ਦੇ ਮੁਨਾਫੇ (The company's profits) ਨੂੰ ਸ਼ੇਅਰ ਕਰਨਾ ਚਾਹੁੰਦੇ ਸਨ। ਦਰਅਸਲ, ਪਿਛਲੇ ਹਫਤੇ ਹੀ ਬ੍ਰਿਟੇਨ ਵਿਚ ਬਿਜਲੀ ਬਿੱਲਾਂ (Electricity bills in the UK) ਵਿਚ ਭਾਰੀ ਵਾਧਾ ਕੀਤਾ ਗਿਆ ਹੈ। Also Read : MLA ਨੂੰ ਧਮਕੀ ਦੇਣ ਵਾਲਾ ਪੁਲਿਸ ਨੇ ਕੀਤਾ ਕਾਬੂ, ਮੁਲਜ਼ਮ ਰਿਤੇਸ਼ ਨੇ ਕੀਤੇ ਵੱਡੇ ਖੁਲਾਸੇ 

ਇਕ ਕੈਟੇਗਰੀ ਦੇ ਘਰਾਂ ਲਈ ਕੌਂਸਲ ਟੈਕਸ ਬਿਲ ਨੂੰ 3.5 ਫੀਸਦੀ ਵੀ ਵਧਾ ਦਿੱਤਾ ਗਿਆ ਹੈ। ਉਥੇ ਹੀ ਪਾਣੀ ਦੇ ਬਿੱਲ ਵੀ ਵਧਾ ਦਿੱਤੇ ਗਏ ਹਨ। ਜੇਮਸ ਨੇ ਦਿ ਸਨ ਨਾਲ ਗੱਲਬਾਤ ਵਿਚ ਕਿਹਾ ਕਿ ਸਾਰੇ ਲੋਕ ਇਸ ਹਾਲਤ ਨਾਲ ਜੂਝ ਰਹੇ ਹਨ। ਅਜਿਹੇ ਵਿਚ ਅਸੀਂ ਆਪਣੇ ਸਟਾਫ ਦੇ ਨਾਲ ਕੁਝ ਖੁਸ਼ੀਆਂ ਸ਼ੇਅਰ ਕਰਨਾ ਚਾਹੁੰਦੇ ਹਾਂ। ਸਟਾਫ ਦੇ ਲੋਕਾਂ ਨੂੰ ਇਸ ਬੋਨਸ ਦੀ ਉਮੀਦ ਨਹੀਂ ਸੀ ਅਤੇ ਉਹ ਬਹੁਤ ਖੁਸ਼ ਹੋ ਗਏ ਸਨ। ਇਸ ਦੇ ਉਲਟ ਹਲਾਤ ਵਿਚ ਇਹ ਉਨ੍ਹਾਂ ਲਈ ਇਕ ਵੱਡੀ ਮਦਦ ਹੈ। ਜੇਮਸ ਨੂੰ ਉਮੀਦ ਹੈ ਕਿ ਇਨ੍ਹਾਂ ਪੈਸਿਆਂ ਨਾਲ ਵੱਧਦੀ ਮਹਿੰਗਾਈ ਨਾਲ ਮੁਕਾਬਲਾ ਕਰਨ ਵਿਚ ਉਸ ਦੇ ਮੁਲਾਜ਼ਮਾਂ ਨੂੰ ਮਦਦ ਮਿਲੇਗੀ। ਦੱਸ ਦਈਏ ਕਿ ਬ੍ਰਿਟੇਨ ਵਿਚ ਬੇਸਿਕ ਚੀਜਾਂ ਦੀਆਂ ਵੀ ਕੀਮਤਾਂ ਅਸਮਾਨ ਛੂ ਰਹੀਆਂ ਹਨ। Also Read : ਗੋਰਖਨਾਥ ਮੰਦਰ ਦੇ ਹਮਲਾਵਰ ਅਹਿਮਦ ਮੁਰਤਜ਼ਾ ਤੋਂ ਯੂ.ਪੀ. ATS ਨੇ ਕੀਤੇ ਤਾਬੜਤੋੜ ਸਵਾਲ

ਅਜਿਹੇ ਵਿਚ ਜੇਮਸ ਨੂੰ ਲੱਗਦਾ ਹੈ ਕਿ ਕੰਪਨੀ ਦੇ ਮਾਲਕਾਂ ਨੂੰ ਆਪਣੇ ਮੁਲਾਜ਼ਮਾਂ ਦੀ ਮਦਦ ਕਰਨੀ ਚਾਹੀਦੀ ਹੈ। ਏਮਰੀਜ਼ ਟਿੰਬਰ ਐਂਡ ਬਿਲਡਰਸ ਮਰਚੇਂਟਸ ਦੇ ਮਾਲਕ ਨੇ ਕਿਹਾ ਕਿ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਕੰਪਨੀ ਨੂੰ ਮੁਨਾਫਾ ਹੋ ਰਿਹਾ ਹੈ ਤਾਂ ਕੰਪਨੀ ਦੇ ਮੁਲਾਜ਼ਮਾਂ ਨੂੰ ਇਸ ਦਾ ਇਨਾਮ ਨਾ ਦੇਣਾ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਕੰਪਨੀ ਦੇ ਕਾਰੋਬਾਰ ਵਿਚ ਚੰਗਾ ਮੁਨਾਫਾ ਹੋ ਰਿਹਾ ਹੈ। ਇਹ ਮੁਨਾਫਾ ਜਿਹੜੇ ਲੋਕਾਂ ਦੀ ਵਜ੍ਹਾ ਨਾਲ ਹੋ ਰਿਹਾ ਹੈ ਉਨ੍ਹਾਂ ਨੂੰ ਇਸ ਦਾ ਇਕ ਹਿੱਸਾ ਵਾਪਸ ਦੇਣਾ ਸਹੀ ਹੈ। ਜੇਮਸ ਨੇ ਆਖਿਰ ਵਿਚ ਕਿਹਾ ਕਿ ਚੰਗਾ ਬੌਸ ਉਹ ਹੈ ਜੋ ਚੰਗਾ ਮੁਨਾਫਾ ਲਿਆਉਂਦਾ ਹੈ ਪਰ ਕੰਪਨੀ ਵਿਚ ਚੰਗਾ ਮਾਹੌਲ ਅਤੇ ਸਭ ਨੂੰ ਬਿਹਤਰ ਮੌਕੇ ਦੇਣ ਦੀ ਜ਼ਿੰਮੇਵਾਰੀ ਵੀ ਉਸੇ ਦੀ ਹੈ।

In The Market