LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ਰਦ ਪਵਾਰ ਹੋਇਆ ਕੋਰੋਨਾ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ

24jansharad

ਨਵੀਂ ਦਿੱਲੀ : ਐੱਨ.ਸੀ.ਪੀ. ਮੁਖੀ ਸ਼ਰਦ ਪਵਾਰ (NCP Chief Sharad Pawar) ਕੋਰੋਨਾ ਵਾਇਰਸ (Corona virus) ਦੀ ਲਪੇਟ ਵਿਚ ਆ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮੇਰੀ ਕੋਵਿਡ ਰਿਪੋਰਟ ਪਾਜ਼ੇਟਿਵ (Covid report positive) ਆਈ ਹੈ ਪਰ ਚਿੰਤਾ ਦੀ ਕੋਈ ਗੱਲ ਨਹੀਂ ਹੈ। ਮੈਂ ਆਪਣੇ ਡਾਕਟਰ ਵਲੋਂ ਸੁਝਾਏ ਗਏ ਇਲਾਜ ਕਰਵਾ ਰਿਹਾ ਹਾਂ। ਪਿਛਲੇ ਕੁਝ ਦਿਨਾਂ ਵਿਚ ਮੇਰੇ ਸੰਪਰਕ ਵਿਚ ਰਹੇ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣਾ ਟੈਸਟ ਕਰਵਾਉਣ () ਅਤੇ ਸਾਰੀਆਂ ਜ਼ਰੂਰੀ ਸਾਵਧਾਨੀਆਂ  (Important Precautions) ਅਪਣਾਉਣ। Also Read : ਐਨਵਰਸੀ 'ਤੇ ਪਤਨੀ ਨੂੰ ਗਿਫਟ ਕਰੋ ਐੱਲ.ਆਈ.ਸੀ. ਦੀ ਇਹ ਪਾਲਿਸੀ 

ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਦੇ ਮਾਮਲੇ ਹੁਣ ਥੋੜ੍ਹੇ ਘਟਣੇ ਸ਼ੁਰੂ ਹੋਏ ਹਨ। ਭਾਰਤ ਵਿਚ ਪਿਛਲੇ 24 ਘੰਟੇ ਵਿਚ ਕੋਰੋਨਾ ਦੇ 3.06 ਲੱਖ ਕੇਸ ਸਾਹਮਣੇ ਆਏ ਹਨ। ਹਾਲਾਂਕਿ ਇਹ ਐਤਵਾਰ ਦੇ ਮੁਕਾਬਲੇ ਤਕਰੀਬਨ 27 ਹਜ਼ਾਰ ਘੱਟ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਕੋਰੋਨਾ ਦੇ 3.33 ਲੱਖ ਕੇਸ ਸਾਹਮਣੇ ਆਏ ਸਨ। ਇਸ ਦੌਰਾਨ 439 ਲੋਕਾਂ ਨੇ ਕੋਰੋਨਾ ਕਾਰਣ ਆਪਣੀ ਜਾਨ ਗਵਾ ਦਿੱਤੀ। Also Read : ਕਾਂਗਰਸ ਦੀ ਸੀ.ਈ.ਸੀ. ਦੀ ਮੀਟਿੰਗ ਅੱਜ, ਜਾਰੀ ਹੋ ਸਕਦੀ ਹੈ ਦੂਜੀ ਲਿਸਟ

Sharad Pawar backs actor MP over Godse row, says he 'accepted role only as  an artiste' | Cities News,The Indian Express

ਇਧਰ, ਇੰਡੀਅਨ ਸਾਰਸ-ਕੋਵ-2 ਜੈਨੋਮਿਕਸ ਕੰਜ਼ੋਰਟੀਅਮ ਨੇ ਆਪਣੇ ਤਾਜ਼ਾ ਬੁਲੇਟਿਨ ਵਿਚ ਕਿਹਾ ਹੈ ਕਿ ਕੋਵਿਡ-19 ਦਾ ਓਮੀਕ੍ਰੋਨ ਵੈਰੀਐਂਟ ਭਾਰਤ ਵਿਚ ਕਮਿਊਨਿਟੀ ਸਪ੍ਰੈਡ ਦੀ ਸਟੇਜ 'ਤੇ ਪਹੁੰਚ ਗਈ ਹੈ। ਨਾਲ ਹੀ ਮਹਾਨਗਰਾਂ ਵਿਚ ਇਹ ਬੇਹਦ ਪ੍ਰਭਾਵੀ ਹੋ ਗਿਆ ਹੈ, ਜਿੱਥੇ ਨਵੇਂ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

In The Market