LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਂਗਰਸ ਦੀ ਸੀ.ਈ.ਸੀ. ਦੀ ਮੀਟਿੰਗ ਅੱਜ, ਜਾਰੀ ਹੋ ਸਕਦੀ ਹੈ ਦੂਜੀ ਲਿਸਟ

24j soniya gandhi

ਨਵੀਂ ਦਿੱਲੀ : ਕਾਂਗਰਸ ਦੀ ਕੇਂਦਰੀ ਇਲੈਕਸ਼ਨ ਕਮੇਟੀ (Central Election Committee) (ਸੀ.ਈ.ਸੀ.) ਦੀ ਅੱਜ ਸ਼ਾਮ ਤਕਰੀਬਨ 6 ਵਜੇ ਮੀਟਿੰਗ ਹੋਵੇਗੀ। ਜਿਸ ਦੀ ਪ੍ਰਧਾਨਗੀ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ (President Sonia Gandhi) ਕਰੇਗੀ। ਇਸ ਮੀਟਿੰਗ ਵਿਚ ਕਾਂਗਰਸ ਦੇ 31 ਉਮੀਦਵਾਰਾਂ ਦੀ ਟਿਕਟ 'ਤੇ ਸਹਿਮਤੀ ਲਈ ਮੰਥਨ ਹੋਵੇਗਾ। ਪੰਜਾਬ ਦੇ ਕਾਂਗਰਸ ਨੇਤਾਵਾਂ (Congress leaders) ਵਿਚ ਅਸਹਿਮਤੀ ਤੋਂ ਬਾਅਦ ਅੰਤਿਮ ਫੈਸਲੇ ਦਾ ਅਧਿਕਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ (President Sonia Gandhi) ਨੂੰ ਦਿੱਤਾ ਜਾ ਚੁੱਕਾ ਹੈ। Also Read : ਪੁਰਾਣੇ ਡੀਜ਼ਲ-ਪੈਟਰੋਲ ਵਾਹਨਾਂ 'ਤੇ ਇਸ ਸੂਬੇ ਦੀ ਸਖਤੀ, ਸੜਕ 'ਤੇ ਨਿਕਲੇ ਤਾਂ ਹੋਣਗੇ ਜ਼ਬਤ

Bid to present 'new avatar', Congress fields 70 per cent fresh faces in UP  polls- The New Indian Express

ਕਾਂਗਰਸ ਅਤੇ ਤੱਕ 117 ਵਿਚੋਂ 86 ਟਿਕਟਾਂ ਦਾ ਐਲਾਨ ਕਰ ਚੁੱਕੀ ਹੈ। ਇਸ ਮੀਟਿੰਗ ਤੋਂ ਬਾਅਦ ਕਾਂਗਰਸ ਬਾਕੀ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਸਕਦੀ ਹੈ।  ਕਾਂਗਰਸ ਨੇ ਕੇ.ਸੀ. ਵੇਣੂੰਗੋਪਾਲ, ਅੰਬਿਕਾ ਸੋਨੀ ਅਤੇ ਅਜੇ ਮਾਕਨ ਦੀ ਸਬ ਕਮੇਟੀ ਬਣਾਈ ਸੀ। ਜਿਸ ਤੋਂ ਬਾਅਦ ਇਨ੍ਹਾਂ ਟਿਕਟਾਂ ਨੂੰ ਲੈ ਕੇ ਚਰਚਾ ਕੀਤੀ ਜਾ ਚੁੱਕੀ ਹੈ। ਜਿਸ ਦਾ ਅੰਤਿਮ ਫੈਸਲਾ ਹੁਣ ਸੋਨੀਆ ਗਾਂਧੀ 'ਤੇ ਛੱਡਿਆ ਜਾ ਚੁੱਕਾ ਹੈ। ਕਾਂਗਰਸ ਪਹਿਲੀ ਲਿਸਟ ਵਿਚ 4 ਵਿਧਾਇਕਾਂ ਦੀ ਟਿਕਟ ਕੱਟ ਚੁੱਕੀ ਹੈ। Also Read: ਸਟੇਡੀਅਮ 'ਚੋਂ ਵਾਮਿਕਾ ਦੀ ਫੋਟੋ ਹੋਈ ਲੀਕ, ਪਿਤਾ ਵਿਰਾਟ ਕੋਹਲੀ ਨੇ ਕੀਤੀ ਇਹ ਅਪੀਲ

Punjab elections: Congress in a fix as 35 hopefuls line up for Kharar  ticket - Hindustan Times

ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਪੰਜਾਬ ਵਿਚ 20 ਫਰਵਰੀ ਨੂੰ ਵੋਟਾਂ ਪੈਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਆਪੋ-ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾ ਰਿਹਾ ਹੈ। ਇਸ ਦੌਰਾਨ ਕਈ ਟਿਕਟ ਦਾ ਦਾਅਵੇ ਕਰਨ ਵਾਲਿਆਂ ਨੂੰ ਨਿਰਾਸ਼ਾ ਵੀ ਹੋਈ ਹੈ ਕਿਉਂਕਿ ਉਨ੍ਹਾਂ ਨੂੰ ਪਾਰਟੀ ਵਲੋਂ ਟਿਕਟ ਨਹੀਂ ਦਿੱਤੀ ਗਈ। ਉਥੇ ਹੀ ਜਿਨ੍ਹਾਂ ਨੂੰ ਟਿਕਟ ਮਿਲੀ ਹੈ ਉਨ੍ਹਾਂ ਵਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।

In The Market