LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੁਰਾਣੇ ਡੀਜ਼ਲ-ਪੈਟਰੋਲ ਵਾਹਨਾਂ 'ਤੇ ਇਸ ਸੂਬੇ ਦੀ ਸਖਤੀ, ਸੜਕ 'ਤੇ ਨਿਕਲੇ ਤਾਂ ਹੋਣਗੇ ਜ਼ਬਤ

24j vahan

ਨਵੀਂ ਦਿੱਲੀ- ਜੇਕਰ ਤੁਹਾਡੇ ਕੋਲ 10 ਸਾਲ ਪੁਰਾਣਾ ਡੀਜ਼ਲ ਜਾਂ 15 ਸਾਲ ਪੁਰਾਣਾ ਪੈਟਰੋਲ ਵਾਹਨ ਹੈ ਤਾਂ ਇਸ ਨੂੰ ਸਕ੍ਰੈਪ ਕਰ ਦਿਓ, ਨਹੀਂ ਤਾਂ ਕਿਸੇ ਹੋਰ ਰਾਜ ਵਿੱਚ ਰਜਿਸਟਰਡ ਕਰਵਾ ਲਓ। ਜੇਕਰ ਤੁਸੀਂ ਇਸਨੂੰ ਸੜਕ 'ਤੇ ਕੱਢਦੇ ਹੋ ਤਾਂ ਤਿਆਰ ਰਹੋ ਕਿ ਇਸਨੂੰ ਕਿਸੇ ਵੀ ਸਮੇਂ ਜ਼ਬਤ ਕੀਤਾ ਜਾ ਸਕਦਾ ਹੈ। ਦਿੱਲੀ ਟਰਾਂਸਪੋਰਟ ਵਿਭਾਗ ਨੇ 2021 ਤੋਂ ਹੁਣ ਤੱਕ ਅਜਿਹੇ ਕੁੱਲ 3299 ਵਾਹਨ ਜ਼ਬਤ ਕੀਤੇ ਹਨ। ਇਸ ਵਿਚ ਵੀ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੀ ਗਿਣਤੀ ਜ਼ਿਆਦਾ ਹੈ। ਇਸ ਸ਼੍ਰੇਣੀ ਦੇ ਕੁੱਲ 3120 ਵਾਹਨ ਜ਼ਬਤ ਕੀਤੇ ਗਏ ਹਨ, ਜਦਕਿ 10 ਸਾਲ ਪੁਰਾਣੇ 179 ਵਾਹਨ ਜ਼ਬਤ ਕੀਤੇ ਗਏ ਹਨ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਿਛਲੇ ਦਸੰਬਰ ਮਹੀਨੇ 'ਚ ਸਭ ਤੋਂ ਵੱਧ ਵਾਹਨ ਜ਼ਬਤ ਕੀਤੇ ਗਏ ਸਨ। ਜਿਸ ਦਾ ਅੰਕੜਾ 1377 ਹੈ। ਇਸ ਵਿੱਚ 1372 ਵਾਹਨ 15 ਸਾਲ ਪੁਰਾਣੇ ਹਨ। ਇਸੇ ਤਰ੍ਹਾਂ ਨਵੰਬਰ ਵਿੱਚ 854 ਵਾਹਨ ਜ਼ਬਤ ਕੀਤੇ ਗਏ। ਇਸ ਵਿੱਚ 834 ਵਾਹਨ 15 ਸਾਲ ਪੁਰਾਣੇ ਹਨ।

Also Read: ਸਟੇਡੀਅਮ 'ਚੋਂ ਵਾਮਿਕਾ ਦੀ ਫੋਟੋ ਹੋਈ ਲੀਕ, ਪਿਤਾ ਵਿਰਾਟ ਕੋਹਲੀ ਨੇ ਕੀਤੀ ਇਹ ਅਪੀਲ

ਜਨਵਰੀ 2022 ਵਿੱਚ ਵੀ ਹੁਣ ਤੱਕ 305 ਵਾਹਨ ਜ਼ਬਤ ਕੀਤੇ ਜਾ ਚੁੱਕੇ ਹਨ। ਇਸ ਵਿੱਚ 287 ਵਾਹਨ 15 ਸਾਲ ਪੁਰਾਣੇ ਹਨ। ਇਸੇ ਤਰ੍ਹਾਂ ਜਨਵਰੀ 2021 ਵਿੱਚ 9, ਫਰਵਰੀ ਵਿੱਚ 79, ਮਾਰਚ ਵਿੱਚ 119 ਵਾਹਨ, ਅਪਰੈਲ ਵਿੱਚ 26, ਮਈ ਵਿੱਚ ਸਿਰਫ਼ ਦੋ ਵਾਹਨ, ਜੂਨ ਵਿੱਚ 23, ਜੁਲਾਈ ਵਿੱਚ 40, ਅਗਸਤ ਵਿੱਚ 28, ਅਕਤੂਬਰ ਵਿੱਚ 66 ਵਾਹਨ ਜ਼ਬਤ ਕੀਤੇ ਗਏ। ਇੱਥੇ ਦੱਸਣਯੋਗ ਹੈ ਕਿ ਇੱਕ ਵਾਰ ਗੱਡੀ ਜ਼ਬਤ ਹੋਣ ਤੋਂ ਬਾਅਦ ਵਾਪਸ ਨਹੀਂ ਕੀਤੀ ਜਾਵੇਗੀ।

Also Read: ਪੰਜਾਬ ‘ਚ ED ਦੀ ਰੇਡ ‘ਤੇ ਸਿਆਸਤ ਗਰਮਾਈ, ਰਾਜਪਾਲ ਨੂੰ ਮਿਲਣਗੇ ਰਾਘਵ ਚੱਢਾ

ਟਰਾਂਸਪੋਰਟ ਵਿਭਾਗ ਨੇ ਇਸ ਸਾਲ ਵਿੱਚ ਹੁਣ ਤੱਕ 1187 ਵਾਹਨ ਵੱਖ-ਵੱਖ ਏਜੰਸੀਆਂ ਨੂੰ ਸਕ੍ਰੈਪਿੰਗ ਲਈ ਦਿੱਤੇ ਹਨ, ਜਿਨ੍ਹਾਂ ਵਿੱਚੋਂ 339 ਨਵੰਬਰ ਵਿੱਚ ਅਤੇ 841 ਦਸੰਬਰ ਵਿੱਚ ਦਿੱਤੇ ਗਏ ਹਨ। ਇਸ ਤੋਂ ਇਲਾਵਾ ਅਗਸਤ ਵਿੱਚ ਪੰਜ ਵਾਹਨ ਏਜੰਸੀਆਂ ਨੂੰ ਸੌਂਪੇ ਗਏ ਸਨ। ਬਾਕੀ ਮਹੀਨਿਆਂ ਵਿੱਚ ਇਹ ਗਿਣਤੀ ਵਧਦੀ ਜਾ ਰਹੀ ਹੈ। ਜਿਵੇਂ ਕਿ ਟਰਾਂਸਪੋਰਟ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਿਵੇਂ 1 ਜਨਵਰੀ ਨੂੰ ਅਧਿਕਾਰੀਆਂ ਵਲੋਂ ਕੀਤਾ ਜਾਂਦਾ ਹੈ, 10 ਸਾਲ ਪੁਰਾਣੇ ਕਰੀਬ ਇੱਕ ਲੱਖ ਡੀਜ਼ਲ ਵਾਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਭਾਵੇਂ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਦਾ ਐਲਾਨ ਨਹੀਂ ਕੀਤਾ ਗਿਆ ਪਰ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੀ ਰਜਿਸਟ੍ਰੇਸ਼ਨ ਆਪਣੇ ਆਪ ਹੀ ਰੱਦ ਹੋ ਗਈ ਹੈ।

Also Read: ਰਾਣਾ ਗੁਰਜੀਤ ਦਾ ਸੋਨੀਆ ਗਾਂਧੀ ਨੂੰ ਪੱਤਰ, ਕੀਤੀ ਸੁਖਪਾਲ ਖਹਿਰਾ ਨੂੰ ਪਾਰਟੀ 'ਚੋਂ ਕੱਢਣ ਦੀ ਮੰਗ

ਇਸ ਸਬੰਧੀ ਟਰਾਂਸਪੋਰਟ ਵਿਭਾਗ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ’ਤੇ 14 ਦਸੰਬਰ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਜੇਕਰ ਕੋਈ ਅਜਿਹਾ ਵਾਹਨ ਸੜਕ 'ਤੇ ਪਾਇਆ ਗਿਆ ਤਾਂ ਉਸ ਨੂੰ ਜ਼ਬਤ ਕਰ ਲਿਆ ਜਾਵੇਗਾ। ਲੋਕਾਂ ਕੋਲ ਦੋ ਵਿਕਲਪ ਹਨ ਜਾਂ ਤਾਂ ਇਨ੍ਹਾਂ ਨੂੰ ਸਕ੍ਰੈਪ ਕਰਨ ਜਾਂ ਕਿਸੇ ਹੋਰ ਰਾਜ ਵਿੱਚ ਰਜਿਸਟਰਡ ਕਰਵਾਉਣ। ਇਸ ਤੋਂ ਇਲਾਵਾ ਉਨ੍ਹਾਂ ਕੋਲ ਇਲੈਕਟ੍ਰਿਕ ਵਿੱਚ ਬਦਲਣ ਦਾ ਵਿਕਲਪ ਵੀ ਹੈ। ਦਿੱਲੀ ਵਿੱਚ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੀ ਰਜਿਸਟ੍ਰੇਸ਼ਨ ਗਿਣਤੀ 30 ਲੱਖ ਦੇ ਕਰੀਬ ਦੱਸੀ ਜਾਂਦੀ ਹੈ।

In The Market